LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ ਨੇ ਜਾਰੀ ਕੀਤੀ ਆਪਣੇ ਦੁਸ਼ਮਣ ਦੇਸ਼ਾਂ ਦੀ ਲਿਸਟ, ਅਮਰੀਕਾ-ਯੁਕਰੇਨ ਸਮੇਤ 31 ਦੇਸ਼ ਸ਼ਾਮਲ

china media

ਕੀਵ : ਰੂਸ ਅਤੇ ਯੁਕਰੇਨ (Russia and Ukraine) ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ (President Vladimir Putin) ਨੇ ਆਪਣੇ ਦੁਸ਼ਮਨ ਦੇਸ਼ਾਂ (Enemy countries) ਦੀ ਇਕ ਲਿਸਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਲਿਸਟ ਵਿਚ ਅਮਰੀਕਾ, ਬ੍ਰਿਟੇਨ (United States, United Kingdom) ਅਤੇ ਯੁਕਰੇਨ (Ukraine) ਸਮੇਤ 31 ਦੇਸ਼ ਸ਼ਾਮਲ ਹਨ। ਚੀਨ ਦੀ ਸਰਕਾਰੀ ਮੀਡੀਆ (Official media) ਨੇ ਇਸ ਗੱਲ ਦਾ ਦਾਅਵਾ ਕੀਤਾ ਹੈ। ਚੀਨ ਦੀ ਸਰਕਾਰੀ ਮੀਡੀਆ (Official media) ਸੀ.ਜੀ.ਟੀ.ਐੱਨ. ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਰੂਸ ਦੀ ਸਰਕਾਰ ਨੇ ਦੁਸ਼ਮਨ ਦੇਸ਼ਾਂ ਦੀ ਲਿਸਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਲਿਸਟ ਵਿਚ ਅਮਰੀਕਾ, ਬ੍ਰਿਟੇਨ, ਯੁਕਰੇਨ, ਜਾਪਾਨ (USA, UK, Ukraine, Japan) ਅਤੇ ਯੂਰਪੀਅਨ ਯੂਨੀਅਨ (European Union) ਦੇ ਮੈਂਬਰ ਦੇਸ਼ਾਂ ਦੇ ਨਾਂ ਹਨ। ਯੂਰਪੀਅਨ ਯੂਨੀਅਨ (European Union) ਵਿਚ 27 ਦੇਸ਼ ਹਨ। Also Read : ਪੰਜਾਬ ਦੀਆਂ 5 ਰਾਜ ਸਭਾ ਸੀਟਾਂ 'ਤੇ ਹੋਵੇਗੀ ਚੋਣ, ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਕੀਤੀ ਜਾਰੀ

Economic Crime Bill: What is it and will it find Putin's loot? - BBC News
ਯੁਕਰੇਨ 'ਤੇ ਹਮਲਾ ਕਰਨ 'ਤੇ ਰੂਸੀ ਰਾਸ਼ਟਰਪਤੀ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੇ ਨਿਸ਼ਾਨੇ 'ਤੇ ਹਨ। ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਅਰਥਵਿਵਸਥਾ ਨੂੰ ਸੱਟ ਪਹੁੰਚਾਉਣ ਦੇ ਮਕਸਦ ਨਾਲ ਰੂਸ 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ।ਰੂਸ 'ਤੇ ਅਮਰੀਕਾ ਨੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਐਂਟਰੀ 'ਤੇ ਵੀ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਰੂਸ ਦੇ 4 ਬੈਂਕ ਅਤੇ ਸਰਕਾਰੀ ਊਰਜਾ ਕੰਪਨੀ ਗਜਪ੍ਰੋਮ ਨੂੰ ਵੀ ਪਾਬੰਦਤ ਕਰ ਦਿੱਤਾ ਹੈ। ਅਮਰੀਕਾ ਨੇ ਰੂਸੀ ਜਹਾਜ਼ਾਂ ਲਈ ਆਪਣਾ ਏਅਰਸਪੇਸ ਵੀ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਯੁਕਰੇਨ ਨੂੰ ਹਥਿਆਰ ਵੀ ਭੇਜੇ ਹਨ ਅਤੇ ਆਰਥਿਕ ਮਦਦ ਦੇਣ ਦਾ ਐਲਾਨ ਵੀ ਕੀਤਾ ਹੈ। Also Read : BBMB ਮੁੱਦਾ : ਸੰਯੁਕਤ ਕਿਸਾਨ ਮੋਰਚਾ ਨੇ ਡੀ.ਸੀ. ਦਫਤਰ ਦੇ ਬਾਹਰ ਕੀਤਾ ਪ੍ਰਦਰਸ਼ਨ

