LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਫੌਜ ਨਾਲ ਮਨਾਉਣਗੇ ਦੀਵਾਲੀ, ਜੰਮੂ-ਕਸ਼ਮੀਰ 'ਚ ਜਵਾਨਾਂ ਨਾਲ ਖੁਸ਼ੀਆਂ ਕਰਨਗੇ ਸਾਂਝੀਆਂ

4n3

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਵੀ ਸੈਨਿਕਾਂ ਨਾਲ ਦੀਵਾਲੀ ਮਨਾਉਣਗੇ। ਇਸ ਵਾਰ ਪੀਐਮ ਮੋਦੀ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਜਵਾਨਾਂ ਨਾਲ ਦੀਵਾਲੀ ਮਨਾਉਣ ਜਾ ਸਕਦੇ ਹਨ। ਪੀਐਮ ਮੋਦੀ ਦੇ ਦੌਰੇ ਦੇ ਮੱਦੇਨਜ਼ਰ ਕੰਟਰੋਲ ਰੇਖਾ ਦੇ ਨੇੜੇ ਜਵਾਨਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਪੀਐਮ ਮੋਦੀ ਦੇ ਦੌਰੇ ਦੇ ਮੱਦੇਨਜ਼ਰ ਕਸ਼ਮੀਰ ਘਾਟੀ ਦੇ ਕਈ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਪ੍ਰਧਾਨ ਮੰਤਰੀ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਦਾ ਸਥਾਨ ਵੀ ਆਖਰੀ ਸਮੇਂ 'ਤੇ ਬਦਲਿਆ ਜਾ ਸਕਦਾ ਹੈ। ਹਾਲਾਂਕਿ ਪੀਐਮ ਮੋਦੀ ਜਦੋਂ ਵੀ ਜਵਾਨਾਂ ਨਾਲ ਦੀਵਾਲੀ ਮਨਾਉਣ ਜਾਂਦੇ ਹਨ ਤਾਂ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੀ ਯਾਤਰਾ ਨੂੰ ਗੁਪਤ ਰੱਖਿਆ ਜਾਂਦਾ ਹੈ।

Also Read: ਰਾਹੁਲ ਦ੍ਰਾਵਿੜ ਬਣੇ ਟੀਮ ਇੰਡੀਆ ਦੇ ਨਵੇਂ ਕੋਚ, ਟੀ-20 ਵਿਸ਼ਵ ਕੱਪ ਵਿਚਾਲੇ BCCI ਦਾ ਵੱਡਾ ਐਲਾਨ

ਅਜਿਹਾ ਨਹੀਂ ਹੈ ਕਿ ਪੀਐਮ ਮੋਦੀ ਪਹਿਲੀ ਵਾਰ ਜੰਮੂ-ਕਸ਼ਮੀਰ ਵਿੱਚ ਜਵਾਨਾਂ ਨਾਲ ਦੀਵਾਲੀ ਮਨਾ ਰਹੇ ਹਨ। ਇਸ ਤੋਂ ਪਹਿਲਾਂ ਸਾਲ 2019 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਉਹ ਜੰਮੂ-ਕਸ਼ਮੀਰ ਪਹੁੰਚੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਰਾਜੌਰੀ ਜ਼ਿਲ੍ਹੇ ਵਿੱਚ ਤਾਇਨਾਤ ਜਵਾਨਾਂ ਨਾਲ ਦੀਵਾਲੀ ਮਨਾਈ।

Also Read: ਐਕਸਾਈਜ਼ ਡਿਊਟੀ 'ਚ ਕਟੌਤੀ ਤੋਂ ਬਾਅਦ ਜਾਣੋ ਕਿੰਨੇ ਘਟੇ ਪੈਟਰੋਲ ਡੀਜ਼ਲ ਦੇ ਰੇਟ

ਦੱਸ ਦੇਈਏ ਕਿ ਪੀਐਮ ਮੋਦੀ ਹਰ ਸਾਲ ਦੀਵਾਲੀ ਦਾ ਤਿਉਹਾਰ ਜਵਾਨਾਂ ਨਾਲ ਮਨਾਉਣ ਲਈ ਦੇਸ਼ ਦੀਆਂ ਕੁਝ ਸਰਹੱਦਾਂ ਚੁਣਦੇ ਹਨ। ਇਸ ਦੌਰਾਨ ਪੀਐਮ ਮੋਦੀ ਨੇ ਜਵਾਨਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਮਿਠਾਈ ਖੁਆਈ। ਪੀਐਮ ਮੋਦੀ ਪਹਿਲਾਂ ਹੀ ਉੱਤਰਾਖੰਡ ਵਿੱਚ ਸੈਨਿਕਾਂ ਵਿੱਚ ਦੀਵਾਲੀ ਮਨਾ ਚੁੱਕੇ ਹਨ।

Also Read: ਬਰਨਾਲਾ ਜੇਲ 'ਚ ਵਾਪਰੀ ਘਟਨਾ ਦੇ ਸਬੰਧ 'ਚ ਡਿਪਟੀ CM ਵਲੋਂ ਜਾਂਚ ਦੇ ਹੁਕਮ ਜਾਰੀ

In The Market