LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Twitter ਨੇ ਲਾਂਚ ਕੀਤਾ Super Follows ਫੀਚਰ, ਯੂਜ਼ਰਸ ਕਮਾ ਸਕਣਗੇ ਪੈਸੇ

2s twit

ਨਵੀਂ ਦਿੱਲੀ- ਟਵਿੱਟਰ ਨੇ ਸੁਪਰ ਫਾਲੋਅਸ ਫੀਚਰ ਲਾਂਚ ਕੀਤਾ ਹੈ। ਇਸ ਵਿਸ਼ੇਸ਼ਤਾ ਦੇ ਨਾਲ ਉਪਭੋਗਤਾ ਸਬਸਕ੍ਰਾਈਬਰਸ ਓਨਲੀ ਕੰਟੈਂਟ ਲਈ ਪੈਸੇ ਲੈ ਸਕਦੇ ਹਨ। ਇਹ ਫੀਚਰ ਕੰਪਨੀ ਦੁਆਰਾ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਸੀ। ਇਸ ਫੀਚਰ ਦੇ ਨਾਲ ਕੰਪਨੀ ਉਪਭੋਗਤਾਵਾਂ ਨੂੰ ਪੈਸਾ ਕਮਾਉਣ ਦਾ ਮੌਕਾ ਦੇ ਰਹੀ ਹੈ।

ਪੜੋ ਹੋਰ ਖਬਰਾਂ: ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਮੱਖਣ ਸਿੰਘ ਬਰਾੜ ਨੂੰ ਐਲਾਨਿਆ ਉਮੀਦਵਾਰ

ਸੁਪਰ ਫਾਲੋਅਸ ਵਿਸ਼ੇਸ਼ਤਾ ਤੱਕ ਪਹੁੰਚ ਨੂੰ ਸੀਮਤ ਰੱਖਿਆ ਗਿਆ ਹੈ। ਹਰ ਕੋਈ ਸੁਪਰ ਫਾਲੋਅਸ ਸਥਾਪਤ ਨਹੀਂ ਕਰ ਸਕਦਾ। ਇਸ ਵਿਸ਼ੇਸ਼ਤਾ ਨੂੰ ਐਕਸੈਸ ਕਰਨ ਲਈ ਉਪਭੋਗਤਾ ਦੇ ਘੱਟੋ ਘੱਟ 10,000 ਫਾਲੋਅਰਸ ਹੋਣੇ ਚਾਹੀਦੇ ਹਨ। ਇਸ ਵਿਚ ਉਪਭੋਗਤਾ ਚਾਰਜ ਦਾ ਖਰਚਾ 2.99 ਡਾਲਰ, 4.99 ਡਾਲਰ ਤੇ 9.99 ਡਾਲਰ ਸੈੱਟ ਕੀਤਾ ਗਿਆ ਹੈ। ਇਸ ਨੂੰ ਯੂਜ਼ ਕਰਨ ਦੇ ਲਈ 30 ਦਿਨ ਵਿਚ ਘੱਟ ਤੋਂ ਘੱਟ 25 ਟਵੀਟ ਹੋਣੇ ਚਾਹੀਦੇ ਹਨ। ਇਸ ਨੂੰ ਫਿਲਹਾਲ IOS ਉਪਭੋਗਤਾਵਾਂ ਤੱਕ ਸੀਮਿਤ ਰੱਖਿਆ ਗਿਆ ਹੈ। ਇਸ ਨੂੰ ਫਿਲਹਾਲ ਅਮਰੀਕਾ ਤੇ ਕੈਨੇਡਾ ਦੇ ਲਈ ਮੁਹੱਈਆ ਕਰਵਾਇਆ ਗਿਆ ਹੈ। ਇਸ ਦੇ ਰਾਹੀਂ ਸਬਸਕ੍ਰਾਈਬਡ ਯੂਜ਼ਰ ਨੂੰ ਤੁਸੀਂ ਤਾਜ਼ਾ ਕੰਟੈਂਟ ਦੇ ਸਕਦੇ ਹੋ।

ਪੜੋ ਹੋਰ ਖਬਰਾਂ: ਵੱਖਵਾਦੀ ਆਗੂ ਸਈਅਦ ਗਿਲਾਨੀ ਸਪੁਰਦ-ਏ-ਖਾਕ, ਇੰਟਰਨੈੱਟ ਸੇਵਾਵਾਂ ਬੰਦ

 

