ਲੰਡਨ- ਵਿਦੇਸ਼ ਵਿਚ ਛੁੱਟੀਆਂ ਮਨਾਉਣ ਗਏ 22 ਸਾਲ ਦੇ ਅਮੀਰ ਲੜਕੇ ਦਾ ਸਿਰ ਹੈਲੀਕਾਪਟਰ (helicopter) ਦੇ ਪੱਖਿਆਂ ਦੀ ਲਪੇਟ (fan wrap) ਵਿਚ ਆ ਗਿਆ। ਲੜਕੇ ਦਾ ਸਿਰ ਧੜ ਤੋਂ ਵੱਖ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕਾ ਉਸੇ ਹੈਲੀਕਾਪਟਰ ਵਿਚ ਸਵਾਰ ਸੀ ਅਤੇ ਉਹ ਪੰਖਿਆਂ ਦੇ ਬੰਦ ਹੋਣ ਤੋਂ ਪਹਿਲਾਂ ਹੀ ਹੇਠਾਂ ਉਤਰ ਕੇ ਸੈਲਫੀ ਲੈਣ ਲੱਗਾ ਸੀ।
ਜੈਕ ਫੈਂਟਨ ਨਾਂ ਦਾ ਇਹ ਲੜਕਾ ਬ੍ਰਿਟੇਨ ਦੇ ਇਕ ਰਈਸ ਪਰਿਵਾਰ ਤੋਂ ਸੀ। ਉਹ ਆਪਣੇ ਤਿੰਨ ਦੋਸਤਾਂ ਦੇ ਨਾਲ ਹੈਲੀਕਾਪਟਰ ਰਾਹੀਂ ਮਾਈਕੋਨੋਸ ਤੋਂ ਗ੍ਰੀਸ ਦੀ ਰਾਜਧਾਨੀ ਏਥਨਸ ਦੇ ਕੋਲ ਇਕ ਪ੍ਰਾਈਵੇਟ ਹੈਲੀਪੈਡ 'ਤੇ ਪਹੁੰਚਿਆ ਸੀ। ਇਥੇ ਬੈੱਲ 407 ਹੈਲੀਕਾਪਟਰ ਦਾ ਇੰਜਨ ਬੰਦ ਹੋਣ ਤੋਂ ਪਹਿਲਾਂ ਹੀ ਹੇਠਾਂ ਉਤਰ ਗਿਆ। ਉਹ ਹੈਲੀਕਾਪਟਰ ਦੇ ਪਿੱਛੇ ਪਹੁੰਚਿਆ, ਜਿੱਥੇ ਉਸ ਦੇ ਨਾਲ ਇਹ ਹਾਦਸਾ ਵਾਪਰ ਗਿਆ।
ਹਾਦਸੇ ਦੇ ਤੁਰੰਤ ਬਾਅਦ ਐਮਰਜੈਂਸੀ ਸਰਵੀਸਿਜ਼ ਨੂੰ ਬੁਲਾਇਆ ਗਿਆ ਪਰ ਪੱਖੇ ਦੀ ਤੇਜ਼ ਰਫਤਾਰ ਦੀ ਵਜ੍ਹਾ ਕਾਰਨ ਜੈਕ ਦੀ ਤੁਰੰਤ ਮੌਕੇ 'ਤੇ ਹੀ ਮੌਤ ਹੋ ਗਈ ਸੀ। ਹੁਣ ਐਕਸੀਡੈਂਟ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਪਾਇਲਟ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਜੇਕਰ ਉਸ ਨੇ ਇੰਜਣ ਅਤੇ ਪੱਖੇ ਬੰਦ ਹੋਣ ਤੋਂ ਪਹਿਲਾਂ ਹੀ ਪੈਸੇਂਜਰ ਨੂੰ ਉਤਰਣ ਨੂੰ ਕਿਹਾ ਹੋਵੇਗਾ।
ਏਥੰਸ ਬੇਸਡ ਓਪਨ ਟੀ.ਵੀ. ਨੇ ਦੱਸਿਆ ਕਿ ਅਜਿਹਾ ਹੋ ਸਕਦਾ ਹੈ ਕਿ ਐਕਸੀਡੈਂਟ ਦੇ ਸਮੇਂ ਜੈਕ ਫੋਨ 'ਤੇ ਗੱਲ ਕਰ ਰਿਹਾ ਹੋਵੇ ਜਾਂ ਸੈਲਫੀ ਲੈ ਰਿਹਾ ਹੋਵੇਗਾ। ਜੈਕ ਦੇ ਪੇਰੈਂਟਸ ਦੂਸਰੇ ਹੈਲੀਕਾਪਟਰ ਤੋਂ ਮਾਈਕੋਨੋਸ ਤੋਂ ਏਥੰਸ ਪਹੁੰਚ ਰਹੇ ਸਨ। ਉਹ ਸਾਰੇ ਛੁੱਟੀਆਂ ਖਤਮ ਕਰਕੇ ਇਥੋਂ ਬ੍ਰਿਟੇਨ ਪਰਤ ਰਹੇ ਸਨ। ਦੱਸ ਦਈਏ ਕਿ ਜੈਕ ਦੇ ਪਿਤਾ ਮਿਗੁਏਲ ਦਿ ਹੋਪ ਫਾਰਮ ਦੇ ਮਾਰਕੀਟਿੰਗ ਸੇਲਸ ਅਤੇ ਪੀ.ਆਰ. ਦੇ ਹੈੱਡ ਹਨ। ਇਹ ਫਾਰਮ 400 ਏਕੜ ਵਿਚ ਫੈਲਿਆ ਹੈ ਅਤੇ ਬਹੁਤ ਫੇਮਸ ਹਨ। ਜੈਕ ਦੀ ਮੌਤ ਦੀ ਜਾਂਚ ਵਿਚ ਇਸ ਗੱਲ 'ਤੇ ਫੋਕਸ ਕੀਤਾ ਜਾਵੇਗਾ ਕਿ ਉਹ ਹੈਲੀਕਾਪਟਰ ਤੋਂ ਕਿਉਂ ਉਤਰਿਆ ਸੀ? ਦੱਸ ਦਈਏ ਕਿ ਜੇਕਰ ਪਾਇਲਟ ਬਟਨ ਦਬਾ ਕੇ ਪੱਖੇ ਨੂੰ ਨਾ ਰੋਕੇ ਤਾਂ ਹੈਲੀਕਾਪਟਰ ਦੇ ਪੱਖੇ ਇੰਜਣ ਬੰਦ ਹੋਣ ਤੋਂ ਤਕਰੀਬਨ 2 ਮਿੰਟ ਬਾਅਦ ਰੁਕਦੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर