LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੱਜ ਪੂਰੇ ਦੇਸ਼ ਵਿਚ ਮਨਾਈ ਜਾ ਰਹੀ ਹੈ ਬਸੰਤ ਪੰਚਮੀ, ਜਾਣੋ ਪੂਜਾ ਵਿਧੀ

5feb basant panchmi

ਨਵੀਂ ਦਿੱਲੀ : ਭਾਰਤ ਵਿਚ ਬਸੰਤ ਪੰਚਮੀ (Basant Panchmi) ਦੇ ਤਿਓਹਾਰ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਬਸੰਤ ਪੰਚਮੀ (Basant Panchmi) ਅਤੇ ਸ਼੍ਰੀ ਪੰਚਮੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਬਸੰਤ ਪੰਚਮੀ (Basant Panchmi) ਦਾ ਤਿਓਹਾਰ ਮਾਘ (Festival Magh) ਮਾਸ ਦੇ ਸ਼ੁਕਲ ਪੱਖ ਦੀ ਪੰਚਮੀ ਮਿਤੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਬਸੰਤ ਪੰਚਮੀ ਦਾ ਤਿਓਹਾਰ ਅੱਜ ਯਾਨੀ 5 ਫਰਵਰੀ 2022 ਨੂੰ ਮਨਾਇਆ ਜਾ ਰਿਹਾ ਹੈ। ਬਸੰਤ ਪੰਚਮੀ ਹੋਲੀ ਦੀ ਤਿਆਰੀ ਦੀ ਸ਼ੁਰੂਆਤ ਦਾ ਵੀ ਪ੍ਰਤੀਕ ਹੈ। ਬਸੰਤ ਪੰਚਮੀ ਦੇ 40 ਦਿਨ ਬਾਅਦ ਹੋਲੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਦਾ ਇਹ ਤਿਓਹਾਰ ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਮਾਂ ਸਰਸਵਤੀ ਨੂੰ ਸਮਰਪਿਤ ਹੈ। ਇਸ ਦਿਨ ਸਕੂਲਾਂ ਅਤੇ ਕਾਲਜਾਂ ਦੇ ਨਾਲ-ਨਾਲ ਮੰਦਰਾਂ ਵਿਚ ਵੀ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ।

9 lesser known facts about 'Basant Panchami'
ਬਸੰਤ ਪੰਚਮੀ ਸ਼ਨੀਵਾਰ, ਫਰਵਰੀ 5, 2022 ਨੂੰ 
ਬਸੰਤ ਪੰਚਮੀ ਸਰਸਵਤੀ ਪੂਜਾ ਮਹੂਰਤ- ਸਵੇਰੇ 07-07 ਵਜੇ ਤੋਂ ਦੁਪਹਿਰ 12-35 ਵਜੇ 
ਪੰਚਮੀ ਮਿਤੀ ਸ਼ੁਰੂ- ਫਰਵਰੀ 05, 2022 ਨੂੰ ਸਵੇਰੇ 3-47 ਵਜੇ 
ਪੰਚਮੀ ਮਿਤੀ ਖਤਮ-ਫਰਵਰੀ 06 2022 ਨੂੰ ਸਵੇਰੇ 3-46 ਵਜੇ 
ਇਸ ਦਿਨ ਪੀਲੇ, ਬਸੰਤੀ ਜਾਂ ਸਫੈਦ ਕੱਪੜੇ ਧਾਰਣ ਕਰੋ, ਪੂਰਬ ਜਾਂ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਪੂਜਾ ਦੀ ਸ਼ੁਰੂਆਤ ਕਰੋ। 
ਮਾਂ ਸਰਸਵਤੀ ਨੂੰ ਪੀਲਾ ਕੱਪੜਾ ਵਿਛਾ ਕੇ ਉਸ 'ਤੇ ਸਥਾਪਿਤ ਕਰੋ ਅਤੇ ਰੋਲੀ-ਮੌਲੀ, ਕੇਸਰ, ਹਲਦੀ, ਚਾਵਲ, ਪੀਲੇ ਫੁੱਲ, ਪੀਲੀ ਮਠਿਆਈ, ਮਿਸ਼ਰੀ, ਦਹੀ, ਹਲਵਾ ਆਦਿ ਪ੍ਰਸਾਦ ਦੇ ਰੂਪ ਵਿਚ ਉਨ੍ਹਾਂ ਕੋਲ ਰੱਖੋ।
ਮਾਂ ਸਰਸਵਤੀ ਨੂੰ ਸ਼ਵੇਤ ਚੰਦਨ ਅਤੇ ਪੀਲੇ ਅਤੇ ਸਫੈਦ ਫੁੱਲ ਸੱਦੇ ਹੱਥ ਨਾਲ ਅਰਪਣ ਕਰੋ।
ਕੇਸਰ ਮਿਲੀ ਖੀਰ ਅਰਪਿਤ ਕਰਨਾ ਕਾਫੀ ਚੰਗਾ ਮੰਨਿਆ ਜਾਂਦਾ ਹੈ।
ਮਾਂ ਸਰਸਵਤੀ ਦੇ ਮੂਲ ਮੰਤਰ ਦਾ ਜਾਪ ਹਲਦੀ ਦਾ ਮਾਲਾ ਨਾਲ ਕਰਨਾ ਸ਼ੁੱਭ ਹੋਵੇਗਾ।
ਕਾਲੇ, ਨੀਲੇ ਕੱਪੜਿਆਂ ਦੀ ਵਰਤੋਂ ਪੂਜਾ ਵਿਚ ਭੁੱਲ ਕੇ ਵੀ ਨਾ ਕਰੋ। ਸਿੱਖਿਆ ਵਿਚ ਅੜਿੱਕੇ ਦਾ ਯੋਗ ਹੈ ਤਾਂ ਇਸ ਦਿਨ ਵਿਸ਼ੇਸ਼ ਪੂਜਾ ਕਰਕੇ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ।

