LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਨ੍ਹਾਂ ਟਿਪਸ ਰਾਹੀਂ ਪੁਰਾਣੀ ਕੰਪਨੀ ਦਾ ਪੀ.ਐੱਫ. ਕਰ ਸਕਦੇ ਹੋ ਮਰਜ

pfaccount

ਨਵੀਂ ਦਿੱਲੀ- ਪ੍ਰਾਈਵੇਟ ਸੈਕਟਰ ਵਿਚ ਅੱਜ ਦੇ ਸਮੇਂ ਵਿਚ ਲੋਕ ਤੇਜ਼ੀ ਨਾਲ ਨੌਕਰੀਆਂ ਬਦਲ ਰਹੇ ਹਨ। ਹਰ ਨਵੀਂ ਕੰਪਨੀ ਵਿਚ ਜੁਆਇਨਿੰਗ ਦੇ ਸਮੇਂ ਪੁਰਾਣੇ ਵਾਲੇ ਯੂ.ਏ.ਐੱਨ. ਨੰਬਰ ਨਾਲ ਹੀ ਨਵਾਂ ਪੀ.ਐੱਫ. ਖਾਤਾ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ ਨਵੇਂ ਪੀ.ਐੱਫ. ਅਕਾਉੰਟ ਵਿਚ ਪੁਰਾਣੀ ਕੰਪਨੀਆਂ ਦਾ ਫੰਡ ਨਹੀਂ ਜੁੜ ਪਾਉਂਦਾ। ਇਸ ਦੇ ਲਈ ਪੀ.ਐੱਫ. ਖਾਤਾਧਾਰਕਾਂ ਨੂੰ ਈ.ਪੀ.ਐੱਫ. ਓ. ਦੀ ਵੈੱਬਸਾਈਟ 'ਤੇ ਜਾ ਕੇ ਅਕਾਉਂਟ ਨੂੰ ਮਰਜ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਹੀ ਤੁਹਾਡਾ ਟੋਟਲ ਪੀ.ਐੱਫ. ਅਮਾਉਂਟ ਇਕ ਹੀ ਅਕਾਉਂਟ ਵਿਚ ਦਿਖਣ ਲੱਗੇਗਾ।
ਈ.ਪੀ.ਐੱਫ.ਓ. ਦੇ ਦੋ ਮੌਜੂਦਾ ਅਕਾਉਂਟ ਨੂੰ ਮਰਜ਼ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਸ ਦੀ ਵੈੱਬਸਾਈਟ 'ਤੇ ਜਾਣਾ ਪਵੇਗਾ। ਇਥੇ ਤੁਸੀਂ ਸਰਵੀਸਿਜ਼ ਵਿਚ ਜਾ ਕੇ ਵਨ ਇੰਪਲਾਇਮੈਂਟ-ਵਨ ਈ.ਪੀ.ਐੱਫ. ਅਕਾਉਂਟ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਈ.ਪੀ.ਐੱਫ. ਅਕਾਉਂਟ ਨੂੰ ਮਰਜ਼ ਕਰਨ ਲਈ ਫਾਰਮ ਖੁੱਲੇਗਾ। ਇਥੇ ਪੀ.ਐੱਫ. ਅਕਾਉਂਟ ਹੋਲਡਰ ਨੂੰ ਮੋਬਾਇਲ ਨੰਬਰ ਪਾਉਣਾ ਹੋਵੇਗਾ। ਇਸ ਤੋਂ ਬਾਅਦ ਯੂ.ਏ.ਐੱਨ. ਅਤੇ ਕਰੰਟ ਆਈ.ਡੀ. ਭਰਨੀ ਹੋਵੇਗੀ।
ਜਦੋਂ ਪੂਰੀ ਡਿਟੇਲਸ ਭਰ ਦਿਓਗੇ। ਇਸ ਤੋਂ ਬਾਅਦ ਔਥੰਟੀਕੇਸ਼ਨ ਕਰਨ ਲਈ ਓਟੀਪੀ ਜਨਰੇਟ ਹੋਵੇਗਾ। ਇਹ ਤੁਹਾਡੇ ਰਜਿਸਟਰਡ ਮੋਬਾਇਲ ਨੰਬਰ 'ਤੇ ਆਵੇਗਾ। ਜਿਵੇਂ ਹੀ ਤੁਸੀਂ ਓ.ਟੀ.ਪੀ. ਨੰਬਰ ਪਾਓਗੇ। ਤੁਹਾਡਾ ਪੁਰਾਣਾ ਪੀ.ਐੱਫ. ਅਕਾਉਂਟ ਦਿਖਣ ਲੱਗੇਗਾ। ਫਿਰ ਪੀ.ਐੱਫ. ਅਕਾਉਂਟ ਨੰਬਰ ਭਰੋ ਅਤੇ ਡਿਕਲੇਰੇਸ਼ਨ ਨੂੰ ਸਵੀਕਾਰ ਕਰੋ ਅਤੇ ਸਬਮਿਟ ਕਰ ਦਿਓ। ਤੁਹਾਡੀ ਮਰਜ ਰਿਕਵੈਸਟ ਐਕਸੈਪਟ ਹੋ ਜਾਵੇਗੀ। ਵੈਰੀਫਿਕੇਸ਼ਨ ਦੇ ਕੁਝ ਦਿਨਾਂ ਬਾਅਦ ਤੁਹਾਡਾ ਪੀ.ਐੱਫ. ਅਕਾਉਂਟ ਮਰਜ ਹੋ ਜਾਵੇਗਾ।
