LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੈਂਗਲੁਰੂ ਦੇ ਇਨ੍ਹਾਂ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

111111111

ਬੈਂਗਲੁਰੂ : ਬੈਂਗਲੁਰੂ ਦੇ 7 ਸਕੂਲਾਂ (7 schools in Bengaluru) ਨੂੰ ਈਮੇਲ ਰਾਹੀਂ ਬੰਬ (Bomb by email) ਨਾਲ ਉਡਾਉਣ ਦੀ ਧਮਕੀ ਦਿੱਤੀ (Threatened) ਗਈ ਸੀ। ਬੰਬ ਦੀ ਧਮਕੀ ਤੋਂ ਬਾਅਦ ਵਿਦਿਆਰਥੀਆਂ ਨੂੰ ਸਕੂਲਾਂ (Schools to students) ਤੋਂ ਬਾਹਰ ਭੇਜ ਦਿੱਤਾ ਗਿਆ ਹੈ। ਬੈਂਗਲੁਰੂ ਸਿਟੀ ਪੁਲਿਸ ਕਮਿਸ਼ਨਰ (Bengaluru City Police Commissioner) ਕਮਲ ਪੰਤ ਨੇ ਕਿਹਾ ਕਿ ਪੁਲਿਸ ਟੀਮਾਂ ਇਨ੍ਹਾਂ ਸਕੂਲਾਂ ਦੀ ਜਾਂਚ ਕਰ ਰਹੀਆਂ ਹਨ।
ਜਿਸ ਮੇਲ ਰਾਹੀਂ ਸਕੂਲਾਂ ਨੂੰ ਧਮਕੀ ਦਿੱਤੀ ਗਈ ਹੈ, ਉਸ ਵਿੱਚ ਲਿਖਿਆ ਹੈ- ਤੁਹਾਡੇ ਸਕੂਲ ਵਿੱਚ ਬਹੁਤ ਸ਼ਕਤੀਸ਼ਾਲੀ ਬੰਬ ਲਾਇਆ ਗਿਆ ਹੈ। ਇਹ ਕੋਈ ਮਜ਼ਾਕ ਨਹੀਂ ਹੈ। ਹਜ਼ਾਰਾਂ ਜਾਨਾਂ ਨੂੰ ਖਤਰਾ ਹੋ ਸਕਦਾ ਹੈ। ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿਓ। ਦੇਰ ਨਾ ਕਰੋ। ਇਸ ਦੀ ਸੂਚਨਾ ਤੁਰੰਤ ਸਕੂਲ ਪ੍ਰਬੰਧਕਾਂ (School administrators) ਨੇ ਪੁਲਿਸ ਨੂੰ ਦਿੱਤੀ ਅਤੇ ਤੁਰੰਤ ਹਰਕਤ ਵਿਚ ਆਏ ਪੁਲਿਸ ਪ੍ਰਸ਼ਾਸਨ (Police administration) ਵਲੋਂ ਬੰਬ ਡਿਫਿਊਜ਼ ਦਸਤਿਆਂ (Bomb Diffuse Squads) ਨੂੰ ਲੈ ਕੇ ਮੌਕੇ 'ਤੇ ਪਹੁੰਚੇ ਅਤੇ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ। 
ਇਨ੍ਹਾਂ ਸਕੂਲਾਂ ਨੂੰ ਮਿਲੀ ਸੀ ਧਮਕੀ
1 ਦਿੱਲੀ ਪਬਲਿਕ ਸਕੂਲ, ਵਰਥੁਰ
2 ਗੋਪਾਲਨ ਇੰਟਰਨੈਸ਼ਨਲ ਸਕੂਲ
3 ਨਿਊ ਅਕੈਡਮੀ ਸਕੂਲ
4 ਸੈਂਟ ਵਿੰਸੈਂਟ ਪੌਲ ਸਕੂਲ
5 ਇੰਡੀਅਨ ਪਬਲਿਕ ਸਕੂਲ, ਗੋਵਿੰਦਪੁਰਾ
6 ਏਬੇਨੇਜਰ ਇੰਟਰਨੈਸ਼ਨਲ ਸਕੂਲ, ਇਲੈਕਟ੍ਰਾਨਿਕ ਸਿਟੀ
ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਕਮਲ ਪੰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਹਿਰ ਦੇ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਅਤੇ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬੈਂਗਲੁਰੂ ਦੇ ਬਾਹਰੀ ਇਲਾਕੇ ਵਿਚ ਚਾਰ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਾਡੀ ਸਥਾਨਕ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਬੰਬ ਡਿਫਿਊਜ਼ ਕਰਨ ਵਾਲੇ ਦਸਤੇ ਉਥੇ ਜਾਂਚ ਲਈ ਪਹੁੰਚ ਚੁੱਕੇ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਸਕੂਲਾਂ ਨੂੰ ਇੱਕ ਬੇਨਾਮ ਈਮੇਲ ਭੇਜ ਕੇ ਧਮਕੀ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਸਕੂਲਾਂ ਦਾ ਦੌਰਾ ਕੀਤਾ। ਇੱਕ ਤਕਨੀਕੀ ਟੀਮ ਮੇਲ ਟ੍ਰੇਲ ਦੀ ਵੀ ਜਾਂਚ ਕਰ ਰਹੀ ਹੈ।

In The Market