LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

7 ਫਰਵਰੀ ਤੋਂ ਖੁੱਲਣਗੇ ਸਕੂਲ, 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਲਗਾ ਸਕਣਗੇ ਕਲਾਸਾਂ 

4f school1

ਨਵੀਂ ਦਿੱਲੀ : ਦਿੱਲੀ ਸਰਕਾਰ (Government of Delhi) ਨੇ ਸ਼ੁੱਕਰਵਾਰ (4 ਫਰਵਰੀ, 2022) ਨੂੰ ਐਲਾਨ ਕੀਤਾ ਕਿ ਰਾਸ਼ਟਰੀ ਰਾਜਧਾਨੀ (National capital) ਵਿਚ ਸਕੂਲ, ਕਾਲਜ ਅਤੇ ਕੋਚਿੰਗ ਸੰਸਥਾਨ (Schools, colleges and coaching institutes) 7 ਫਰਵਰੀ, 2022 ਤੋਂ ਫਿਰ ਤੋਂ ਖੁੱਲ ਸਕਦੇ ਹਨ। ਡੀ.ਡੀ.ਐੱਮ.ਏ.  (D.D.M.A.) ਨੇ ਅੱਜ ਇਕ ਮੀਟਿੰਗ ਤੋਂ ਬਾਅਦ ਕਿਹਾ ਕਿ 9 ਤੋਂ 12ਵੀਂ ਜਮਾਤ ਦੇ ਵਿਦਿਆਰਥੀ (Students) ਸੋਮਵਾਰ ਤੋਂ ਕਲਾਸਾਂ ਵਿਚ ਸ਼ਾਮਲ ਹੋ ਸਕਦੇ ਹਨ। ਦਿੱਲੀ ਦੇ ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ (Manish Sisodia) ਨੇ ਕਿਹਾ ਕਿ ਸਕੂਲ 7 ਫਰਵਰੀ ਤੋਂ 9ਵੀਂ ਤੋਂ 12ਵੀਂ ਜਮਾਤ ਲਈ ਫਿਰ ਤੋਂ ਖੁੱਲਣਗੇ। ਨਰਸਰੀ ਤੋਂ ਜਮਾਤ 8 ਤੱਕ ਦੀਆਂ ਜਮਾਤਾਂ 14 ਫਰਵਰੀ ਤੋਂ ਫਿਰ ਤੋਂ ਖੁੱਲਣਗੀਆਂ।

ਹਾਈਬ੍ਰਿਡ ਜਮਾਤਾਂ ਜਾਰੀ ਰਹਿਣਗੀਆਂ। ਕਾਲਜ ਸੋਮਵਰ 7 ਫਰਵਰੀ ਤੋਂ ਫਿਰ ਤੋਂ ਖੁੱਲ੍ਹਣਗੀਆਂ ਅਤੇ ਉਨ੍ਹਾਂ ਨੂੰ ਆਨਲਾਈਨ ਜਮਾਤਾਂ ਨੂੰ ਹੱਲਾਸ਼ੇਰੀ ਦੇਣ ਅਤੇ ਆਫਲਾਈਨ ਜਮਾਤਾਂ ਲਗਾਉਣ ਲਈ ਕਿਹਾ ਜਾਵੇਗਾ। ਸਰਕਾਰ ਨੇ ਮਿਆਦ ਵੀ ਘਟਾਈ ਰਾਤ ਦਾ ਕਰਫਿਊ ਇਕ ਘੰਟੇ ਤੋਂ ਹੁਣ ਇਹ ਰਾਤ 11ਵਜੇ ਤੋਂ ਸਵੇਰੇ 5 ਵਜੇ ਤੱਕ ਹੈ। ਇਸ ਤੋਂ ਪਹਿਲਆਂ ਰਾਤ 10 ਵਜੇ ਤੋਂ ਰਾਤ ਦਾ ਕਰਫਿਊ ਸ਼ੁਰੂ ਹੋ ਗਿਆ ਸੀ। ਸਾਰੇ ਰੈਸਟੋਰੈਂਟ ਹੁਣ ਰਾਤ 11 ਵਜੇ ਤੱਕ ਖੁੱਲ ਸਕਦੇ ਹਨ। ਸਾਰੇ ਸਰਕਾਰੀ ਅਤੇ ਨਿੱਜੀ ਦਫਤਰਾਂ ਨੂੰ 100 ਫੀਸਦੀ ਸਮਰੱਥਾ 'ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਜਿਮ ਅਤੇ ਸਵੀਮਿੰਗ ਪੂਲ ਵੀ ਫਿਰ ਤੋਂ ਖੁੱਲਣਗੇ। 

In The Market