ਪੀ.ਐੱਫ. ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਸੁਵਿਧਾ ਦਾ ਲਾਭ ਲੈਣ ਲਈ ਤੁਹਾਨੂੰ ਤੁਹਾਡਾ ਯੂ.ਏ. ਐਨ. ਪਤਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਯੂ.ਏ.ਐੱਨ. ਦਾ ਐਕਟਿਵ ਹੋਣਾ ਵੀ ਜ਼ਰੂਰੀ ਹੈ। ਪਰ ਜੇਕਰ ਤੁਹਾਨੂੰ ਯੂ.ਏ.ਐੱਨ. ਨਹੀਂ ਪਤਾ ਹੈ ਤਾਂ ਤੁਸੀਂ ਹੇਠਾਂ ਦਿੱਤੇ ਗਏ ਪ੍ਰੋਸੈਸ ਨੂੰ ਫਾਲੋ ਕਰਕੇ ਆਪਣਾ ਯੂ.ਏ.ਐੱਨ. ਪਤਾ ਕਰ ਸਕਦੇ ਹੋ।
ਸਭ ਤੋਂ ਪਹਿਲਆਂ https://passbook.epfindia.gov.in/MemberPassBook/Login ਨੂੰ ਆਪਣੇ ਮੋਬਾਇਲ ਜਾਂ ਲੈਪਟਾਪ ਦੇ ਬ੍ਰਾਊਜ਼ਰ ਵਿਚ ਓਪਨ ਕਰੋ। ਇਸ ਤੋਂ ਬਾਅਦ ਹੁਣ ਯੂ.ਏ.ਐੱਨ. ਨੰਬਰ ਅਤੇ ਪਾਸਵਰਡ ਪਾਓ। ਫਿਰ ਕੈਪਚਾ ਕੋਡ ਭਰੋ। ਹੁਣ ਤੁਹਾਡੇ ਸਾਹਮਣੇ ਇਕ ਨਵਾਂ ਪੇਜ ਖੁੱਲ੍ਹ ਕੇ ਆਵੇਗਾ। ਇਸ ਪੇਜ 'ਤੇ ਡ੍ਰਾਪ ਡਾਊਨ ਲਿਸਟ ਨਾਲ ਆਪਣਾ ਪੀ.ਐੱਫ. ਨੰਬਰ ਸਿਲੈਕਟ ਕਰੋ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਪੀ.ਐੱਫ. ਅਕਾਉਂਟ ਦੀ ਡਿਟੇਲਸ ਓਪਨ ਹੋ ਜਾਵੇਗੀ। ਈ.ਪੀ.ਐੱਫ. ਓ. ਦੇ ਨਾਲ ਰਜਿਸਟਰਡ ਮੋਬਾਇਲ ਨੰਬਰ ਤੋਂ 011-22901406 'ਤੇ ਮਿਸਡ ਕਾਲ ਕਰਕੇ ਵੀ ਤੁਸੀਂ ਆਪਣਾ ਪੀ.ਐੱਫ. ਬੈਲੇਂਸ ਜਾਣ ਸਕਦੇ ਹੋ। ਈ.ਪੀ.ਐੱਫ. ਓ ਦੇ ਮੈਸੇਜ ਰਾਹੀਂ ਪੀ.ਐੱਫ. ਦੀ ਡਿਟੇਲ ਮਿਲ ਜਾਵੇਗੀ।
ਸਰਕਾਰ ਮੁਲਾਜ਼ਮ ਭਵਿੱਖ ਨਿਧੀ ਸੰਗਠਨ ਵਿਚ ਜਮ੍ਹਾ ਰਾਸ਼ੀ 'ਤੇ ਮਿਲਣ ਵਾਲੀ ਵਿਆਜ ਦਰ ਆਪਣੀ ਮੋਹਰ ਲਗਾ ਚੁੱਕੀ ਹੈ। ਵਿੱਤ ਸਾਲ 2021-22 ਦੇ ਲਈ ਈ.ਪੀ.ਐੱਫ. 'ਤੇ 8.01 ਵਿਆਜ ਦਰ ਤੈਅ ਕੀਤੀ ਹੈ। ਪਿਛਲੇ ਵਿੱਤ ਸਾਲ ਵਿਚ ਪੀ.ਐੱਫ. 'ਤੇ 8.5 ਫੀਸਦੀ ਵਿਆਜ ਮਿਲ ਰਿਹਾ ਸੀ। ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਅਗਸਤ ਵਿਚ ਮੁਲਾਜ਼ਮਾਂ ਦੇ ਖਾਤੇ ਵਿਚ ਪੀ.ਐੱਫ. ਦੇ ਵਿਆਜ ਦਾ ਪੈਸਾ ਪਾ ਸਕਦੀ ਹੈ।

In The Market