LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿੰਗਾ ਹੋ ਸਕਦੈ ਪੈਟਰੋਲ-ਡੀਜ਼ਲ, ਜਨਵਰੀ 2022 'ਚ ਕੱਚੇ ਤੇਲ ਦੀਆਂ ਕੀਮਤਾਂ 8 ਫੀਸਦੀ ਵਧੀਆਂ

12j petrol

ਨਵੀਂ ਦਿੱਲੀ- ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੈਸੇ ਹੀ ਆਮ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਮਾਰ ਰਹੀਆਂ ਹਨ। ਪਰ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੋਰ ਵੀ ਵੱਧ ਸਕਦੀਆਂ ਹਨ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ। ਬ੍ਰੈਂਟ ਕਰੂਡ ਦੀ ਕੀਮਤ 84 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਈ ਹੈ ਅਤੇ ਮਾਹਰਾਂ ਦੀ ਮੰਨੀਏ ਤਾਂ ਮੰਗ ਵਧਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।

Also Read: ਉੱਤਰੀ ਭਾਰਤ 'ਚ ਠੰਡ ਦਾ ਕਹਿਰ, ਇਸ ਸੂਬੇ 'ਚ ਮੌਸਮ ਵਿਭਾਗ ਦਾ ਯੈਲੋ ਅਲਰਟ ਜਾਰੀ

ਕੱਚੇ ਤੇਲ ਦੀਆਂ ਕੀਮਤਾਂ ਦੋ ਮਹੀਨਿਆਂ ਦੇ ਉੱਚ ਪੱਧਰ 'ਤੇ ਕਾਰੋਬਾਰ ਕਰ ਰਹੀਆਂ ਹਨ। 2022 ਦੀ ਸ਼ੁਰੂਆਤ ਤੋਂ ਹੀ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਉਛਾਲ ਆਇਆ ਹੈ। ਜਨਵਰੀ 2022 'ਚ ਕੱਚੇ ਤੇਲ ਦੀ ਕੀਮਤ 'ਚ 8 ਫੀਸਦੀ ਦਾ ਵਾਧਾ ਹੋਇਆ ਹੈ। ਫਿਲਹਾਲ ਕੱਚੇ ਤੇਲ ਦੀ ਕੀਮਤ 84 ਡਾਲਰ ਪ੍ਰਤੀ ਬੈਰਲ ਹੈ। ਦਰਅਸਲ, ਦੁਨੀਆ ਭਰ ਦੇ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ OPEC+ ਨੇ ਕੱਚੇ ਤੇਲ ਦੇ ਉਤਪਾਦਨ ਵਿੱਚ ਓਨਾ ਵਾਧਾ ਨਹੀਂ ਕੀਤਾ ਹੈ ਜਿੰਨਾ ਹੋਣਾ ਚਾਹੀਦਾ ਹੈ। ਜਿੰਨੀ ਮੰਗ ਹੈ, ਓਨੀ ਸਪਲਾਈ ਨਹੀਂ ਹੈ, ਜਿਸ ਕਾਰਨ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

Also Read: ਮੋਗਾ-ਅੰਮ੍ਰਿਤਸਰ ਮਾਰਗ 'ਤੇ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, 5 ਹਲਾਕ

ਦਰਅਸਲ ਮਾਰਚ 2020 ਵਿੱਚ ਕੱਚੇ ਤੇਲ ਦੀ ਮੰਗ ਵਿੱਚ ਤੇਜ਼ੀ ਨਾਲ ਕਮੀ ਦੇ ਬਾਅਦ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਵਿਸ਼ਵਵਿਆਪੀ ਤਾਲਾਬੰਦੀ ਕਾਰਨ OPEC+ ਦੇਸ਼ਾਂ ਵਿੱਚ ਉਤਪਾਦਨ ਵਿੱਚ 10 ਮਿਲੀਅਨ ਬੈਰਲ ਦੀ ਕਟੌਤੀ ਕੀਤੀ ਗਈ ਸੀ। ਹਾਲਾਂਕਿ, ਅਗਸਤ 2020 ਤੋਂ ਇਸ ਨੂੰ ਹੌਲੀ-ਹੌਲੀ ਮੁੜ ਬਹਾਲ ਕੀਤਾ ਜਾ ਰਿਹਾ ਹੈ। ਹੁਣ ਤੱਕ ਲਗਭਗ 6 ਮਿਲੀਅਨ ਬੈਰਲ ਦੀ ਉਤਪਾਦਨ ਕਟੌਤੀ ਨੂੰ ਬਹਾਲ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਅਤੇ ਭਾਰਤ ਸਮੇਤ ਕਈ ਦੇਸ਼ OPEC+ ਦੇਸ਼ਾਂ ਤੋਂ ਕੱਚੇ ਤੇਲ ਦਾ ਉਤਪਾਦਨ ਵਧਾਉਣ ਦੀ ਮੰਗ ਕਰ ਰਹੇ ਹਨ। OPEC+ ਸਾਊਦੀ ਅਰਬ ਅਤੇ ਰੂਸ ਦੀ ਅਗਵਾਈ ਵਿੱਚ 23 ਦੇਸ਼ਾਂ ਦਾ ਇੱਕ ਸੰਗਠਨ ਹੈ।

Also Read: ਭਾਜਪਾ ਹੈੱਡਕੁਆਰਟਰ 'ਤੇ ਕੋਰੋਨਾ ਧਮਾਕਾ, 42 ਲੋਕ ਨਿਕਲੇ ਪਾਜ਼ੇਟਿਵ

ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ 10 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਅਜਿਹੇ 'ਚ ਇਹ ਵੀ ਸੰਭਾਵਨਾ ਹੈ ਕਿ ਸਰਕਾਰ ਫਿਲਹਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦਾ ਖਤਰਾ ਨਹੀਂ ਚੁੱਕੇ, ਕਿਉਂਕਿ ਇਸ ਕਾਰਨ ਵੋਟਰ ਪਰੇਸ਼ਾਨ ਹੋ ਸਕਦੇ ਹਨ। ਫਿਲਹਾਲ ਇਸ ਦਾ ਖਮਿਆਜ਼ਾ ਸਰਕਾਰੀ ਤੇਲ ਕੰਪਨੀਆਂ ਨੂੰ ਭੁਗਤਣਾ ਪਵੇਗਾ।

In The Market