LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਹੁੰ ਚੁੱਕਦੇ ਹੀ ਧਾਮੀ ਕੈਬਨਿਟ ਕਰ ਸਕਦੀ ਹੈ ਮੰਥਨ, ਪਹਿਲੀ ਮੀਟਿੰਗ ਦਾ ਇਹ ਹੈ ਖਾਸ ਏਜੰਡਾ 

23m cm pushkar

ਦੇਹਰਾਦੂਨ : ਪੁਸ਼ਕਰ ਸਿੰਘ ਧਾਮੀ (Pushkar Singh Dhami) ਨੇ ਬੁੱਧਵਾਰ ਨੂੰ ਉੱਤਰਾਖੰਡ ਦੇ ਸੀ.ਐੱਮ. (CM of Uttarakhand) ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨੇ ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ (Governor Gurmeet Singh) ਨੇ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ (Oath of Privacy) ਚੁਕਾਈ। ਪੁਸ਼ਕਰ ਸਿੰਘ ਧਾਮੀ (Pushkar Singh Dhami) ਉੱਤਰਾਖੰਡ ਦੇ 12ਵੇਂ ਸੀ.ਐੱਮ. (12thCM) ਬਣ ਗਏ ਹਨ। ਪੁਸ਼ਕਰ ਸਿੰਘ ਧਾਮੀ (Pushkar Singh Dhami) ਦੇ ਨਾਲ 8 ਮੰਤਰੀਆਂ (8 Ministers) ਨੇ ਵੀ ਸਹੁੰ ਚੁੱਕੀ। ਉਹ ਲਗਾਤਾਰ ਦੂਜੀ ਵਾਰ ਉੱਤਰਾਖੰਡ ਦੇ ਸੀ.ਐੱਮ. ਬਣਨ ਵਾਲੇ ਪਹਿਲੇ ਨੇਤਾ ਹਨ। ਦੇਹਰਾਦੂਨ ਦੇ ਪਰੇਡ ਗ੍ਰਾਉਂਡ ਵਿਚ ਹੋਏ ਸਹੁੰ ਚੁੱਕ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਬੀ.ਜੇ.ਪੀ. ਦੇ ਪ੍ਰਧਾਨ ਜੇ.ਪੀ. ਨੱਢਾ ਸ਼ਾਮਲ ਹੋਏ। ਕੁਸ਼ੀਨਗਰ 'ਚ ਕੋਹਰਾਮ : ਟੌਫੀ ਖਾ ਕੇ 4 ਬੱਚਿਆਂ ਦੀ ਹੋਈ ਮੌਤ 


ਸੂਤਰਾਂ ਮੁਤਾਬਕ ਕੈਬਨਿਟ ਦੀ ਪਹਿਲੀ ਮੀਟਿੰਗ ਦੀ ਤਿਆਰੀ ਚੱਲ ਰਹੀ ਹੈ, ਜਿਸ ਵਿਚ ਕੌਮਨ ਸਿਵਲ ਕੋਡ ਅਤੇ ਨਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੇ ਬਾਰੇ ਵਿਚ ਮਹੱਤਵਪੂਰਨ ਗੱਲਾਂ ਤੈਅ ਕਰਨ ਨੂੰ ਲੈ ਕੇ ਏਜੰਡਾ ਰੱਖਿਆ ਗਿਆ ਹੈ। 23 ਮਾਰਚ ਦੀ ਦੁਪਹਿਰ 3.30 ਵਜੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਨਵੀਂ ਧਾਮੀ ਸਰਕਾਰ ਇਸ ਮੀਟਿੰਗ ਵਿਚ ਵਿਧਾਨ ਸਭਾ ਸੈਸ਼ਨ ਦੀ ਤਰੀਕ ਤੈਅ ਕਰ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਸਹੁੰ ਚੁੱਕ ਸਮਾਰੋਹ ਦੇ ਕੁਝ ਹੀ ਘੰਟਿਆਂ ਬਾਅਦ ਪਹਿਲੀ ਕੈਬਨਿਟ ਦੀ ਮੀਟਿੰਗ ਦੀ ਤਿਆਰੀ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਹੈ ਕਿ ਇਸ ਮੀਟਿੰਗ ਵਿਚ ਕੌਮਨ ਸਿਵਲ ਕੋਡ ਦਾ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ। ਮੀਟਿੰਗ ਵਿਚ ਇਸ ਨੂੰ ਲੈ ਕੇ ਹਾਈਪਾਵਰ ਕਮੇਟੀ ਬਣਾਏ ਜਾਣ ਦੀ ਕਵਾਇਦ ਵੀ ਕੀਤੀ ਜਾ ਸਕਦੀ ਹੈ। ਬੀਤੇ ਸੋਮਵਾਰ ਨੂੰ ਧਾਮੀ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਐਲਾਨ ਹੋਇਆ ਸੀ ਅਤੇ ਉਸ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਮੁਖਾਤਿਬ ਹੋਏ ਧਾਮੀ ਨੇ ਕਿਹਾ ਵੀ ਸੀ ਕਿ ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਜਾਣਾ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਵਿਚ ਸ਼ੁਮਾਰ ਹੋਵੇਗਾ। ਅਮਰੀਕਾ ਵਿਚ ਵਾਪਰਿਆ ਦਰਦਨਾਕ ਹਾਦਸਾ, 6 ਵਿਦਿਆਰਥੀਆਂ ਦੀ ਮੌਤ


