LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੀ.ਐੱਮ. ਮੋਦੀ ਦੇ ਬਿਆਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਨੇ ਦਿੱਤਾ ਇਹ ਜਵਾਬ 

p16kejriwal july

ਨਵੀਂ ਦਿੱਲੀ- ਪੀ.ਐੱਮ. ਨਰਿੰਦਰ ਮੋਦੀ (PM Narendra Modi) ਨੇ ਸ਼ਨੀਵਾਰ ਨੂੰ ਬੁੰਦੇਲਖੰਡ ਐਕਸਪ੍ਰੈਸ-ਵੇ  (Bundelkhand Expressway) ਦਾ ਲੋਕਅਰਪਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਰੇਵੜੀ ਕਲਚਰ ਤੋਂ ਦੇਸ਼ ਦੇ ਲੋਕਾਂ ਨੂੰ ਬਹੁਤ ਸਾਵਧਾਨ ਰਹਿਣਾ ਹੈ। ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਤੰਜ ਕੱਸਦੇ ਹੋਏ ਕਿਹਾ ਕਿ ਆਪਣੇ ਦੇਸ਼ ਦੇ ਬੱਚਿਆਂ ਨੂੰ ਮੁਫਤ ਅਤੇ ਚੰਗੀ ਸਿੱਖਿਆ (good education) ਦੇਣਾ ਅਤੇ ਲੋਕਾਂ ਦਾ ਚੰਗਾ ਅਤੇ ਮੁਫਤ ਇਲਾਜ ਕਰਵਾਉਣਾ, ਇਸ ਨੂੰ ਮੁਫਤ ਦੀ ਰੇਵੜੀ ਵੰਡਣਾ ਨਹੀਂ ਕਹਿੰਦੇ। ਅਸੀਂ ਇਕ ਵਿਕਸਿਤ ਅਤੇ ਗੌਰਵਸ਼ਾਲੀ ਭਾਰਤ ਦੀ ਨੀਂਹ ਰੱਖ ਰਹੇ ਹਾਂ। ਇਹ ਕੰਮ 75 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ।
ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ 18 ਲੱਖ ਬੱਚੇ ਪੜ੍ਹਦੇ ਹਨ। ਪੂਰੇ ਦੇਸ਼ ਵਿਚ ਸਰਕਾਰੀ ਸਕੂਲਾਂ ਦਾ ਬੇੜਾ ਗਰਕ ਸੀ ਉਂਝ ਹੀ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ ਸੀ। 18 ਲੱਖ ਬੱਚਿਆਂ ਦਾ ਭਵਿੱਖ ਬਰਬਾਦ ਸੀ। ਅੱਜ ਅਸੀਂ ਜੇਕਰ ਇਨ੍ਹਾਂ ਬੱਚਿਆਂ ਦਾ ਭਵਿੱਖ ਠੀਕ ਕੀਤਾ ਤਾਂ ਮੈਂ ਕੀ ਗੁਨਾਹ ਕਰ ਰਿਹਾ ਹਾਂ।
ਸੀ.ਐੱਮ. ਕੇਜਰੀਵਾਲ ਨੇ ਕਿਹਾ ਕਿ ਮੇਰੇ 'ਤੇ ਦੋਸ਼ ਲਗਾਏ ਜਾ ਰਹੇ ਹਨ, ਕੇਜਰੀਵਾਲ ਫ੍ਰੀ ਦੀਆਂ ਰੇਵੜੀਆਂ ਵੰਡ ਰਿਹਾ ਹੈ, ਮੈਨੂੰ ਭੱਦੀਆਂ-ਭੱਦੀਆਂ ਗਾਲ੍ਹਾਂ ਦਿੱਤੀਆਂ ਜਾ ਰਹੀਆਂ ਹਨ, ਮੇਰਾ ਮਜ਼ਾਕ ਉਡਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਸਰਕਾਰ ਤੋਂ ਪਹਿਲਾਂ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਹਾਲਤ ਬਹੁਤ ਖਰਾਬ ਸੀ, ਜਿਸ ਤਰ੍ਹਾਂ ਦੀ ਹੋਰ ਸੂਬਿਆਂ ਵਿਚ ਅੱਜ ਵੀ ਹੈ। ਦਿੱਲੀ ਵਿਚ ਸਰਕਾਰੀ ਸਕੂਲਾਂ ਵਿਚ ਬਹੁਤ ਬੁਰੀ ਹਾਲਤ ਸੀ। ਅੱਜ ਮੈਂ ਇਨ੍ਹਾਂ ਬੱਚਿਆਂ ਨੂੰ ਫ੍ਰੀ ਵਿਚ ਸ਼ਾਨਦਾਰ ਸਿੱਖਿਆ ਦੇ ਰਿਹਾ ਹਾਂ। ਤਾਂ ਕੀ ਬੁਰਾ ਕਰ ਰਿਹਾ ਹਾਂ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰੀ ਸਕੂਲਾਂ ਵਿਚ 75 ਸਾਲ ਵਿਚ ਪਹਿਲੀ ਵਾਰ 99 ਫੀਸਦੀ ਤੋਂ ਜ਼ਿਆਦਾ ਰਿਜ਼ਲਟ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿਚ ਚਾਰ ਲੱਖ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਤੋਂ ਨਾਂ ਕਟਵਾ ਕੇ ਸਰਕਾਰੀ ਸਕੂਲਾਂ ਵਿਚ ਐਡਮਿਸ਼ਨ ਲਈ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਕੰਮ ਤਾਂ 1947 ਜਾਂ ਫਿਰ 1950 'ਚ ਹੋ ਜਾਣਾ ਚਾਹੀਦਾ ਸੀ, ਜਿਸ ਨੂੰ ਹੁਣ ਸਾਡੀ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ। ਅਸੀਂ ਦੇਸ਼ ਦੀ ਨੀਂਹ ਰੱਖ ਰਹੇ ਹਾਂ ਨਾ ਕਿ ਰਿਓੜੀਆਂ ਵੰਡ ਰਹੇ ਹਾਂ। ਅੱਜ ਦਿੱਲੀ ਦੇ ਸਰਕਾਰੀ ਹਸਪਤਾਲ ਸ਼ਾਨਦਾਰ ਕਰ ਦਿੱਤੇ ਹਨ, ਮੁਹੱਲਾ ਕਲੀਨਿਕ ਸ਼ਾਨਦਾਰ ਕਰ ਦਿੱਤੇ ਹਨ, ਜਿਨ੍ਹਾਂ ਦੀ ਚਰਚਾ ਪੂਰੀ ਦੁਨੀਆ ਵਿਚ ਹੋ ਰਹੀ ਹੈ। ਦਿੱਲੀ ਦੁਨੀਆ ਦਾ ਉਹ ਚੋਣਵਾਂ ਸ਼ਹਿਰ ਹੈ, ਜਿਸ ਦੀ ਦੋ ਕਰੋੜ ਆਬਾਦੀ ਦੇ ਹਰ ਵਿਅਕਤੀ ਦਾ ਇਲਾਜ ਮੁਫਤ ਹੈ।
ਪੀ.ਐੱਮ. ਮੋਦੀ ਦੇ ਬਿਆਨ 'ਤੇ ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ਰਾਹੀਂ ਪਲਟਵਾਰ ਕੀਤਾ ਹੈ। ਉਨ੍ਹਾਂ ਟਵੀਟ ਵਿਚ ਲਿਖਿਆ ਕਿ ਰਿਓੜੀ ਵੰਡ ਕੇ ਧੰਨਵਾਦ ਦੀ ਮੁਹਿੰਮ ਚਲਵਾਉਣ ਵਾਲੇ ਸੱਤਾਧਾਰੀ ਜੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤਾਂ ਉਹ ਦੋਸ਼ਾਰੋਪਣ ਸੰਸਕ੍ਰਿਤੀ ਤੋਂ ਬਚ ਸਕਦੇ ਹਨ। ਰਿਓੜੀ ਸ਼ਬਦ ਅਸੰਸਦੀ ਤਾਂ ਨਹੀਂ? ਤੁਹਾਨੂੰ ਦੱਸ ਦਈਏ ਕਿ ਪੀ.ਐੱਮ. ਨੇ ਬੁੰਦੇਲਖੰਡ ਐਕਸਪ੍ਰੈਸ ਵੇਅ ਦੇ ਲੋਕਅਰਪਣ ਦੌਰਾਨ ਕਿਹਾ ਸੀ ਕਿ ਸਾਡੇ ਦੇਸ਼ ਵਿਚ ਮੁਫਤ ਦੀ ਰਿਓੜੀ ਵੰਡ ਕੇ ਵੋਟ ਬਟੋਰਣ ਦਾ ਕਲਚਰ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਰਿਓੜੀ ਕਲਚਰ ਦੇਸ਼ ਦੇ ਵਿਕਾਸ ਲਈ ਬਹੁਤ ਘਾਤਕ ਹੈ। ਇਸ ਰਿਓੜੀ ਕਲਚਰ ਨਾਲ ਦੇਸ਼ ਦੇ ਲੋਕਾਂ ਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ।

In The Market