LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੇਜਰੀਵਾਲ ਦੀ ਐਡਿਟਿਡ ਵੀਡੀਓ ਸਬੰਧੀ ਦਿੱਲੀ 'ਚ ਭਾਜਪਾ ਬੁਲਾਰੇ ਦੇ ਘਰ 'ਤੇ ਪੰਜਾਬ ਪੁਲਿਸ ਦਾ ਛਾਪਾ

9a chappa

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਫਰਜ਼ੀ ਐਡਿਟ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਵਾਲੇ ਭਾਜਪਾ ਬੁਲਾਰੇ ਨਵੀਨ ਜਿੰਦਲ ਲਈ ਮੁਸੀਬਤ ਵਧ ਗਈ ਹੈ। ਉਸ ਖ਼ਿਲਾਫ਼ ਪੰਜਾਬ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਪੰਜਾਬ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਪੁੱਜੀ ਹੈ। ਸ਼ਨੀਵਾਰ ਨੂੰ ਨਵੀਨ ਜਿੰਦਲ ਨੇ ਖੁਦ ਆਪਣੇ ਟਵਿੱਟਰ ਹੈਂਡਲ 'ਤੇ ਪੰਜਾਬ ਪੁਲਿਸ ਅਤੇ ਪੰਜਾਬ ਨੰਬਰ ਵਾਲੀ ਪ੍ਰਾਈਵੇਟ ਕਾਰ ਦੀ ਫੋਟੋ ਪੋਸਟ ਕੀਤੀ ਅਤੇ ਕਿਹਾ ਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਲਈ ਘਰ 'ਤੇ ਛਾਪਾ ਮਾਰਿਆ ਹੈ।

Also Read: ਭਾਰਤ-ਪਾਕਿ ਸਰਹੱਦ 'ਤੇ ਸੁਰੱਖਿਆ ਏਜੰਸੀਆਂ ਸਵਦੇਸ਼ੀ ਐਂਟੀ ਡਰੋਨ ਤਕਨੀਕ ਨਾਲ ਹੋਣਗੀਆਂ ਲੈਸ

ਤੇਜਿੰਦਰ ਪਾਲ ਸਿੰਘ ਬੱਗਾ ਅਤੇ ਪ੍ਰੀਤੀ ਗਾਂਧੀ ਤੋਂ ਬਾਅਦ ਨਵੀਨ ਜਿੰਦਲ ਭਾਜਪਾ ਦੇ ਤੀਜੇ ਅਜਿਹੇ ਨੇਤਾ ਬਣ ਗਏ ਹਨ, ਜਿਨ੍ਹਾਂ ਖਿਲਾਫ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਮਾਮਲਾ ਦਰਜ ਕਰਵਾਇਆ ਹੈ। ਫਿਲਮ 'ਦਿ ਕਸ਼ਮੀਰ ਫਾਈਲਜ਼' ਬਾਰੇ ਕੇਜਰੀਵਾਲ ਦੀ ਟਿੱਪਣੀ ਤੋਂ ਬਾਅਦ ਬੱਗਾ ਅਤੇ ਪ੍ਰੀਤੀ ਗਾਂਧੀ ਖਿਲਾਫ ਮੋਹਾਲੀ 'ਚ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਨਵੀਨ ਜਿੰਦਲ ਖਿਲਾਫ ਕੇਜਰੀਵਾਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਨਵੀਨ ਜਿੰਦਲ 'ਤੇ ਆਈਪੀਸੀ ਦੀ ਧਾਰਾ 465, 469, 471, 500, 504, 505 (1) (ਬੀ) ਅਤੇ ਸੂਚਨਾ ਤਕਨਾਲੋਜੀ ਐਕਟ 2000 ਦੀ ਧਾਰਾ 66 ਤਹਿਤ ਫਰਜ਼ੀ ਵੀਡੀਓ ਵਾਇਰਲ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।

Also Read: ਸਰਹੱਦੀ ਸੁਰੱਖਿਆ ਮਾਮਲੇ ਉੱਤੇ ਪੰਜਾਬ CM ਭਗਵੰਤ ਮਾਨ ਦੀ ਅਹਿਮ ਪ੍ਰੈੱਸ ਕਾਨਫਰੰਸ

ਇਹ ਹੈ ਮਾਮਲਾ
ਭਾਜਪਾ ਦੇ ਬੁਲਾਰੇ ਨਵੀਨ ਜਿੰਦਲ ਦੁਆਰਾ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਕੇਜਰੀਵਾਲ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ, "ਪਹਿਲਾਂ ਮੁੱਖ ਮੰਤਰੀ ਤੱਕ ਪੈਸਾ ਪਹੁੰਚਦਾ ਸੀ... ਸਾਰਾ ਸਿਸਟਮ ਹੇਠਲੇ ਪੱਧਰ ਦੇ ਲੋਕਾਂ ਨੂੰ ਪੈਸੇ ਲੈਣ ਦੀ ਸਹੂਲਤ ਲਈ ਬਣਾਇਆ ਗਿਆ ਸੀ ... ਸਾਰੇ ਮਹਿਕਮਿਆਂ, ਪੁਲਿਸ ਅਤੇ ਮਾਲ ਮਹਿਕਮੇ ਦੇ ਅਫਸਰਾਂ ਤੋਂ ਪੈਸੇ ਇਕੱਠੇ ਕੀਤੇ ਜਾਂਦੇ ਸਨ। ਹੁਣ ਸਾਡੇ ਭਗਵੰਤ ਮਾਨ ਪੈਸੇ ਲੈ ਲੈਂਦੇ ਹਨ, ਮੈਂ ਪੈਸੇ ਲੈਂਦਾ ਹਾਂ ਤੇ ਸਾਡੇ ਵਿਧਾਇਕ ਤੇ ਮੈਂਬਰ ਵੀ ਪੈਸੇ ਲੈਂਦੇ ਹਨ। ਪੰਜਾਬ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਇਕ ਬੈਠਕ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਹੇਠਲੇ ਪੱਧਰ ਉੱਤੇ ਪੈਸੇ ਲਓ ਜਾਂ ਇਸ ਨੂੰ ਉੱਪਰ ਭੇਜੋ।

In The Market