ਨਵੀਂ ਦਿੱਲੀ- ਆਮ ਆਦਮੀ 'ਤੇ ਮਹਿੰਗਾਈ ਦਾ ਅਸਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪੈਟਰੋਲ, ਡੀਜ਼ਲ, ਐੱਲਪੀਜੀ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੁਣ ਸੀਐੱਨਜੀ ਅਤੇ ਪੀਐੱਨਜੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਘਰੇਲੂ PNG ਦੀ ਕੀਮਤ ਵਿੱਚ 1.00 ਰੁਪਏ ਪ੍ਰਤੀ SCM ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ ਵਧੀਆਂ ਕੀਮਤਾਂ ਪੂਰੇ ਦੇਸ਼ 'ਚ ਨਹੀਂ ਬਲਕਿ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ 'ਚ ਲਾਗੂ ਹੋਣਗੀਆਂ। ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਵਿੱਚ ਸੀਐੱਨਜੀ ਦੀ ਕੀਮਤ ਵਿੱਚ 50 ਪੈਸੇ ਦਾ ਵਾਧਾ ਕੀਤਾ ਗਿਆ ਹੈ।
Also Read: ਪੰਜਾਬੀ ਗਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, CM ਭਗਵੰਤ ਮਾਨ ਨੂੰ ਕੀਤੀ ਇਹ ਮੰਗ
ਸੀਐੱਨਜੀ ਅਤੇ ਪੀਐੱਨਜੀ ਗੈਸ ਦੀਆਂ ਵਧੀਆਂ ਕੀਮਤਾਂ 24 ਮਾਰਚ ਤੋਂ ਲਾਗੂ ਹੋਣਗੀਆਂ। ਇੰਦਰਪ੍ਰਸਥ ਗੈਸ ਲਿਮਟਿਡ (ਆਈਜੀਐਲ) ਦੇ ਅਨੁਸਾਰ, 24 ਮਾਰਚ ਤੋਂ ਦਿੱਲੀ ਅਤੇ ਗੌਤਮ ਬੁੱਧ ਨਗਰ ਵਿੱਚ ਘਰੇਲੂ ਪੀਐੱਨਜੀ ਦੀ ਕੀਮਤ ਵਿੱਚ 1 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪੀਐੱਨਜੀ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੁਣ ਦਿੱਲੀ ਵਿੱਚ ਪੀਐੱਨਜੀ ਗੈਸ 36.61 ਰੁਪਏ ਤੋਂ ਵਧ ਕੇ 37.61 ਰੁਪਏ ਪ੍ਰਤੀ ਐੱਸਸੀਐੱਮ ਹੋ ਗਈ ਹੈ। ਇਸ ਦੇ ਨਾਲ ਹੀ ਗੌਤਮ ਬੁੱਧ ਨਗਰ ਦੇ ਲੋਕਾਂ ਨੂੰ ਪੀਐੱਨਜੀ ਗੈਸ ਲਈ 35.86 ਰੁਪਏ ਪ੍ਰਤੀ ਐੱਸਸੀਐੱਮ ਦਾ ਭੁਗਤਾਨ ਕਰਨਾ ਹੋਵੇਗਾ।
Also Read: ਤਰਨਤਾਰਨ 'ਚ ਵਾਪਰਿਆ ਵੱਡਾ ਹਾਦਸਾ, ਗੈਸ ਚੜਨ ਕਾਰਨ 3 ਲੋਕਾਂ ਦੀ ਮੌਤ
ਸੀਐੱਨਜੀ ਲਈ ਵੀ ਵੱਧ ਕੀਮਤ ਚੁਕਾਉਣੀ ਪਵੇਗੀ
ਇਸ ਦੇ ਨਾਲ ਹੀ ਦਿੱਲੀ 'ਚ ਹੁਣ ਲੋਕਾਂ ਨੂੰ ਸੀਐੱਨਜੀ ਗੈਸ ਦੀ ਵੱਧ ਕੀਮਤ ਚੁਕਾਉਣੀ ਪਵੇਗੀ। ਦਿੱਲੀ 'ਚ ਵੀਰਵਾਰ ਤੋਂ 59.01 ਰੁਪਏ ਦੀ ਬਜਾਏ ਹੁਣ ਲੋਕਾਂ ਨੂੰ 59.51 ਰੁਪਏ ਦੇਣੇ ਹੋਣਗੇ।
Also Read: ਦੋ ਦਿਨਾਂ ਬਾਅਦ ਅੱਜ ਪੈਟਰੋਲ-ਡੀਜ਼ਲ 'ਤੇ ਮਿਲੀ ਰਾਹਤ, ਜਾਣੋ ਕੀ ਹਨ ਤਾਜ਼ਾ ਰੇਟ
ਪੈਟਰੋਲ-ਡੀਜ਼ਲ ਤੇ ਐੱਲਪੀਜੀ ਵੀ ਹੋਇਆ ਮਹਿੰਗਾ
ਦੱਸ ਦਈਏ ਕਿ ਕਈ ਦਿਨਾਂ ਦੀ ਰਾਹਤ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਲੜੀਵਾਰ ਮੰਗਲਵਾਰ ਤੇ ਬੁੱਧਵਾਰ ਨੂੰ 80-80 ਪੈਸੇ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਘਰੇਲੂ ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਮੰਗਲਵਾਰ ਤੋਂ ਦਿੱਲੀ, ਮੁੰਬਈ ਅਤੇ ਹੋਰ ਸ਼ਹਿਰਾਂ 'ਚ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ 50 ਰੁਪਏ ਤੋਂ ਜ਼ਿਆਦਾ ਦਾ ਵਾਧਾ ਕੀਤਾ ਗਿਆ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट