LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਲਿਸ ਤੇ CRPF ਦੀ ਸਾਂਝੀ ਟੀਮ 'ਤੇ ਅੱਤਵਾਦੀ ਹਮਲਾ,2 ਜਵਾਨ ਸ਼ਹੀਦ ਤੇ 2 ਨਾਗਰਿਕਾਂ ਦੀ ਮੌਤ

crpf

ਸ਼੍ਰੀਨਗਰ (ਬਿਊਰੋ)- ਜੰਮੂ-ਕਸ਼ਮੀਰ (Jammu kashmir) ਵਿਚ ਅੱਤਵਾਦੀ ਹਮਲੇ (Terrorist Attack) ਦੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਸੋਪੋਰ (Sopore) ਦੇ ਆਰਾਮਪੋਰਾ ਵਿਚ ਨਾਕੇ 'ਤੇ ਅੱਤਵਾਦੀਆਂ ਨੇ ਪੁਲਿਸ (Police) ਅਤੇ ਸੀ.ਆਰ.ਪੀ.ਐੱਫ. (CRPF) ਦੀ ਸਾਂਝੀ ਟੀਮ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 2 ਪੁਲਿਸ ਮੁਲਾਜ਼ਮ ਵੀ ਸ਼ਹੀਦ ਹੋ ਗਏ ਅਤੇ 2 ਆਮ ਨਾਗਰਿਕਾਂ ਦੀ ਮੌਤ ਹੋ ਗਈ। ਉਥੇ ਹੀ ਕਈ ਲੋਕ ਫੱਟੜ ਵੀ ਹੋਏ ਹਨ। ਸੁਰੱਖਿਆ ਮੁਲਾਜ਼ਮਾਂ ਵਲੋਂ ਸਰਚ ਆਪ੍ਰੇਸ਼ਨ (Search Opration) ਵੀ ਚਲਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੋਪੋਰ ਦੇ ਅਰੰਪੋਰਾ ਵਿਚ ਤਾਇਨਾਤ ਪੁਲਿਸ (Police) ਅਤੇ ਸੀ.ਆਰ.ਪੀ.ਐੱਫ. (CRPF) ਦੀ ਨਾਕਾ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ (Terrorist) ਨੇ ਫਾਇਰਿੰਗ (Firing) ਕੀਤੀ। ਹਮਲਾ ਕਰਨ ਤੋਂ ਬਾਅਦ ਅੱਤਵਾਦੀ ਫਰਾਰ ਹੋ ਗਏ। ਹਮਲਾਵਰਾਂ ਨੂੰ ਫੜਣ ਲਈ ਇਲਾਕੇ ਦੀ ਘੇਰਾਬੰਦੀ ਕਰ ਕੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨਾਲ ਫੋਨ 'ਤੇ ਕੀਤੀ ਗੱਲਬਾਤ

