LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਭਿਨੇਤਾ ਨੇ ਸਵਿੱਗੀ 'ਤੇ ਲਗਾਇਆ ਇਲਜ਼ਾਮ, ਵੈੱਜ ਖਾਣੇ 'ਚੋਂ ਨਿਕਲੇ ਚਿਕਨ ਦੇ ਪੀਸ

veg food

ਨਵੀਂ ਦਿੱਲੀ- ਤਮਿਲ ਅਭਿਨੇਤਾ, ਗੀਤਕਾਰ ਅਤੇ ਸੰਵਾਦ ਲੇਖਕ ਕੋ ਸੇਸ਼ਾ ਸਵਿਗੀ 'ਤੇ ਖਾਣੇ ਦਾ ਆਰਡਰ ਕੀਤਾ ਸੀ, ਜਦੋਂ ਉਨ੍ਹਾਂ ਦਾ ਖਾਣਾ ਉਨ੍ਹਾਂ ਤੱਕ ਪਹੁੰਚਿਆ ਤੇ ਜਦੋਂ ਉਹ ਖਾਣ ਲੱਗੇ ਤਾਂ ਵਿਚੋਂ ਜੋ ਨਿਕਲਿਆ ਉਹ ਦੇਖ ਕੇ ਹੈਰਾਨ ਰਹਿ ਗਏ। ਇਸ ਸ਼ਾਕਾਹਾਰੀ ਭੋਜਨ 'ਚ ਚਿਕਨ ਦੇ ਟੁਕੜੇ ਨਿਕਲੇ, ਜਿਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਸ਼ੇਸ਼ਾ ਇਸ ਗੱਲ ਤੋਂ ਕਾਫੀ ਨਾਰਾਜ਼ ਸੀ ਕਿ ਕੰਪਨੀ ਨੇ ਇਸ ਐਕਟ ਲਈ ਸਿਰਫ 70 ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ ਸੀ। ਇਸ ਦੇ ਨਾਲ ਹੀ ਇਸ ਵਾਇਰਲ ਪੋਸਟ 'ਤੇ ਯੂਜ਼ਰਸ ਨੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਵੀ ਕੀਤੇ ਹਨ।


ਸ਼ੇਸ਼ਾ ਨੇ ਟਵੀਟ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਕਿ 'ਗੋਬੀ ਮੰਚੂਰੀਅਨ ਵਿਦ ਕੌਰਨ ਫਰਾਈਡ ਰਾਈਸ' 'ਚ ਚਿਕਨ ਦੇ ਟੁਕੜੇ ਨਿਕਲੇ ਹਨ। ਮੈਂ ਸਵਿਗੀ ਦੁਆਰਾ ਬਾਊਲ ਕੰਪਨੀ ਤੋਂ ਭੋਜਨ ਦਾ ਆਰਡਰ ਕੀਤਾ। ਹੁਣ Swiggy ਦੀ ਕਸਟਮਰ ਕੇਅਰ ਇਸ ਦੀ ਬਜਾਏ 70 ਰੁਪਏ ਮੁਆਵਜ਼ੇ ਵਜੋਂ ਦੇਣਾ ਚਾਹੁੰਦੀ ਹੈ। ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਵੱਜੀ ਹੈ।
ਆਪਣੇ ਟਵੀਟ ਵਿੱਚ ਉਸਨੇ ਅੱਗੇ ਲਿਖਿਆ ਕਿ ਮੈਂ ਸਾਰੀ ਉਮਰ ਸ਼ਾਕਾਹਾਰੀ ਰਿਹਾ ਹਾਂ। ਇਹ ਬਹੁਤ ਹੀ ਅਪਮਾਨਜਨਕ ਹੈ ਕਿ ਕਿਸੇ ਨੇ ਮੇਰੇ ਨੈਤਿਕ ਕਦਰਾਂ ਕੀਮਤਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ। ਮੈਂ ਮੰਗ ਕਰਦਾ ਹਾਂ ਕਿ Swiggy ਦੇ ਸਟੇਟ ਹੈੱਡ ਲੈਵਲ ਅਧਿਕਾਰੀ ਮੈਨੂੰ ਫ਼ੋਨ ਕਰਕੇ ਮੁਆਫ਼ੀ ਮੰਗਣ।
ਆਪਣੇ ਟਵੀਟ ਵਿੱਚ, ਸ਼ੇਸ਼ਾ ਨੇ Swiggy's @SwiggyCares, @Swiggy ਅਤੇ The Bowl Company ਦੇ @tbc_india ਹੈਂਡਲਰ ਨੂੰ ਵੀ ਟੈਗ ਕੀਤਾ।
ਮੈਂ ਨਾਨ-ਵੈਜ ਰੈਸਟੋਰੈਂਟ ਤੋਂ ਸ਼ਾਕਾਹਾਰੀ ਭੋਜਨ ਕਿਉਂ ਮੰਗਵਾਇਆ?
ਸ਼ੇਸ਼ਾ ਦੇ ਇਸ ਟਵੀਟ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਕਈ ਲੋਕਾਂ ਨੇ ਸ਼ੇਸ਼ਾ ਦੀ ਆਲੋਚਨਾ ਕੀਤੀ ਅਤੇ ਕਈ ਲੋਕ ਉਸ ਦਾ ਸਮਰਥਨ ਕਰਦੇ ਵੀ ਨਜ਼ਰ ਆਏ। ਕੁਝ ਯੂਜ਼ਰਸ ਨੇ ਲਿਖਿਆ ਕਿ ਇਸ ਮਾਮਲੇ 'ਚ ਤੁਹਾਨੂੰ ਧਰਮ ਨੂੰ ਵਿਚਕਾਰ ਨਹੀਂ ਖਿੱਚਣਾ ਚਾਹੀਦਾ। ਇਸ ਦੇ ਨਾਲ ਹੀ ਇਕ ਵਿਅਕਤੀ ਨੇ ਲਿਖਿਆ ਕਿ ਜੇਕਰ ਤੁਸੀਂ ਨਾਨ-ਵੈਜ ਰੈਸਟੋਰੈਂਟ ਤੋਂ ਸ਼ਾਕਾਹਾਰੀ ਭੋਜਨ ਦਾ ਆਰਡਰ ਦਿੱਤਾ ਹੈ ਤਾਂ ਤੁਹਾਨੂੰ ਕਿਸ ਗੱਲ ਦੀ ਸ਼ਿਕਾਇਤ ਹੈ।

In The Market