Media Censorship in China | Council on Foreign Relations
ਰੂਸ ਦੀ ਸਰਕਾਰੀ ਜਹਾਜ਼ ਕੰਪਨੀ ਏਅਰੋਲੋਫਟ ਲਈ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਹੈ। ਬ੍ਰਿਟੇਨ ਨੇ ਰੂਸ ਦੇ 5 ਬੈਂਕਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਨਾਲ ਹੀ ਪੁਤਿਨ ਦੀ ਜਾਇਦਾਦ ਜ਼ਬਤ ਕਰਨ ਅਤੇ ਉਨ੍ਹਾਂ ਦੇ ਅਕਾਉਂਟ ਨੂੰ ਫ੍ਰੀਜ਼ ਕਰਨ ਦੀ ਗੱਲ ਵੀ ਕਹੀ ਹੈ। ਇੰਨਾ ਹੀ ਨਹੀਂ ਰੂਸ ਦੇ ਅਰਬਪਤੀਆਂ ਦੇ ਪ੍ਰਾਈਵੇਟ ਜੈੱਟ ਪਲੇਨ ਲਈ ਵੀ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਹੈ। ਅਮਰੀਕਾ ਵਾਂਗ ਹੀ ਬ੍ਰਿਟੇਨ ਨੇ ਵੀ ਯੁਕਰੇਨ ਨੂੰ ਫੌਜੀ ਅਤੇ ਆਰਥਿਕ ਤੌਰ 'ਤੇ ਮਦਦ ਭੇਜੀ ਹੈ। ਰੂਸ ਨੇ ਯੁਕਰੇਨ ਦੇ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਹੈ। ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਤਾਂ ਇਹ ਤੱਕ ਕਿਹਾ ਸੀ ਕਿ ਉਹ ਯੁਕਰੇਨ ਨੂੰ ਵੱਖ ਦੇਸ਼ ਨਹੀਂ ਮੰਨਦੇ। ਯੁਕਰੇਨ ਦੇ ਨਾਲ ਜੰਗ ਵਿਚ ਰੂਸ ਨੇ ਆਪਣੇ 500 ਫੌਜੀਆਂ ਨੂੰ ਗੁਆਉਣ ਦੀ ਗੱਲ ਮੰਨੀ ਸੀ। ਰੂਸ ਦੇ ਖਿਲਾਫ ਲੜਣ ਲਈ ਜਾਪਾਨ ਯੁਕਰੇਨ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਹੈ। ਜਾਪਾਨ ਨੇ ਯੁਕਰੇਨ ਬੁਲੇਟਪਰੂਫ ਜੈਕੇਟ, ਹੈਲਮੇਟ ਸਮੇਤ ਕਈ ਰੱਖਿਆ ਯੰਤਰ ਭੇਜੇ ਹਨ। ਚੀਫ ਕੈਬਨਿਟ ਸੈਕ੍ਰੇਟਰੀ ਹੀਰੋਕਾਜੂ ਮਤਸੁਨੋ ਨੇ ਦੱਸਿਆ ਸੀ ਉਹ ਯੁਕਰੇਨ ਨੂੰ ਬੁਲੇਟਪਰੂਫ ਜੈਕੇਟ, ਹੈਲਮੇਟ, ਟੈਂਟ, ਜਨਰੇਟਰ, ਫੂਡ ਪੈਕੇਟਸ, ਵਿੰਟਰ ਕਲਾਥ ਅਤੇ ਦਵਾਈਆਂ ਭੇਜ ਰਿਹਾ ਹੈ। ਇਸ ਤੋਂ ਇਲਾਵਾ ਜਾਪਾਨ ਨੇ 4 ਰੂਸੀ ਬੈਂਕਾਂ ਦੀ ਜਾਇਦਾਦ ਜ਼ਬਤ ਕਰਨ ਦਾ ਐਲਾਨ ਵੀ ਕੀਤਾ ਹੈ। ਰੂਸ ਵਲੋਂ ਯੁਕਰੇਨ 'ਤੇ ਹਮਲਾ ਕੀਤੇ ਜਾਣ 'ਤੇ ਯੂਰਪੀਅਨ ਯੂਨੀਅਨ ਨੇ ਰੂਸ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਯੂਰਪੀਅਨ ਯੂਨੀਅਨ ਵਿਚ 27 ਦੇਸ਼ ਹਨ। ਯੂਰਪੀਅਨ ਯੂਨੀਅਨ ਦੇ ਸਾਰੇ ਮੈਂਬਰਾਂ ਨੇ ਰੂਸੀ ਜਹਾਜ਼ਾਂ ਲਈ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਯੂਰਪੀਅਨ ਯੂਨੀਅਨ ਵਿਚ ਮੌਜੂਦ ਰੂਸ ਦੇ ਅਰਬਪਤੀਆਂ ਦੀ ਜਾਇਦਾਦ ਵੀ ਜ਼ਬਤ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਯੂਰਪੀਅਨ ਯੂਨੀਅਨ ਵਿਚ ਸ਼ਾਮਲ ਸਾਰੇ ਦੇਸ਼ ਯੁਕਰੇਨ ਨੂੰ ਨਾ ਸਿਰਫ ਆਰਥਿਕ ਸਗੋਂ ਫੌਜੀ ਤੌਰ 'ਤੇ ਵੀ ਮਦਦ ਕਰ ਰਹੇ ਹਨ।

In The Market