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ੋਪੀਆਂ ਵਿਚ ਲਿਟਰ ਅਗਲਰ ਇਲਾਕੇ ਵਿਚ ਤਾਇਨਾਤ ਪੁਲਿਸ ਅਤੇ ਸੀ.ਆਰ.ਪੀ.ਐੱਫ. ਦੀ ਨਾਕਾ ਪਾਰਟੀ ਨੂੰ ਅੱਤਵਾਦੀਆਂ ਨੇ ਦੂਰ ਤੋਂ ਨਿਸ਼ਾਨਾ ਬਣਾ ਕੇ ਕਈ ਰਾਊਂਡ ਫਾਇਰਿੰਗ ਕੀਤੀ ਸੀ। ਇਸ ਤੋਂ ਬਾਅਦ ਅੱਤਵਾਦੀ ਫਰਾਰ ਹੋ ਗਏ। ਹਾਲਾਂਕਿ ਇਸ ਹਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਸੀ। ਦੱਸ ਦਈਏ ਕਿ ਅੱਤਵਾਦੀ ਸੰਗਠਨ ਲਗਾਤਾਰ ਸੁਰੱਖਿਆ ਦਸਤਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਸਾਜ਼ਿਸ਼ਾਂ ਰੱਚ ਰਹੇ ਹਨ। ਵਾਦੀ ਵਿਚ ਅੱਤਵਾਦੀਆਂ ਦੀਆਂ ਦੋ ਸਾਜ਼ਿਸ਼ਾਂ ਨੂੰ ਸੁਰੱਖਿਆ ਦਸਤਿਆਂ ਨੇ ਸੋਮਵਾਰ ਨੂੰ ਨਾਕਾਮ ਕਰ ਦਿੱਤਾ ਸੀ। ਸ਼੍ਰੀਨਗਰ ਨਗਰ ਨਿਗਮ ਦੇ ਬਾਹਰ ਅਤੇ ਤ੍ਰਾਲ ਵਿਚ ਪਲਾਂਟ ਕੀਤੀ ਗਈ ਆਈ.ਈ.ਡੀ. ਬਰਾਮਦ ਕਰ ਕੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਅਸਫਲ ਕਰਨ ਵਿਚ ਸਫਲਤਾ ਹਾਸਲ ਕੀਤੀ। ਦੋਹਾਂ ਹੀ ਥਾਵਾਂ 'ਤੇ ਸੁਰੱਖਿਆ ਦਸਤਿਆਂ ਨੇ ਤਲਾਸ਼ੀ ਮੁਹਿੰਮ ਚਲਾਈ, ਪਰ ਕੋਈ ਸੁਰਾਗ ਹੱਥ ਨਹੀਂ ਲੱਗਾ।

ਬਸਪਾ ਨਾਲ ਗਠਜੋੜ ਤੋਂ ਬਾਅਦ ਅਕਾਲੀ ਦਲ ਨੇ ਦਿੱਤਾ ਨਵਾਂ ਨਾਅਰਾ, 'ਸੋਚ ਵਿਕਾਸ ਦੀ, ਨਵੇਂ ਪੰਜਾਬ ਦੀ'

ਤ੍ਰਾਲ ਵਿਚ ਸਾਈਮੋ ਇਲਾਕੇ ਵਿਚ ਅੱਤਵਾਦੀਆਂ ਨੇ ਸੜਕ ਕੰਢੇ ਆਈ.ਈ.ਡੀ. ਪਲਾਂਟ ਕਰਕੇ ਰੱਖੀ ਸੀ। ਸੁਰੱਖਿਆ ਦਸਤਿਆਂ ਦੀ ਨਜ਼ਰ ਪੈਂਦੇ ਹੀ ਰੋਡ 'ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ। ਪੂਰੇ ਇਲਾਕੇ ਦੀ ਨਾਕੇਬੰਦੀ ਕਰ ਕੇ ਬੰਬ ਰੋਕੂ ਦਸਤੇ ਨੂੰ ਮੌਕੇ 'ਤੇ ਬੁਲਾਇਆ ਗਿਆ। ਬੰਬ ਰੋਕੂ ਦਸਤੇ ਨੇ ਜਾਂਚ-ਪੜਤਾਲ ਵਿਚ ਪਤਾ ਲਗਾਇਆ ਕਿ ਆਈ.ਈ.ਡੀ. ਦਾ ਭਾਰ ਪੰਜ ਤੋਂ 7 ਕਿਲੋ ਹੈ। ਜਾਂਚ ਤੋਂ ਬਾਅਦ ਦਸਤੇ ਨੇ ਇਸ ਨੂੰ ਅਸਫਲ ਕੀਤਾ। ਇਸ ਰਸਤੇ ਤੋਂ ਸੁਰੱਖਿਆ ਦਸਤਿਆਂ ਦੇ ਵਾਹਨ ਲਗਾਤਾਰ ਲੰਘਦੇ ਰਹਿੰਦੇ ਹਨ। ਅੱਤਵਾਦੀਆਂ ਨੇ ਇਨ੍ਹਾਂ ਵਾਹਨਾਂ ਨੂੰ ਉਡਾਉਣ ਦੀ ਸਾਜ਼ਿਸ਼ ਰੱਚੀ ਸੀ, ਜਿਸ ਨੂੰ ਸਮਾਂ ਰਹਿੰਦਿਆਂ ਅਸਫਲ ਕਰ ਦਿੱਤਾ ਗਿਆ ਸੀ।

In The Market