LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁੰਬਈ ਵਿੱਚ ਬਾਰਸ਼ ਨੇ ਮਚਾਇਆ ਕਹਿਰ, ਕੰਧਾਂ ਢਹਿਣ ਨਾਲ 15 ਦੀ ਹੋਈ ਮੌਤ

mumbia rainingh house clo psed

ਮੁੰਬਈ: ਬੀਤੀ ਰਾਤ ਤੋਂ ਮੁੰਬਈ (Mumbai) ਵਿੱਚ ਲਗਾਤਾਰ (Rains) ਮੀਂਹ ਜਾਰੀ ਹੈ। ਮੁੰਬਈ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਸ਼ ਤੋਂ ਬਾਅਦ ਹੜ੍ਹ ਆ ਗਿਆ ਹੈ। ਭਾਰੀ ਬਾਰਿਸ਼ ਦੌਰਾਨ ਚੈਂਬੁਰ ਵਿੱਚ ਕੁਝ ਝੁੱਗੀਆਂ ਉੱਤੇ ਕੰਧ ਡਿੱਗਣ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਵਿਕਰੋਲੀ ਵਿਚ ਵੀ ਤਿੰਨ ਵਿਅਕਤੀਆਂ ਦੀ ਕੰਧ ਡਿੱਗਣ ਕਾਰਨ ਮੌਤ ਹੋ ਗਈ। ਸੂਤਰਾਂ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇਸ ਦੇ ਨਾਲ ਹੀ ਭਾਂਡੁਪ ਵਿੱਚ ਕੰਧ ਡਿੱਗਣ ਕਾਰਨ 16 ਸਾਲਾ ਲੜਕੇ ਦੀ ਮੌਤ ਹੋਣ ਦੀ ਖ਼ਬਰ ਹੈ। 

Read this:  ਮੀਟਿੰਗ ਖ਼ਤਮ ਹੋਣ ਤੋਂ ਬਾਅਦ ਰਾਵਤ ਨੇ ਕਿਹਾ - CM ਨੂੰ ਹਾਈਕਮਾਨ ਦਾ ਹਰ ਫ਼ੈਸਲਾ ਹੈ ਮਨਜ਼ੂਰ

ਹਾਲੇ ਵੀ ਬਹੁਤ ਸਾਰੇ ਲੋਕਾਂ ਦੇ ਇੱਥੇ ਫਸੇ ਹੋਣ ਦਾ ਖਦਸ਼ਾ ਹੈ। ਇਹ ਸਾਰੇ ਹਾਦਸੇ ਜ਼ਮੀਨ ਖਿਸਕਣ ਕਾਰਨ ਹੋਏ ਸਨ। ਐਨਡੀਆਰਐਫ (NDRF) ਦੀ ਟੀਮ ਦਾ ਬਚਾਅ ਕਾਰਜ ਜਾਰੀ ਹੈ। ਇਸ ਦੇ ਨਾਲ ਹੀ ਹਾਲਾਤ ਵੇਖ ਕੇ ਮੌਸਮ ਵਿਭਾਗ ਨੇ ਅੱਜ ਮੁੰਬਈ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। 

Read this: 100 ਸਾਲਾ ਹਰਬੰਸ ਪੋਤੇ-ਪੋਤੀਆਂ ਦੀ ਪਰਵਰਿਸ਼ ਲਈ ਵੇਚਦਾ ਸਬਜ਼ੀ, ਸਰਕਾਰ ਨੇ ਬਜ਼ੁਰਗ ਲਈ ਕੀਤਾ ਵੱਡਾ ਐਲਾਨ

ਮੁੰਬਈ ਦੇ ਕਈ ਇਲਾਕਿਆਂ ਵਿਚ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਸਾਰੀ ਰਾਤ ਲੋਕ ਘਰ ਦਾ ਪਾਣੀ ਬਾਹਰ ਕੱਢਣ ਵਿੱਚ ਰੁੱਝੇ ਰਹੇ। ਅੰਧੇਰੀ ਤੇ ਆਲੇ-ਦੁਆਲੇ ਦੇ ਨੀਵੇਂ ਇਲਾਕਿਆਂ ਵਿਚ ਹੜ੍ਹ ਆ ਗਿਆ ਹੈ।ਦੱਸਣਯੋਗ ਹੈ ਕਿ ਦਿੱਲੀ ਵਿੱਚ ਸਨਿੱਚਰਵਾਰ ਸਵੇਰੇ ਸਾਫ ਰਿਹਾ ਸੀ ਪਰ ਅੱਜ ਐਤਵਾਰ ਨੂੰ ਸ਼ਹਿਰ ਵਿਚ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਨੇ ਸ਼ਾਮ ਨੂੰ ਅੰਸ਼ਕ ਬੱਦਲਵਾਈ ਤੇ ਹਲਕੀ ਬਾਰਸ਼ ਜਾਂ ਗਰਜ ਦੀ ਸੰਭਾਵਨਾ ਦੱਸੀ ਹੈ।

 

In The Market