ਇਸ ਕੈਬਨਿਟ ਮੀਟਿੰਗ ਵਿਚ ਵਿਧਾਨ ਸਭਾ ਸੈਸ਼ਨ ਬੁਲਾਉਣ 'ਤੇ ਵੀ ਮੋਹਰ ਲਗਾਈ ਜਾ ਸਕਦੀ ਹੈ। 27 ਮਾਰਚ ਤੋਂ ਵਿਧਾਨ ਸਭਾ ਦਾ ਬਜਟ ਸੈਸ਼ਨ ਬੁਲਾਇਆ ਜਾ ਸਕਦਾ ਹੈ ਅਤੇ ਨਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ 27,28 ਅਤੇ 29 ਮਾਰਚ ਯਾਨੀ ਤਿੰਨ ਦਿਨਾਂ ਦਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਇਸ ਗੱਲ ਨੂੰ ਲੈ ਕੇ ਵੀ ਚਰਚਾ ਹੈ ਕਿ ਧਾਮੀ ਕੈਬਨਿਟ ਵਿਚ ਕਿਹੜੇ ਚਿਹਰੇ ਹੋਣਗੇ। ਘੱਟੋ-ਘੱਟ ਤਿੰਨ ਚਿਹਰੇ ਪੁਰਾਣੀ ਕੈਬਨਿਟ ਤੋਂ ਵੱਖ ਹੋਣਗੇ ਹੀ, ਪੰਜ ਬਦਲਾਅ ਹੋ ਸਕਦੇ ਹਨ ਅਤੇ ਕੈਬਨਿਟ ਵਿਚ ਨੌਜਵਾਨ ਅਤੇ ਅਨੁਭਵੀ ਚਿਹਰਿਆਂ ਦਾ ਸੰਤੁਲਿਨ ਵੀ ਦਿਖ ਸਕਦਾ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਹੋਣ ਜਾ ਰਹੇ ਸਹੁੰ ਚੁੱਕ ਸਮਾਰੋਹ ਪ੍ਰੋਗਰਾਮ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਸੀ.ਐੱਮ. ਮਨੋਹਰ ਲਾਲ ਖੱਟਰ, ਹਿਮਾਚਲ ਦੇ ਸੀ.ਐੱਮ. ਜੈਰਾਮ ਠਾਕੁਰ ਸਮੇਤ ਕਈ ਬੀ.ਜੇ.ਪੀ. ਸ਼ਾਸਤ ਸੂਬਿਆਂ ਦੇ ਨੇਤਾ ਪਹੁੰਚ ਸਕਦੇ ਹਨ। ਇਨ੍ਹਾਂ ਤੋਂ ਇਲਾਵਾ, ਦੇਹਰਾਦੂਨ ਦੇ ਪਰੇਡ ਗ੍ਰਾਊਂਡ ਵਿਚ ਸੁੰਦਰ ਸਮਾਰੋਹ ਦੀ ਤਿਆਰੀ ਹੈ, ਜਿਸ ਵਿਚ ਸੂਬੇ ਦੇ ਪ੍ਰਮੁੱਖ ਸਾਧੂ ਸੰਤ ਅਤੇ ਬੁੱਧੀਜੀਵੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।

In The Market