LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਸਮੇਤ ਇਨ੍ਹਾਂ ਸੂਬਿਆਂ ਵਿਚ ਅੱਜ ਤੋਂ ਖੁੱਲ੍ਹ ਰਹੇ ਹਨ ਸਕੂਲ, ਮੰਨਣੇ ਹੋਣਗੇ ਇਹ ਨਿਯਮ

delhi school

ਨਵੀਂ ਦਿੱਲੀ (ਇੰਟ.)- ਪੂਰੇ ਦੇਸ਼ ਵਿਚ ਘੱਟ ਹੁੰਦੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵੱਖ-ਵੱਖ ਸੂਬਿਆਂ ਵਿਚ ਸਕੂਲ ਖੁੱਲਣ ਲੱਗੇ ਹਨ। ਸਤੰਬਰ ਮਹੀਨੇ ਵਿਚ ਜ਼ਿਆਦਾਤਰ ਸੂਬਿਆਂ ਨੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਕਈ ਸੂਬੇ ਇਸ 'ਤੇ ਅਜੇ ਵਿਚਾਰ ਕਰ ਰਹੇ ਹਨ। ਇਸ ਕ੍ਰਮ ਵਿਚ ਅੱਜ ਯਾਨੀ 1 ਸਤੰਬਰ ਨੂੰ ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ ਵਰਗੇ ਕਈ ਸੂਬਿਆਂ ਵਿਚ ਲੰਬੇ ਸਮੇਂ ਬਾਅਦ ਵੱਖ-ਵੱਖ ਜਮਾਤਾਂ ਵਿਚ ਪੜ੍ਹਣ ਵਾਲੇ ਬੱਚੇ ਸਕੂਲ ਜਾਣਾ ਸ਼ੁਰੂ ਕਰਨਗੇ।

Ludhiana: BCM Senior Secondary School reopens for Classes 10, 12 amid  precautions - Hindustan Times

ਹਾਲਾਂਕਿ ਕੋਰੋਨਾ ਵਾਇਰਸ ਤੋਂ ਬੱਚਿਆਂ ਦੀ ਸੁਰੱਖਿਆ ਇਕ ਵੱਡਾ ਮੁੱਦਾ ਹੈ। ਸੂਬਾ ਸਰਕਾਰਾਂ ਨੇ ਕਿਹਾ ਹੈ ਕਿ ਕੋਵਿਡ ਪ੍ਰੋਟੋਕਾਲ ਦਾ ਐਲਾਨ ਕਰਨਾ ਲਾਜ਼ਮੀ ਹੋਵੇਗਾ। ਨਾਲ ਹੀ ਬੱਚਿਆਂ ਨੂੰ ਸਕੂਲ ਭੇਜਣ ਲਈ ਪਰਿਵਾਰਕ ਮੈਂਬਰਾਂ ਨੂੰ ਵੀ ਸਹਿਮਤੀ ਪੱਤਰ 'ਤੇ ਹਸਤਾਖਰ ਕਰਨੇ ਹੋਣਗੇ। 

Govt school in Ludhiana closed as 15 students, 2 staff members contract  Covid-19 - Hindustan Times


ਦਿੱਲੀ ਸਰਕਾਰ ਨੇ ਅੱਜ ਤੋਂ 9ਵੀਂ ਤੱਕ ਦੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਜਦੋਂ ਕਿ 6ਵੀਂ ਤੋਂ 8ਵੀਂ ਤੱਕ ਦੇ ਸਕੂਲ 8 ਸਤੰਬਰ ਤੋਂ ਖੁੱਲ੍ਹਣਗੇ। ਬੱਚਿਆਂ ਦੇ ਸਕੂਲ ਆਉਣ ਲਈ ਪਰਿਵਾਰਕ ਮੈਂਬਰਾਂ ਦੀ ਪ੍ਰਵਾਨਗੀ ਹੋਵੇਗੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਿਛਲੇ ਦਿਨੀਂ ਲੜੀਵਾਰ ਤਰੀਕੇ ਨਾਲ ਸਕੂਲ, ਕਾਲਜ ਅਤੇ ਕੋਚਿੰਗ ਕਲਾਸਿਜ਼ ਆਫਲਾਈਨ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

Two private schools in Ludhiana reopen for Class 12 students -  digitalLEARNING Magazine

ਇਸ ਸਬੰਧ ਵਿਚ ਐੱਸ.ਓ.ਪੀ. ਜਾਰੀ ਕੀਤੀ ਗਈ ਹੈ। ਐੱਸ.ਓ.ਪੀ. ਮੁਤਾਬਕ ਸਕੂਲਾਂ ਵਿਚ ਬੈਠਣ ਦੀ ਸਮਰੱਥਾ ਤੋਂ 50 ਫੀਸਦੀ ਹੀ ਵਿਦਿਆਰਥੀ ਇਕ ਵਾਰ ਵਿਚ ਕਲਾਸ ਕਰ ਸਕਣਗੇ। ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੋਵੇਗੀ।

In The Market