LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM Modi Pariksha Pe Charcha: PM ਮੋਦੀ ਨੇ ਬੱਚਿਆਂ ਨੂੰ ਦਿੱਤਾ 'ਗਿਆਨ'

1a modi uncle

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਪਰੀਕਸ਼ਾ ਪੇ ਚਰਚਾ' ਤਹਿਤ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਮੌਜੂਦ 1000 ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕਰਨਗੇ। ਇਸ ਦੇ ਨਾਲ ਹੀ, ਲੱਖਾਂ ਵਿਦਿਆਰਥੀ, ਅਧਿਆਪਕ ਅਤੇ ਮਾਪੇ ਆਨਲਾਈਨ ਪ੍ਰੋਗਰਾਮ ਵਿੱਚ ਸ਼ਾਮਲ ਹਨ। ਪ੍ਰਧਾਨ ਮੰਤਰੀ ਮੋਦੀ ਦਾ ਇਹ ਪੰਜਵਾਂ 'ਪਰੀਕਸ਼ਾ ਪੇ ਚਰਚਾ 2022' ਪ੍ਰੋਗਰਾਮ ਹੈ। 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ, ਜੋ ਕਰੋਨਾ ਮਹਾਮਾਰੀ ਕਾਰਨ ਦੋ ਸਾਲਾਂ ਬਾਅਦ ਆਫਲਾਈਨ ਪ੍ਰੀਖਿਆ ਦੇਣ ਜਾ ਰਹੇ ਹਨ, ਬਹੁਤ ਤਣਾਅ ਵਿੱਚ ਹਨ ਅਤੇ ਪ੍ਰਧਾਨ ਮੰਤਰੀ ਵੱਲੋਂ ਅੱਜ ਦਿੱਤੇ ਗਏ ਸੁਝਾਅ ਉਨ੍ਹਾਂ ਦੇ ਤਣਾਅ ਨੂੰ ਘੱਟ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਣਗੇ। ਪ੍ਰੋਗਰਾਮ ਦੌਰਾਨ ਦੇਸ਼ ਭਰ ਦੇ ਲਗਭਗ 20 ਵਿਦਿਆਰਥੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛੇ ਜਾਣਗੇ।

ਵੀਰਵਾਰ ਨੂੰ ਸਿੱਖਿਆ ਮੰਤਰਾਲੇ ਨੇ ਪ੍ਰਧਾਨ ਮੰਤਰੀ ਮੋਦੀ ਦੀ ਵਿਦਿਆਰਥੀਆਂ ਨਾਲ ਇਸ ਮਹੱਤਵਪੂਰਨ ਚਰਚਾ ਨਾਲ ਜੁੜੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ। ਇਸ ਸਬੰਧ 'ਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨੇ ਦੱਸਿਆ ਸੀ ਕਿ 'ਪਰੀਕਸ਼ਾ ਪੇ ਚਰਚਾ' ਪ੍ਰੋਗਰਾਮ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ ਅਤੇ ਲੱਖਾਂ ਲੋਕ ਇਸ ਸਾਲਾਨਾ ਪ੍ਰੋਗਰਾਮ ਲਈ ਆਪਣੇ ਸੁਝਾਅ ਅਤੇ ਤਜ਼ਰਬੇ ਸਾਂਝੇ ਕਰ ਰਹੇ ਹਨ।

ਦਿੱਲੀ ਕੋਰਟ ਦਾ ਵੱਡਾ ਫੈਸਲਾ, ਕਿਹਾ- ਬੇਟੀ ਦੀ ਮੌਤ ਤੋਂ ਬਾਅਦ ਵੀ ਪਿਤਾ ਦੀ ਜਾਇਦਾਦ 'ਚ ਜਵਾਈ ਤੇ ਦੋਹਤਿਆਂ ਦਾ ਹੱਕ
ਐਲਾਨੇ ਕਾਰਜਕ੍ਰਮ ਦੇ ਅਨੁਸਾਰ, ਪੀਪੀਸੀ 2022 ਸਵੇਰੇ 11 ਵਜੇ ਤੋਂ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਦਾ ਸਿੱਧਾ ਪ੍ਰਸਾਰਣ ਦੂਰਦਰਸ਼ਨ ਦੇ ਵੱਖ-ਵੱਖ ਚੈਨਲਾਂ 'ਤੇ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 'ਪਰੀਕਸ਼ਾ ਪੇ ਚਰਚਾ 2022' ਪ੍ਰੋਗਰਾਮ ਨੂੰ ਆਨਲਾਈਨ ਮੋਡ 'ਚ ਵੀ ਦੇਖਿਆ ਜਾ ਸਕਦਾ ਹੈ। ਤੁਸੀਂ MyGov India, ਭਾਰਤ ਸਰਕਾਰ ਦੇ YouTube ਚੈਨਲ ਅਤੇ ਕੇਂਦਰੀ ਸਿੱਖਿਆ ਮੰਤਰਾਲੇ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਾਈਵ ਦੇਖਣ ਦੇ ਯੋਗ ਹੋਵੋਗੇ।

ਕੋਰੋਨਾ ਸੰਕਟ ਕਾਰਨ ਪਹਿਲਾਂ ਇਸ ਚਰਚਾ ਨੂੰ ਪਿਛਲੇ ਸਾਲ ਵਾਂਗ ਵਰਚੂਅਲ ਹੀ ਰੱਖਿਆ ਗਿਆ ਸੀ, ਪਰ ਕੋਰੋਨਾ ਦੀ ਸਥਿਤੀ ’ਚ ਤੇਜ਼ੀ ਨਾਲ ਹੋਏ ਸੁਧਾਰ ਦੇ ਬਾਅਦ ਸਿੱਖਿਆ ਮੰਤਰਾਲੇ ਨੇ ਇਸ ਚਰਚਾ ਨੂੰ ਪਹਿਲਾਂ ਵਾਂਗ ਕਰਾਉਣ ਦਾ ਐਲਾਨ ਕੀਤਾ ਹੈ। ਸਿੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਪੀਐੱਮ ਮੋਦੀ ਦੀ ਵਿਦਿਆਰਥੀਆਂ ਨਾਲ ਪ੍ਰੀਖਿਆ ਪੇ ਚਰਚਾ ਦੀ ਤਰੀਕ ਐਲਾਨ ਦਿੱਤੀ। ਜਿਸ ਵਿਚ ਵਿਦਿਆਰਥੀ ਪਹਿਲਾਂ ਵਾਂਗ ਪੀਐੱਮ ਨਾਲ ਬੈਠ ਕੇ ਪ੍ਰੀਖਿਆ ਤੇ ਪਡ਼੍ਹਾਈ ਨਾਲ ਜੁਡ਼ੇ ਵਿਸ਼ਿਆਂ ’ਤੇ ਸਿੱਧੇ ਸਵਾਲ ਪੁੱਛ ਸਕਣਗੇ।

ਓਡੀਸ਼ਾ: ਫੂਡ ਡਿਲੀਵਰੀ ਬੁਆਏ ਨੇ ਪ੍ਰੇਮੀ ਜੋੜੇ ਦੇ ਝਗੜੇ 'ਚ ਦਿੱਤਾ ਦਖ਼ਲ, ਬੁਆਏਫ੍ਰੈਂਡ ਨਾਲ ਬਦਸਲੂਕੀ ਕਰਨ ਲਈ ਕੁੜੀ ਦੀ ਕੁੱਟਮਾਰ ਕੀਤੀ
ਪੀਐੱਮ ਮੋਦੀ ਦੀ ਵਿਦਿਆਰਥੀਆਂ ਨਾਲ ਪ੍ਰੀਖਿਆ ਪੇ ਚਰਚਾ ਕਰਨ ਦੀ ਇਹ ਸ਼ੁਰੂਆਤ 2018 ’ਚ ਹੋਈ ਸੀ। ਤਦੋਂ ਤੋਂ ਹਰ ਸਾਲ ਇਸਦਾ ਆਯੋਜਨ ਹੁੰਦਾ ਆ ਰਿਹਾ ਹੈ। ਇਸ ਚਰਚਾ ਲਈ ਰਜਿਸਟ੍ਰੇਸ਼ਨ ਦਾ ਕੰਮ ਦਸੰਬਰ ਤੋਂ ਸ਼ੁਰੂ ਹੋ ਗਿਆ ਸੀ। ਮੰਤਰਾਲੇ ਦੇ ਮੁਤਾਬਕ, ਚਰਚਾ ’ਚ ਸ਼ਾਮਲ ਹੋਣ ਲਈ ਕਰੀਬ 12 ਲੱਖ ਵਿਦਿਆਰਥੀਆਂ ਤੇ ਤਿੰਨ ਲੱਖ ਅਧਿਆਪਕਾਂ ਨੇ ਰਜਿਸਟ੍ਰੇਸ਼ਨ ਕਰਾਇਆ ਹੈ। ਇਨ੍ਹਾਂ ਵਿਦਿਆਰਥੀਆਂ ’ਚੋਂ ਉਨ੍ਹਾਂ ਵਿਦਿਆਰਥੀਆਂ ਦੀ ਵੀ ਚੋਣ ਹੋਵੇਗੀ, ਜਿਹਡ਼ੀ ਪੀਐੱਮ ਮੋਦੀ ਤੋਂ ਪ੍ਰੀਖਿਆ ਤੇ ਪਡ਼੍ਹਾਈ ਨਾਲ ਜੁਡ਼ੇ ਸਵਾਲ ਪੁੱਛਣਗੇ।

