LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਊਦੀ ਅਰਬ 'ਚ ਭਿਆਨਕ ਹੜ੍ਹ ਨੇ ਮਚਾਈ ਤਰਥੱਲੀ, ਪਾਣੀ 'ਚ ਡੁੱਬੇ ਕਈ ਘਰ 

14141441

ਨਵੀਂ ਦਿੱਲੀ- ਸਾਊਦੀ ਅਰਬ ਅਮੀਰਾਤ (UAE) ਦੇ ਪੂਰਬੀ ਹਿੱਸਿਆਂ ਵਿਚ ਭਾਰੀ ਮੀਂਹ ਦੀ ਵਜ੍ਹਾ ਨਾਲ ਆਏ ਹੜ੍ਹ ਨਾਲ ਜਨਜੀਵਨ ਪ੍ਰਭਾਵਿਤ ਹੋ ਗਿਆ। ਹੜ੍ਹ ਕਾਰਨ ਕਈ ਘਰ ਪੂਰੀ ਤਰ੍ਹਾਂ ਨਾਲ ਪਾਣੀ ਵਿਚ ਡੁੱਬ ਗਏ। ਕੁਝ ਘਰ ਨੁਕਸਾਨੇ ਵੀ ਗਏ। ਥਾਂ-ਥਾਂ  ਗੱਡੀਆਂ ਪਾਣੀ ਵਿਚ ਫੱਸੀਆਂ ਹੋਈਆਂ ਹਨ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਕੁਲ ਮਿਲਾ ਕੇ ਹੜ੍ਹ ਨਾਲ ਨਿੱਜੀ ਅਤੇ ਜਨਤਕ ਜਾਇਦਾਦਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਹੜ੍ਹ ਨਾਲ ਮਚੀ ਭਾਰੀ ਤਬਾਹੀ

Image
ਯੂ.ਏ.ਈ. ਵਿਚ ਬੀਤੇ ਬੁੱਧਵਾਰ ਤੋਂ ਸ਼ੁਰੂ ਹੋਇਆ ਮੀਂਹ ਵੀਰਵਾਰ ਨੂੰ ਵੀ ਜਾਰੀ ਰਿਹਾ। ਦੋ ਦਿਨਾਂ ਦੇ ਭਾਰੀ ਮੀਂਹ ਤੋਂ ਬਾਅਦ ਕਈ ਪੂਰਬੀ ਇਲਾਕਿਆਂ ਵਿਚ ਹੜ੍ਹ ਨਾਲ ਤਬਾਹੀ ਮਚੀ ਹੈ। ਹੜ੍ਹ ਨਾਲ ਵਿਸ਼ੇਸ਼ ਤੌਰ 'ਤੇ ਸ਼ਾਰਜਾਹ, ਰਾਸ ਅਲ ਖੈਮਾਹ ਅਤੇ ਫੁਜੈਰਾਹ ਵਰਗੇ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸਟਾਰਮ ਸੈਂਟਰ ਤੋਂ ਟਵੀਟ ਕੀਤੇ ਗਏ ਨਵੇਂ ਵੀਡੀਓ ਵਿਚ ਕਈ ਇਲਾਕੇ ਜਲਥਲ ਬਣੇ ਹੋਏ ਹਨ। ਇਸ ਵਿਚ ਅਲ ਬਯਾਹ ਵਾਦੀ ਦੀ ਵੀਡੀਓ ਸਭ ਤੋਂ ਭਿਆਨਕ ਹੈ।

Image
ਸ਼ਾਰਜਾਹ ਪੁਲਿਸ ਨੇ ਸਥਾਨਕ ਲੋਕਾਂ ਤੋਂ ਦੇਸ਼ ਦੇ ਪੂਰਬੀ ਖੇਤਰਾਂ ਵਿਚ ਨਾ ਜਾਣ ਦੀ ਅਪੀਲ ਕੀਤੀ ਹੈ। ਨੈਸ਼ਨਲ ਸੈਂਟਰ ਫਾਰ ਮੀਟੀਰੀਓਲਾਜੀ (ਐੱਨ.ਸੀ.ਐੱਮ.) ਨੇ ਕੁਝ ਖੇਤਰਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਐੱਨ.ਸੀ.ਐੱਮ. ਦਾ ਕਹਿਣਾ ਹੈ ਕਿ ਯੂ.ਏ.ਈ. ਵਿਚ 27 ਸਾਲ ਬਾਅਦ ਇਸ ਤਰ੍ਹਾਂ ਦਾ ਭਿਆਨਕ ਮੀਂਹ ਪਿਆ ਹੈ। ਸ਼ਾਰਜਾਹ ਪੁਲਿਸ ਨੇ ਲੋਕਾਂ ਤੋਂ ਸੁਰੱਖਿਆ ਨਿਰਦੇਸ਼ਾਂ ਦਾ ਪਾਲਨ ਕਰਨ ਨੂੰ ਵੀ ਕਿਹਾ ਹੈ। ਲੋਕਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਦੂਰੀ ਬਣਾਉਣ ਨੂੰ ਕਿਹਾ ਗਿਆ ਹੈ। ਫੌਜ ਵੀ ਮੁਸਤੈਦੀ ਨਾਲ ਬਚਾਅ ਕਾਰਜਾਂ ਵਿਚ ਜੁਟੀ ਹੋਈ ਹੈ। ਪ੍ਰਸ਼ਾਸਨ ਨੇ ਸੁਰੱਖਿਆ ਏਜੰਸੀਆਂ ਨੂੰ ਅਲਰਟ 'ਤੇ ਰੱਖਿਆ ਦਿੱਤਾ ਹੈ।
ਯੂ.ਏ.ਈ. ਦੇ ਕੁਝ ਇਲਾਕਿਆਂ ਵਿਚ ਰਹਿ-ਰਹਿ ਕੇ ਬਾਰਿਸ਼ ਹੋ ਰਹੀ ਹੈ। ਬਚਾਅ ਕਾਰਜ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਇਸ ਤੋਂ ਪਹਿਲਾਂ ਇਕ ਵੀਡੀਓ ਜਾਰੀ ਕੀਤੀ ਸੀ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਇਸ ਸਥਿਤੀ ਨਾਲ ਨਜਿੱਠਣ ਲਈ 24 ਘੰਟੇ ਮੁਸ਼ੱਕਤ ਕਰ ਰਿਹਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਨਿੱਜੀ ਸੈਕਟਰ ਦੇ ਮੁਲਾਜ਼ਮਾਂ ਦੇ ਨਾਲ ਫੈਡਰਲ ਮੁਲਾਜ਼ਮਾਂ ਤੋਂ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਘਰ ਤੋਂ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ।

In The Market