Basant Panchami 2020: How to celebrate the arrival of spring

ਬਸੰਤ ਪੰਚਮੀ ਨਾਲ ਹੀ ਬਸੰਤ ਰਿਤੂ ਦੀ ਸ਼ੁਰੂਆਤ ਹੋ ਜਾਂਦੀ ਹੈ। ਇਹ ਪੂਰਬ ਪੰਚਮੀ ਮਿਤੀ ਦੇ ਦਿਨ ਸੂਰਜ ਚੜ੍ਹਣ ਅਤੇ ਦੁਪਹਿਰ ਵਿਚਾਲੇ ਮਨਾਇਆ ਜਾਂਦਾ ਹੈ। ਇਸ ਦਿਨ ਪੀਲੇ ਰੰਗ ਦੇ ਕੱਪੜੇ ਪਹਿਨਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਵਾਰ ਬਸੰਤ ਪੰਚਮੀ ਅਤੇ ਤ੍ਰਿਵੇਣੀ ਯੋਗ ਬਣ ਰਿਹਾ ਹੈ। 4 ਫਰਵਰੀ ਨੂੰ ਸਵੇਰੇ 7-10 ਮਿੰਟ ਤੋਂ 5 ਫਰਵਰੀ ਨੂੰ ਸ਼ਾਮ 5 -40 ਵਜੇ ਤੱਕ ਸਿੱਧਯੋਗ ਰਹੇਗਾ। ਉਥੇ ਹੀ 5 ਫਰਵਰੀ ਨੂੰ ਸ਼ਾਮ 5-41 ਵਜੇ ਤੋਂ ਅਗਲੇ ਦਿਨ 6 ਫਰਵਰੀ ਨੂੰ ਸ਼ਾਮ 4-52 ਮਿੰਟ ਤੱਕ ਸਾਧ ਯੋਗ ਰਹੇਗਾ। ਇਸ ਤੋਂ ਇਲਾਾਵ ਇਸ ਦਿਨ ਰਵੀ ਯੋਗ ਦਾ ਸ਼ੁੱਭ ਸੰਯੋਗ ਹੋਣ ਨਾਲ ਤ੍ਰਿਵੇਣੀ ਯੋਗ ਬਣ ਰਿਹਾ ਹੈ।
ਬਸੰਤ ਪੰਚਮੀ ਦਾ ਪੌਰਾਣਿਕ ਮਹੱਤਵ ਰਾਮਾਣ ਕਾਲ ਨਾਲ ਜੁੜਿਆ ਹੋਇਆ ਹੈ। ਜਦੋਂ ਮਾਂ ਸੀਤਾ ਨੂੰ ਰਾਵਰਣ ਹਰ ਕਰ ਲੰਕਾ ਲੈ ਗਿਆ ਤਾਂ ਭਗਵਾਨ ਸ਼੍ਰੀ ਰਾਮ ਉਨ੍ਹਾਂ ਨੂੰ ਲੱਭਦੇ ਹੋਏ ਜਿਨ੍ਹਾਂ ਥਾਵਾਂ 'ਤੇ ਗਏ ਸਨ। ਉਨ੍ਹਾਂ ਵਿਚ ਦੰਡਕਾਰਣ ਵੀ ਸਨ। ਇਹੀ ਸ਼ਬਰੀ ਨਾਮਕ ਭੀਲਣੀ ਰਹਿੰਦੀ ਸੀ। ਜਦੋਂ ਰਾਮ ਉਸ ਦੀ ਕੁਟੀਆ ਵਿਚ ਆਏ, ਤਾਂ ਉਹ ਸੁਧ-ਬੁਧ ਗੁਆ ਬੈਠੀ ਅਤੇ ਪ੍ਰੇਮ ਵਸ਼ ਚੱਖ ਕੇ ਮਿੱਠੇ ਬੇਰ ਰਾਮ ਜੀ ਨੂੰ ਖਵਾਉਣ ਲੱਗੀ। ਕਹਿੰਦੇ ਹਨ ਕਿ ਗੁਜਰਾਤ ਦੇ ਡਾਂਗ ਜ਼ਿਲੇ ਵਿਚ ਉਹ ਸਥਾਨ ਅੱਜ ਵੀ ਹੈ। ਜਿੱਥੇ ਸ਼ਬਰੀ ਮਾਂ ਦਾ ਆਸ਼ਰਮ ਸੀ ਬਸੰਤ ਪੰਚਮੀ ਦੇ ਦਿਨ ਹੀ ਪ੍ਰਭੂ ਰਾਮਚੰਦਰ ਉਥੇ ਪਧਾਰੇ ਸਨ। ਇਸ ਲਈ ਬਸੰਤ ਪੰਚਮੀ ਦਾ ਮਹੱਤਵ ਵੱਧ ਗਿਆ।

In The Market