ਸਿੱਖਿਆ ਮੰਤਰਾਲੇ ਦੇ ਮੁਤਾਬਕ ਚਰਚਾ ਲਈ ਇਹ ਸਮੇਂ ਇਸ ਲਈ ਤੈਅ ਕੀਤਾ ਗਿਆ ਹੈ, ਕਿਉਂਕਿ ਪ੍ਰੀਖਿਆ ਦੀਆਂ ਤਰੀਕਾਂ ਨਜ਼ਦੀਕ ਆਉਣ ਨਾਲ ਵਿਦਿਆਰਤੀਆਂ ’ਤੇ ਪਡ਼੍ਹਾਈ ਨੂੰ ਲੈ ਕੇ ਦਬਾਅ ਹੈ। ਨਾਲ ਹੀ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਦੇ ਘਰਾਂ ’ਚ ਇਸ ਸਮੇਂ ਪਡ਼੍ਹਾਈ ਨੂੰ ਲੈ ਕੇ ਤਣਾਅਪੂਰਨ ਮਾਹੌਲ ਬਣ ਜਾਂਦਾ ਹੈ। ਅਜਿਹੇ ਸਮੇਂ ’ਚ ਪੀਐੱਮ ਦੀ ਇਹ ਟਿਪਸ ਕਾਫ਼ੀ ਅਹਿਮ ਹੋਵੇਗੀ। ਵੈਸੇ ਵੀ ਸੀਬੀਐੱਸਈ ਦੀਆਂ ਬੋਰਡ ਪ੍ਰੀਖਿਆਵਾਂ 26 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ, ਉੱਥੇ ਇੰਜੀਨੀਅਰਿੰਗ ’ਚ ਦਾਖਲੇ ਨਾਲ ਜੁਡ਼ੀਆਾਂ ਜੇਈਈ ਮੇਨਸ ਦੀਆਂ ਪ੍ਰੀਖਿਆਵਾਂ 21 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਹਨ। ਇਸਦੇ ਨਾਲ ਹੀ ਜੇਈਈ ਐਡਵਾਂਸ, ਨੀਟ ਤੇ ਸੀਯੂਈਟੀ ਵਰਗੀਆਂ ਪ੍ਰੀਖਿਆਵਾਂ ਵੀ ਆਉਣ ਵਾਲੇ ਮਹੀਨਿਆਂ ’ਚ ਆਯੋਜਿਤ ਹੋਣ ਵਾਲੀਆਂ ਹਨ।

ਦੱਸ ਦੇਈਏ ਕਿ 12 ਲੱਖ ਤੋਂ ਵੱਧ ਵਿਦਿਆਰਥੀ, 2.7 ਲੱਖ ਤੋਂ ਵੱਧ ਅਧਿਆਪਕਾਂ ਅਤੇ 90 ਹਜ਼ਾਰ ਤੋਂ ਵੱਧ ਮਾਪਿਆਂ ਨੇ 'ਪਰੀਕਸ਼ਾ ਪੇ ਚਰਚਾ 2022' ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਪੀਪੀਸੀ 2022 ਲਈ ਰਜਿਸਟ੍ਰੇਸ਼ਨਾਂ 28 ਦਸੰਬਰ 2021 ਤੋਂ ਸ਼ੁਰੂ ਹੋਈਆਂ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 20 ਜਨਵਰੀ ਸੀ, ਜਿਸ ਨੂੰ ਪਹਿਲਾਂ 27 ਜਨਵਰੀ ਅਤੇ ਫਿਰ 3 ਫਰਵਰੀ, 2022 ਤੱਕ ਵਧਾ ਦਿੱਤਾ ਗਿਆ ਸੀ।

In The Market