LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੀ.ਐੱਮ. ਮੋਦੀ ਨੇ ਕੀਤਾ ਬੁੰਦੇਲਖੰਡ ਐਕਸਪ੍ਰੈਸ-ਵੇ ਦਾ ਉਦਘਾਟਨ, ਬੋਲੇ ਯੋਗੀ ਦੀ ਅਗਵਾਈ ਵਿਚ ਯੂ.ਪੀ. ਦੀ ਤਸਵੀਰ ਬਦਲ ਗਈ

july pm modi

ਨਵੀਂ ਦਿੱਲੀ- ਯੂ.ਪੀ. ਦਾ ਬੁੰਦੇਲਖੰਡ ਖੇਤਰ ਹੁਣ ਵਿਕਾਸ ਦੀ ਨਵੀਂ ਰਫਤਾਰ ਫੜਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੰਦੇਲਖੰਡ ਐਕਸਪ੍ਰੈਸਵੇਅ ਦਾ ਉਦਘਾਟਨ ਕੀਤਾ। ਨਾਲ ਹੀ ਇਕ ਪ੍ਰਦਰਸ਼ਨੀ ਦਾ ਵੀ ਨਿਰੀਖਣ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸਪ੍ਰੈਸਵੇਅ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਸੀ.ਐੱਮ. ਯੋਗੀ ਦੀ ਅਗਵਾਈ ਵਿਚ ਯੂ.ਪੀ. ਦੀ ਤਸਵੀਰ ਲਗਾਤਾਰ ਬਦਲ ਰਹੀ ਹੈ। ਐਕਸਪ੍ਰੈਸਵੇਅ ਸਿਰਫ ਵਾਹਨਾਂ ਨੂੰ ਹੀ ਗਤੀ ਨਹੀਂ ਦੇਵੇਗਾ, ਸਗੋਂ ਪੂਰੇ ਉਦਯੋਗਿਕ ਗਤੀ ਨੂੰ ਰਫਤਾਰ ਮਿਲੇਗੀ।
ਪੀ.ਐੱਮ. ਮੋਦੀ ਨੇ ਕਿਹਾ ਕਿ ਪੁਰਾਣੀ ਸੋਚ ਨੂੰ ਛੱਡ ਕੇ ਅਸੀਂ ਨਵੀਂ ਸੋਚ ਦੇ ਨਾਲ ਅੱਗੇ ਵੱਧ ਰਹੇ ਹਾਂ। 2017 ਤੋਂ ਬਾਅਦ ਕਨੈਕਟੀਵਿਟੀ ਲਈ ਬਿਹਤਰ ਕੰਮ ਸ਼ੁਰੂ ਹੋਏ ਹਨ। ਵੱਡੇ ਸ਼ਹਿਰਾਂ ਦੇ ਨਾਲ ਹੀ ਛੋਟੇ ਸ਼ਹਿਰਾਂ ਦੀ ਕਨੈਕਟੀਵਿਟੀ 'ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।
ਪੀ.ਐੱਮ. ਮੋਦੀ ਨੇ ਕਿਹਾ ਕਿ ਯੂ.ਪੀ. ਦਾ ਹਰ ਕੋਨਾ ਨਵੇਂ ਸਪਨਿਆਂ ਅਤੇ ਸੰਕਲਪਾਂ ਨੂੰ ਲੈ ਕੇ ਤੇਜ਼ ਗਤੀ ਨਾਲ ਦੌੜਣ ਲਈ ਤਿਆਰ ਹੈ। ਇਹੀ ਸਭ ਦਾ ਸਾਥ ਅਤੇ ਸਭ ਦਾ ਵਿਕਾਸ ਦੀ ਧਾਰਣਾ ਹੈ। ਕੋਈ ਪਿੱਛੇ ਨਾ ਛੁੱਟੇ, ਇਸੇ ਦਿਸ਼ਾ ਵਿਚ ਡਬਲ ਇੰਜਣ ਦੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਪੀ.ਐੱਮ. ਬੋਲੇ ਕਿ ਯੂ.ਪੀ. ਦੇ ਛੋਟੇ ਜ਼ਿਲੇ ਵੀ ਹਵਾਈ ਸੇਵਾ ਨਾਲ ਜੁੜੇ, ਇਸ ਦੇ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਅਜਿਹੀਆਂ ਕੋਸ਼ਿਸ਼ਾਂ ਨਾਲ ਕਾਰੋਬਾਰ ਵੀ ਵਧੇਗਾ।
ਯੂ.ਪੀ. ਵਿਚ ਇੰਫਰਾਸਟਰੱਕਚਰ 'ਤੇ ਗੰਭੀਰਤਾ ਨਾਲ ਕੰਮ ਹੋ ਰਿਹਾ ਹੈ। ਇਸ ਨੇ ਚੰਗੇ-ਚੰਗੇ ਸੂਬਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪੂਰਾ ਹਿੰਦੁਸਤਾਨ ਯੂ.ਪੀ. ਵੱਲੋਂ ਚੰਗੇ ਭਾਅ ਨਾਲ ਦੇਖ ਰਿਹਾ ਹੈ। ਗੱਲ ਸਿਰਫ ਹਾਈਵੇ ਦੀ ਨਹੀਂ, ਹਰ ਖੇਤਰ ਵਿਚ ਯੂ.ਪੀ. ਅੱਗੇ ਵੱਧ ਰਿਹਾ ਹੈ।
ਪੀ.ਐੱਮ. ਮੋਦੀ ਨੇ ਸੀ.ਐੱਮ. ਯੋਗੀ ਨੂੰ ਕਿਹਾ ਕਿ ਯੂ.ਪੀ. ਦੇ ਇਤਿਹਾਸਕ ਕਿਲੇ ਦੇਖਣ ਲਈ ਲੋਕ ਬਾਹਰ ਤੋਂ ਆਉਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀ.ਐੱਮ. ਯੋਗੀ ਨੂੰ ਕਿਹਾ ਕਿ ਉਹ ਸਰਦੀਆਂ ਵਿਚ ਇਕ ਮੁਕਾਬਲੇਬਾਜ਼ੀ ਦਾ ਆਯੋਜਨ ਕਰਨ। ਇਸ ਵਿਚ ਨੌਜਵਾਨਾਂ ਨੂੰ ਸੱਦਾ ਦੇਣ ਅਤੇ ਕਿਲੇ 'ਤੇ ਚੜ੍ਹਣ ਦੀ ਮੁਕਾਬਲੇਬਾਜ਼ੀ ਰੱਖਣ। ਇਹ ਸੌਖੇ ਰਸਤੇ ਤੋਂ ਨਹੀਂ  ਸਗੋਂ ਮੁਸ਼ਕਲ ਰਸਤੇ ਤੋਂ ਹੋਵੇ, ਨੌਜਵਾਨ ਬਾਹਰ ਤੋਂ ਆਉਣਗੇ, ਰਾਤ ਨੂੰ ਠਹਿਰਣਗੇ, ਇਸ ਨਾਲ ਇਥੇ ਰੋਜ਼ਗਾਰ ਦੇ ਵੀ ਮੌਕੇ ਵਧਣਗੇ।

In The Market