LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੁਕਰੇਨ ਕੋਲ ਸੋਵੀਅਤ ਪ੍ਰਮਾਣੂੰ ਤਕਨੀਕ, ਜਵਾਬ ਦੇਣ ਤੋਂ ਖੁੰਝਾਂਗੇ ਨਹੀਂ : ਰੂਸੀ ਵਿਦੇਸ਼ ਮੰਤਰੀ

1march 1

ਕੀਵ: ਯੁਕਰੇਨ (Ukraine) 'ਤੇ ਰੂਸ (Russia) ਦੇ ਹਮਲੇ 6ਵੇਂ ਦਿਨ ਹੋਰ ਤੇਜ਼ ਹੋ ਗਏ ਹਨ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (Foreign Minister Sergei Lavrov) ਨੇ ਕਿਹਾ ਕਿ ਰੂਸ ਯੁਕਰੇਨ 'ਤੇ ਉਦੋਂ ਤੱਕ ਹਮਲੇ ਜਾਰੀ ਰੱਖੇਗਾ ਜਦੋਂ ਤੱਕ ਉਹ ਆਪਣੇ ਸਾਰੇ ਟੀਚੇ ਹਾਸਲ ਨਹੀਂ ਕਰ ਲੈਂਦਾ। ਨਿਊਜ਼ ਏਜੰਸੀ ਰਾਇਟਰਸ ਨੇ ਸਰਗੇਈ ਲਾਵਰੋਵ ਦੇ ਹਮਲੇ 'ਤੇ ਕਿਹਾ ਯੁਕਰੇਨ ਕੋਲ ਅਜੇ ਵੀ ਸੋਵੀਅਤ ਪ੍ਰਮਾਣੂੰ ਤਕਨੀਕ (Soviet nuclear technology) ਹੈ, ਅਸੀਂ ਇਸ ਖਤਰੇ ਦਾ ਜਵਾਬ ਦੇਣ ਤੋਂ ਨਹੀਂ ਖੁੰਝ ਸਕਦੇ। ਉਨ੍ਹਾਂ ਨੇ ਕਿਹਾ ਕਿ ਯੁਕਰੇਨ 'ਤੇ ਪ੍ਰਮਾਣੂੰ ਹਥਿਆਰਾਂ (Nuclear weapons) ਦੀ ਮੌਜੂਦਗੀ ਨੂੰ ਰੋਕਣ ਲਈ ਮਾਸਕੋ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਰੂਸ ਲਗਾਤਾਰ ਕੀਵ, ਖਾਰਕੀਵ (Kyiv, Kharkiv) ਵਿਚ ਮਿਜ਼ਾਈਲਾਂ (Missiles) ਸੁੱਟ ਰਿਹਾ ਹੈ, ਖਾਰਕੀਵ ਵਿਚ ਇਕ ਸਰਕਾਰੀ ਬਿਲਡਿੰਗ (Government building) ਮਿਜ਼ਾਈਲ ਦੇ ਹਮਲਿਆਂ ਵਿਚ ਤਬਾਹ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਿਲਡਿੰਗ ਵਿਚ ਮਿਲਟਰੀ ਯੂਨਿਟ (Military unit) ਸੀ। ਖਾਰਕੀਵ ਯੁਕਰੇਨ (Kharkiv Ukraine) ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਰੂਸ ਨੇ ਜਿੱਥੇ ਮਿਜ਼ਾਈਲਾਂ ਸੁੱਟੀਆਂ ਹਨ, ਉਹ ਇਲਾਕਾ ਸਭ ਤੋਂ ਰੁਝੇਵਿਆਂ ਭਰਿਆ ਇਲਾਕਾ ਹੈ। ਹਸਪਤਾਲ, ਸਰਕਾਰੀ ਬਿਲਡਿੰਗ, ਜ਼ੂ ਵਰਗੇ ਕਈ ਮਹੱਤਵਪੂਰਨ ਢਾਂਚੇ ਇਸੇ ਇਲਾਕੇ ਵਿਚ ਹਨ। ਇਸ ਤੋਂ ਇਲਾਵਾ ਰਿਹਾਇਸ਼ੀ ਇਲਾਕਿਆਂ (Residential areas) 'ਤੇ ਲਗਾਤਾਰ ਬੰਬ ਸੁੱਟੇ ਜਾ ਰਹੇ ਹਨ। Also Read : ਬਿਕਰਮ ਮਜੀਠੀਆ ਨੂੰ ਮਿਲਣ ਤੋਂ ਬਾਅਦ ਸੁਖਬਾਰ ਬਾਦਲ ਦਾ ਵੱਡਾ ਐਲਾਨ

