LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖਾਰਕੀਵ 'ਚ ਉੱਤਰੇ ਰੂਸੀ ਏਅਰਟਰੂਪਸ, ਹਸਪਤਾਲ 'ਤੇ ਕੀਤਾ ਹਮਲਾ

2m russia

ਨਵੀਂ ਦਿੱਲੀ- ਕੀਵ ਉੱਤੇ ਕਬਜ਼ੇ ਦੀ ਜੰਗ ਫੈਸਲਾਕੁੰਨ ਮੋੜ ਉੱਤੇ ਆ ਗਈ ਹੈ। 64 ਕਿਲੋਮੀਟਰ ਲੰਬਾ ਰੂਸੀ ਫੌਜ ਦਾ ਕਾਫਲਾ ਕੀਵ ਦੇ ਬਾਹਰ ਕਬਜ਼ਾ ਜਮਾਏ ਹੋਏ ਹੈ। ਉਥੇ ਹੀ ਦੱਖਣ-ਪੂਰਬ ਵਿਚ ਵੀ ਇਕ ਹੋਰ ਫੌਜੀ ਕਾਫਲੇ ਦੀ ਬੜਤ ਦੀ ਖਬਰ ਸਾਹਮਣੇ ਆਈ ਹੈ। ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਪੁਤਿਨ ਵਲੋਂ ਕੀਵ ਛੱਡਣ ਜਾਂ ਮਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।

Also Read: ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਮੀਂਹ ਦੇ ਆਸਾਰ, IMD ਦਾ ਮੌਸਮ ਅਪਡੇਟ

ਰੂਸੀ ਫੌਜੀਆਂ ਨੇ ਹਸਪਤਾਲ ਉੱਤੇ ਕੀਤਾ ਹਮਲਾ
ਰੂਸ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਉੱਤੇ ਹਮਲਾ ਤੇਜ਼ ਕਰ ਦਿੱਤਾ ਹੈ। ਇਥੇ ਰੂਸ ਨੇ ਆਪਣੇ ਏਅਰਟਰੂਪਸ ਉਤਾਰੇ ਹਨ। ਹੁਣ ਖਬਰ ਹੈ ਕਿ ਇਨ੍ਹਾਂ ਏਅਰਟਰੂਪਸ ਨੇ ਇਕ ਹਸਪਤਾਲ ਉੱਤੇ ਹਮਲਾ ਬੋਲ ਦਿੱਤਾ ਹੈ। ਜਾਣਕਾਰੀ ਮੁਤਾਬਕ ਰੂਸੀ ਤੇ ਯੂਕਰੇਨੀ ਫੌਜੀਆਂ ਦੇ ਵਿਚਾਲੇ ਜੰਗ ਜਾਰੀ ਹੈ।

Also Read: 220 ਭਾਰਤੀਆਂ ਨਾਲ ਯੂਕਰੇਨ ਤੋਂ ਵਾਪਸ ਪਰਤੀ ਉਡਾਣ, ਲੱਗੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ

ਦੱਸ ਦਈਏ ਕਿ ਰੂਸ-ਯੂਕ੍ਰੇਨ ਦਰਮਿਆਨ ਜੰਗ ਦਾ ਅੱਜ ਸਤਵਾਂ ਦਿਨ ਹੈ। ਅੱਜ ਇਕ ਵਾਰ ਫਿਰ ਰੂਸ-ਯੂਕ੍ਰੇਨ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬੇਲਾਰੂਸ ਵਿਚ ਦੋਵੇਂ ਦੇਸ਼ਾਂ ਵਿਚਕਾਰ ਪਹਿਲੇ ਦੌਰ ਦੀ ਬੈਠਕ ਹੋਈ ਸੀ। ਹਾਲਾਂਕਿ ਬੈਠਕ ਵਿਚ ਕੋਈ ਹੱਲ ਨਹੀਂ ਨਿਕਲਿਆ ਸੀ। ਕਰੀਬ ਸਾਢੇ 3 ਘੰਟੇ ਦੀ ਗੱਲਬਾਤ ਦੇ ਬਾਅਦ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਆਪਣੇ-ਆਪਣੇ ਦੇਸ਼ ਪਰਤ ਗਏ ਸਨ।

In The Market