LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਡਰਵਰਲਡ ਡਾਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਹੋਈ ਮੌਤ ਤਿਹਾੜ ਜੇਲ ਵਿਚ ਸੀ ਬੰਦ

untitled design 6


ਨਵੀਂ ਦਿੱਲੀ (ਬਿਊਰੋ )- ਅੰਡਰਵਰਲਡ ਡਾਨ ਛੋਟਾ ਰਾਜਨ (61 ਸਾਲ) ਦੀ ਕੋਰੋਨਾ ਕਾਰਣ ਮੌਤ ਹੋ ਗਈ ਹੈ। ਉਹ ਨਵੀਂ ਦਿੱਲੀ ਸਥਿਤ ਏਮਸ ਵਿਚ ਦਾਖਲ ਸੀ। 26 ਅਪ੍ਰੈਲ ਨੂੰ ਸਿਹਤ ਵਿਗੜਣ 'ਤੇ ਛੋਟਾ ਰਾਜਨ ਨੂੰ ਏਮਸ ਵਿਚ ਦਾਖਲ ਕਰਵਾਇਆ ਗਿਆ ਸੀ। ਉਹ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਸੀ।
26 ਅਪ੍ਰੈਲ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਤਿਹਾੜ ਜੇਲ ਦੇ ਅਧਿਕਾਰੀਆਂ ਨੇ ਸੈਸ਼ਨ ਅਦਾਲਤ ਨੂੰ ਸੁਣਵਾਈ ਦੌਰਾਨ ਦੱਸਿਆ ਸੀ ਕਿ ਛੋਟਾ ਰਾਜਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਲਈ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਲਈ ਜੱਜ ਸਾਹਮਣੇ ਪੇਸ਼ ਨਹੀਂ ਕੀਤਾ ਜਾ ਸਕਿਆ ਕਿਉਂਕਿ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।
ਛੋਟਾ ਰਾਜਨ ਵਿਰੁੱਧ ਮੁੰਬਈ ਵਿਚ 70 ਅਪਰਾਧਕ ਮਾਮਲੇ ਦਰਜ ਹਨ। ਇਹ ਮਾਮਲੇ ਕਤਲ ਕਰਨ ਤੋਂ ਲੈ ਕੇ ਫਿਰੌਤੀ ਲੈਣ ਨਾਲ ਜੁੜੇ ਦੱਸੇ ਜਾਂਦੇ ਹਨ। ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਮਾਮਲੇ ਸੀ.ਬੀ.ਆਈ. ਦੀ ਸਪੈਸ਼ਲ ਕੋਰਟ ਨੂੰ ਟਰਾਂਸਫਰ ਕੀਤੇ ਗਏ ਸਨ। 2015 ਵਿਚ ਉਸ ਨੂੰ ਇੰਡੋਨੇਸ਼ੀਆ ਤੋਂ ਗ੍ਰਿਫਤਾਰ ਕੀਤਾ ਗਿਆ ਸੀ। 
ਦੱਸਣਯੋਗ ਹੈ ਕਿ ਮੁੰਬਈ ਵਿਚ 1993 ਵਿਚ ਹੋਏ ਸੀਰੀਅਲ ਬੰਬ ਧਮਾਕਿਆਂ ਵਿਚ ਵੀ ਛੋਟਾ ਰਾਜਨ ਮੁਲਜ਼ਮ ਸੀ। ਛੋਟਾ ਰਾਜਨ ਦਾ ਅਸਲੀ ਨਾਂ ਰਾਜੇਂਦਰ ਨਿਕੋਲਦਾ ਸੀ। 2015 ਵਿਚ ਉਸ ਨੂੰ ਇੰਡੋਨੇਸ਼ੀਆ ਤੋਂ ਭਾਰਤ ਹਵਾਲੇ ਕੀਤਾ ਗਿਆ ਸੀ। 
ਤੁਹਾਨੂੰ ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਕੇਸ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਵੱਧ ਰਹੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਇਸ ਦੀ ਰੋਕਥਾਮ ਨੂੰ ਲੈ ਕੇ ਵੈਕਸੀਨੇਸ਼ਨ ਦਾ ਕੰਮ ਵੀ ਜ਼ੋਰਾਂ 'ਤੇ ਚੱਲ ਰਿਹਾ ਹੈ। ਫਿਲਹਾਲ ਕਈ ਸੂਬਿਆਂ ਵਿਚ ਸੂਬਾ ਸਰਕਾਰਾਂ ਵਲੋਂ ਕੋਰੋਨਾ 'ਤੇ ਨੱਥ੍ਹ ਪਾਉਣ ਲਈ ਲਾਕਡਾਊਨ ਲਗਾਇਆ ਗਿਆ ਹੈ। 

 

In The Market