Sorting fact, disinformation after Russian attack on Ukraine | AP News
ਦੱਸਿਆ ਜਾ ਰਿਹਾ ਹੈ ਕਿ ਰੂਸ ਦੀ ਫੌਜ ਕੀਵ ਦੇ ਬਹੁਤ ਹੀ ਨੇੜੇ ਪਹੁੰਚ ਚੁੱਕੀ ਹੈ। ਯੁਕਰੇਨ ਦੀ ਫੌਜ ਇਥੋਂ ਲਗਾਤਾਰ ਸਾਇਰਨ ਵਜਾ ਕੇ ਹਵਾਈ ਹਮਲੇ ਦਾ ਸੰਕੇਤ ਦੇ ਰਹੀ ਹੈ ਤਾਂ ਜੋ ਲੋਕ ਬੰਕਰ ਵਿਚ ਹੀ ਰਹਿਣ। ਉਨ੍ਹਾਂ ਨੇ ਦੱਸਿਆ ਕਿ ਦੂਰ-ਦੂਰ ਤੱਕ ਇਨਸਾਨ ਨਹੀਂ ਨਜ਼ਰ ਆ ਰਹੇ। ਪੂਰਾ ਇਲਾਕਾ ਖੰਡਰ ਬਣ ਚੁੱਕਾ ਹੈ। ਯੁਕਰੇਨ ਦੇ ਰਾਜਦੂਤ ਨੇ ਅਮਰੀਕਾ ਨੂੰ ਜਾਣਕਾਰੀ ਦਿੱਤੀ ਹੈ ਕਿ ਰੂਸ ਨੇ ਵੈਕਿਊਮ ਬੰਬ ਨਾਲ ਹਮਲਾ ਕਰ ਰਿਹਾ ਹੈ। ਭਾਰਤੀ ਸਫਾਰਤਖਾਨੇ ਨੇ ਐਡਵਾਈਜ਼ਰੀ ਜਾਰੀ ਕਰਕੇ ਕੀਵ ਵਿਚ ਫਸੇ ਸਾਰੇ ਭਾਰਤੀਆਂ ਨੂੰ ਛੇਤੀ ਤੋਂ ਛੇਤੀ ਕੀਵ ਛੱਡਣ ਲਈ ਕਿਹਾ ਹੈ। ਇਸ ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਕੀਵ ਵਿਚ ਫਸੇ ਵਿਦਿਆਰਥੀ ਅਤੇ ਹੋਰ ਭਾਰਤੀ ਜਿਵੇਂ ਵੀ ਹੋਵੇ ਕੀਵ ਸ਼ਹਿਰ ਨੂੰ ਛੱਡ ਕੇ ਉਥੋਂ ਬਾਹਰ ਨਿਕਲਣ। ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਰੂਸ 40 ਫੀਸਦੀ ਫੋਰਸ ਦੇ ਯੁਕਰੇਨ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਰੂਸੀ ਫੌਜੀਆਂ ਦਾ ਇਕ ਵੱਡਾ ਦਸਤਾ ਬੇਲਾਰੂਸ ਤੋਂ ਦੱਖਣ ਵੱਲ ਵੱਧ ਰਿਹਾ ਹੈ ਅਤੇ ਕੀਵ 'ਤੇ ਕਬਜ਼ਾ ਕਰਨ ਲਈ ਪੂਰੀ ਤਾਕਤ ਲਗਾ ਰਿਹਾ ਹੈ।

In The Market