ਇਸ ਨੂੰ ਅਪਲਾਈ ਕਰਨ ਦੇ ਲਈ ਟਵਿੱਟਰ IOS ਐਪ ਉੱਤੇ ਤੁਹਾਨੂੰ ਮੈਨਿਊ ਓਪਨ ਕਰਨਾ ਹੋਵੇਗਾ। ਇਸ ਵਿਚ ਸਭ ਤੋਂ ਹੇਠਾ ਤੁਹਾਨੂੰ ਮਾਨੀਟਾਈਜ਼ੇਸ਼ਨ ਦਾ ਆਪਸ਼ਨ ਮਿਲੇਗਾ। ਇਸ ਦੇ ਬਾਅਦ ਤੁਹਾਨੂੰ ਸੁਪਰ ਫਾਲੋਅ ਦਾ ਆਪਸ਼ਨ ਦਿਖੇਗਾ। ਇਸ ਉੱਤੇ ਤੁਹਾਨੂੰ ਟੈਪ ਕਰਨਾ ਹੋਵੇਗਾ। ਇਥੇ ਤੁਹਾਨੂੰ ਐਲੀਜੀਬਿਲਿਟੀ ਚੈੱਕ ਕਰਨਾ ਹੋਵੇਗਾ। ਜੇਕਰ ਤੁਸੀਂ ਇਸ ਫੀਚਰ ਦੇ ਲਈ ਕੁਆਲੀਫਾਈਡ ਹੋ ਤਾਂ ਤੁਹਾਨੂੰ ਅਪਲਾਈ ਬਟਨ ਉੱਤੇ ਕਲਿੱਕ ਕਰਨਾ ਹੋਵੇਗਾ। ਇਸ ਵਿਚ ਤੁਹਾਨੂੰ ਇਹ ਵੈਰੀਫਾਈ ਕਰਨਾ ਹੋਵੇਗਾ ਕਿ ਤੁਸੀਂ 18 ਸਾਲ ਤੋਂ ਵਧੇਰੇ ਉਮਰ ਦੇ ਹੋ। ਇਸ ਤੋਂ ਬਾਅਦ ਤੁਹਾਨੂੰ ਪ੍ਰੋਫਾਈਲ ਕੰਪਲੀਟ ਕਰ ਕੇ ਟੂ-ਫੈਕਟਰ ਅਥੈਂਟਿਕੇਸ਼ਨ ਆਨ ਕਰਨਾ ਹੋਵੇਗਾ।

ਪੜੋ ਹੋਰ ਖਬਰਾਂ: ਮੁੱਖ ਮੰਤਰੀ ਵੱਲੋਂ ਸਟਾਰਟ ਅਪ ਖੇਤਰ ਨੂੰ ਮਜ਼ਬੂਤ ਕਰਨ ਲਈ ‘ਇਨੋਵੇਸ਼ਨ ਮਿਸ਼ਨ ਪੰਜਾਬ’ ਦੀ ਸ਼ੁਰੂਆਤ

ਇਸ ਤੋਂ ਬਾਅਦ ਤੁਹਾਨੂੰ ਕੰਟੈਂਟ ਕੈਟੇਗਰੀ ਜਿਹੇ ਆਰਟ, ਕਮੇਡੀ ਸੈਲੇਕਟ ਕਰਨਾ ਹੋਵੇਗਾ। ਫਾਰਮ ਭਰਮ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਸਬਮਿਟ ਕਰ ਦੇਣਾ ਹੈ। ਇਹ ਅਜੇ ਸਾਫ ਨਹੀਂ ਹੈ ਕਿ ਸਬਮਿਟ ਕਰਨ ਤੋਂ ਬਾਅਦ ਇਸ ਦੇ ਅਪਰੂਵਲ ਦੇ ਲਈ ਕਿੰਨਾ ਇੰਤਜ਼ਾਰ ਯੂਜ਼ਰ ਨੂੰ ਕਰਨਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਫੀਚਰ ਨੂੰ ਜਲਦੀ ਦੂਜੇ ਦੇਸ਼ਾਂ ਵਿਚ ਵੀ ਜਾਰੀ ਕੀਤਾ ਜਾ ਸਕਦਾ ਹੈ।

In The Market