LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੱਕਾ 'ਚ ਕਾਬਾ ਦੇ ਅੰਦਰ ਪਹੁੰਚੇ ਸਾਊਦੀ ਕ੍ਰਾਊਨ ਪ੍ਰਿੰਸ, ਤਸਵੀਰਾਂ ਹੋਈਆਂ ਵਾਇਰਲ

crown prince

ਸਾਊਦੀ ਅਰਬ- ਸਾਊਦੀ ਅਰਬ ਦੇ ਮੱਕਾ ਸ਼ਹਿਰ ਜਾ ਕੇ ਕਾਬਾ ਛੂਹਨ ਦੀ ਤਮੰਨਾ ਦੁਨੀਆ ਦਾ ਹਰ ਇਕ ਮੁਸਲਮਾਨ ਰੱਖਦਾ ਹੈ। ਸਾਊਦੀ ਸਰਕਾਰ ਵਲੋਂ ਕਾਬਾ ਦਾ ਕਾਫੀ ਜ਼ਿਆਦਾ ਧਿਆਨ ਵੀ ਰੱਖਿਆ ਜਾਂਦਾ ਹੈ। ਸਮੇਂ-ਸਮੇਂ 'ਤੇ ਕਿੰਗ ਸਲਮਾਨ ਤੋਂ ਲੈ ਕੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਜਾਂ ਵੱਡੇ ਅਧਿਕਾਰੀ ਕਾਬੇ ਦੀ ਦੇਖਰੇਖ ਦਾ ਜਾਇਜ਼ਾ ਲੈਂਦੇ ਹਨ। ਸਾਊਦੀ ਅਰਬ ਦੀ ਮੱਕਾ ਮਸਜਿਦ ਵਿਚ ਕਾਬਾ ਦਾ ਗੁਸਲ ਯਾਨੀ ਸਾਫ-ਸਫਾਈ ਵੀ ਇਕ ਬੇਹੱਦ ਖਾਸ ਕਾਰਵਾਈ ਹੈ। ਮੰਗਲਵਾਰ ਨੂੰ ਖਾਨਾ-ਏਕਾਬਾ ਦੇ ਗੁਸਲ (ਸਾਫ-ਸਫਾਈ) ਅਦਾ ਕਰਨ ਦੀ ਸਾਲਾਨਾ ਰਸਮ ਆਯੋਜਿਤ ਕੀਤੀ ਗਈ, ਜਿਸ ਵਿਚ ਕਿੰਗ ਸਲਮਾਨ ਵਲੋਂ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (ਐੱਮ.ਬੀ.ਐੱਸ.) ਸ਼ਾਮਲ ਹੋਏ। ਮੱਕਾ ਦੀ ਵੱਡੀ ਮਸਜਿਦ ਪਹੁੰਚੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਾਬਾ ਦੇ ਗੁਸਲ ਕਰਨ ਦੀ ਰਸਮ ਨਿਭਾਈ। ਇਸ ਦੌਰਾਨ ਸਾਊਦੀ ਸਰਕਾਰ ਦੇ ਕਈ ਵੱਡੇ ਲੋਕ ਉਨ੍ਹਾਂ ਦੇ ਨਾਲ ਰਹੇ। ਇਸ ਤੋਂ ਬਾਅਦ ਸਾਰੇ ਲੋਕਾਂ ਨੇ ਜਮਾਤ  ਦੇ ਨਾਲ ਨਮਾਜ਼ ਅਦਾ ਕੀਤੀ।
ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਾਬਾ ਦੇ ਅੰਦਰ ਵੀ ਖਾਸ ਤਰ੍ਹਾਂ ਨਾਲ ਸਾਫ-ਸਫਾਈ ਕੀਤੀ। ਉਨ੍ਹਾਂ ਨੇ ਕਾਬੇ ਦੀਆਂ ਕੰਧਾਂ ਨੂੰ ਸਾਫ ਕਰਨ ਲਈ ਸਪੈਸ਼ਲ ਕੱਪੜੇ ਦਾ ਇਸਤੇਮਾਲ ਕੀਤਾ। ਅੰਦਰ ਦੀਆਂ ਕੰਧਾਂ ਨੂੰ ਜਿਸ ਕੱਪੜੇ ਨਾਲ ਸਾਫ ਕੀਤਾ ਗਿਆ, ਉਹ ਖਾਸ ਤਰ੍ਹਾਂ ਦੀ ਖੁਸ਼ਬੂ ਵਿਚ ਡੁੱਬਿਆ ਹੋਇਆ ਸੀ। ਉਥੇ ਹੀ ਕਾਬੇ ਦੇ ਅੰਦਰ ਫਰਸ਼ ਨੂੰ ਜਮਜਮ (ਪਵਿੱਤਰ ਪਾਣੀ) ਦੇ ਪਾਣੀ ਨਾਲ ਧੋਤਾ ਗਿਆ, ਜਿਸ ਵਿਚ ਖਾਸ ਤਰ੍ਹਾਂ ਦਾ ਗੁਲਾਬ ਦੇ ਫੁੱਲਾਂ ਨਾਲ ਮਿਲਿਆ ਇੱਤਰ ਵੀ ਮੌਜੂਦ ਸੀ। ਧੋਣ ਤੋਂ ਬਾਅਦ ਕ੍ਰਾਊਨ ਪ੍ਰਿੰਸ ਬਿਨ ਸਲਮਾਨ ਨੇ ਆਪਣੇ ਹੱਥਾਂ ਅਤੇ ਖਜੂਰ ਦੇ ਪੇੜ ਦੇ ਪੱਤਿਆਂ ਨਾਲ ਫਰਸ਼ ਨੂੰ ਸਾਫ ਕੀਤਾ। ਕਾਬੇ ਨੂੰ ਸਾਲ ਵਿਚ ਇਕ ਵਾਰ ਗੁਸਲ ਕਰਵਾਇਆ ਜਾਂਦਾ ਹੈ। ਇਸ ਨੂੰ ਇਸਲਾਮ ਦਾ ਪੁਰਾਣਾ ਰਿਵਾਜ਼ ਦੱਸਿਆ ਜਾਂਦਾ ਹੈ ਜੋ ਪੈਗੰਬਰ ਮੁਹੰਮਦ ਦੇ ਕਹਿਣ 'ਤੇ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਚਾਹੇ ਕੋਈ ਵੀ ਸਾਊਦੀ ਦਾ ਰਾਜਾ ਜਾਂ ਪ੍ਰਿੰਸ ਰਿਹਾ ਹੋਵੇ, ਹਰ ਸਾਲ ਕਾਬੇ ਦਾ ਗੁਸਲ ਆਯੋਜਿਤ ਜ਼ਰੂਰ ਕੀਤਾ ਜਾਂਦਾ ਹੈ।ਉਂਝ ਤਾਂ ਸਾਊਦੀ ਦੇ ਸ਼ਾਹੀ ਪਰਿਵਾਰ ਜਾਂ ਉਨ੍ਹਾਂ ਦੇ ਹੁਕਮ 'ਤੇ ਭੇਜੇ ਗਏ ਕਿਸੇ ਵਿਅਕਤੀ ਤੋਂ ਇਲਾਵਾ ਅੰਦਰ ਜਾਣ 'ਤੇ ਪਾਬੰਦੀ ਹੈ ਪਰ ਕਈ ਵਾਰ ਬਾਹਰੀ ਲੋਕਾਂ ਨੂੰ ਅੰਦਰ ਜਾਣ ਦਾ ਮੌਕਾ ਮਿਲ ਚੁੱਕਾ ਹੈ। ਅਕਤੂਬਰ ਸਾਲ 1998 ਵਿਚ ਇਸਲਾਮਿਕ ਸੁਸਾਇਟੀ ਆਫ ਨਾਰਥ ਅਮਰੀਕਾ ਦੇ ਸਬੰਧ ਰੱਖਣ ਵਾਲੇ ਡਾਕਟਰ ਮੁਜੰਮਿਲ ਸਿੱਦਿਕੀ ਨੂੰ ਜਾਣ ਦਾ ਮੌਕਾ ਮਿਲਿਆ ਸੀ। ਬਾਹਰ ਆ ਕੇ ਉਨ੍ਹਾਂ ਨੇ ਕਾਬੇ ਦੇ ਅੰਦਰ ਦਾ ਨਜ਼ਾਰਾ ਦੱਸਿਆ ਜੋ ਲੋਕਾਂ ਦੀ ਸੋਚ ਤੋਂ ਵੀ ਕਾਫੀ ਵੱਖ ਸੀ। ਡਾਕਟਰ ਮੁਜ਼ੰਮਿਲ ਨੇ ਸਾਊਂਡ ਵਿਜ਼ਨ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਵਿਚ ਦੱਸਿਆ ਸੀ ਕਿ ਕਾਬਾ ਅੰਦਰ ਤੋਂ ਇੰਨਾ ਵੱਡਾ ਹੈ ਕਿ ਉਥੇ 50 ਲੋਕ ਆਰਾਮ ਨਾਲ ਬੈਠ ਸਕਣ ਪਰ ਅੰਦਰ ਲਾਈਟ ਨਹੀਂ ਹੈ। ਉਥੋਂ ਦੀਆਂ ਕੰਧਾਂ ਅਤੇ ਫਰਸ਼ 'ਤੇ ਕੀਮਤੀ ਪੱਥਰ ਲੱਗਾ ਹੋਇਆ ਹੈ, ਜੋ ਹਮੇਸ਼ਾ ਚਮਕਦਾ ਰਹਿੰਦਾ ਹੈ, ਕਾਬਾ ਦੇ ਅੰਦਰ ਇਕ ਵੀ ਖਿੜਕੀ ਨਹੀਂ ਹੈ ਅਤੇ ਅੰਦਰ ਦਾਖਲ ਹੋਣ ਲਈ ਸਿਰਫ ਇਕ ਹੀ ਦਰਵਾਜ਼ਾ ਹੈ।

In The Market