LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਤੰਤਰਤਾ ਦਿਵਸ 'ਤੇ OLA ਦਾ ਡਬਲ ਧਮਾਕਾ! ਇਲੈਕਟ੍ਰਿਕ ਕਾਰ ਦਾ ਐਲਾਨ, 4 ਸੈਕਿੰਡ 'ਚ ਫੜੇਗੀ 100 ਦੀ ਸਪੀਡ

15 aug ola

ਨਵੀਂ ਦਿੱਲੀ- ਓਲਾ ਇਲੈਕਟ੍ਰਿਕ ਨੇ ਅੱਜ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਦੁਨੀਆ ਨੂੰ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਦੀ ਝਲਕ ਦਿਖਾਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇੱਕ ਨਵਾਂ ਸਕੂਟਰ Ola S-1 ਵੀ ਲਾਂਚ ਕੀਤਾ ਹੈ। ਕੰਪਨੀ ਦੇ ਸੀਈਓ ਭਾਵੇਸ਼ ਅਗਰਵਾਲ ਨੇ ਦੱਸਿਆ ਕਿ Ola S1 ਦੀ ਸ਼ੁਰੂਆਤੀ ਕੀਮਤ 99,999 ਰੁਪਏ ਹੋਵੇਗੀ। ਇਹ ਓਲਾ ਦਾ ਦੂਜਾ ਇਲੈਕਟ੍ਰਿਕ ਉਤਪਾਦ ਹੈ।

Also Read: ਕੋਰੋਨਾ ਨਾਲ ਜੰਗ 'ਚ ਵੱਡੀ ਖਬਰ, ਭਾਰਤ ਦੀ ਪਹਿਲੀ Nasal ਵੈਕਸੀਨ ਦਾ ਟ੍ਰਾਇਲ ਹੋਇਆ ਪੂਰਾ

ਜ਼ਬਰਦਸਤ ਹੋਵੇਗੀ ਰੇਂਜ
ਭਾਵੇਸ਼ ਅਗਰਵਾਲ ਨੇ ਓਲਾ ਦੀ ਪਹਿਲੀ ਇਲੈਕਟ੍ਰਿਕ ਕਾਰ ਦੀ ਝਲਕ ਦਿਖਾਈ ਹੈ। ਉਨ੍ਹਾਂ ਨੇ ਦੱਸਿਆ ਕਿ ਓਲਾ ਦੀ ਪਹਿਲੀ ਕਾਰ 2024 'ਚ ਆਵੇਗੀ ਅਤੇ ਸ਼ਾਨਦਾਰ ਤਕਨੀਕ ਨਾਲ ਲੈਸ ਹੋਵੇਗੀ। ਓਲਾ ਦੀ ਇਲੈਕਟ੍ਰਿਕ ਕਾਰ ਦੀ ਰੇਂਜ 500 ਕਿਲੋਮੀਟਰ ਹੋਵੇਗੀ। ਦਿਖਾਏ ਗਏ ਵੀਡੀਓ ਮੁਤਾਬਕ ਓਲਾ ਦੀ ਪਹਿਲੀ ਕਾਰ ਸੇਡਾਨ ਸੈਗਮੈਂਟ 'ਚ ਹੋ ਸਕਦੀ ਹੈ।

ਆਲ-ਗਲਾਸ ਛੱਤ
ਓਲਾ ਇਲੈਕਟ੍ਰਿਕ ਕਾਰ 'ਚ ਆਲ-ਗਲਾਸ ਦੀ ਛੱਤ ਹੋਵੇਗੀ। ਇਸ ਨਾਲ ਕਾਰ ਦੀ ਐਰੋ-ਡਾਇਨਾਮਿਕਸ 'ਚ ਸੁਧਾਰ ਹੋਵੇਗਾ। ਓਲਾ ਨੇ ਹੁਣੇ-ਹੁਣੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਦੀ ਝਲਕ ਦਿਖਾਈ ਹੈ। ਭਾਵੇਸ਼ ਅਗਰਵਾਲ ਨੇ ਕਿਹਾ ਕਿ ਓਲਾ ਦੀ ਕਾਰ ਨਾ ਸਿਰਫ ਚਾਬੀ ਰਹਿਤ ਹੋਵੇਗੀ, ਸਗੋਂ ਡਰਾਈਵਰ ਰਹਿਤ ਵੀ ਹੋਵੇਗੀ। ਇਸ ਵਿੱਚ ਸਹਾਇਕ ਡਰਾਈਵਿੰਗ ਵਿਸ਼ੇਸ਼ਤਾਵਾਂ ਵੀ ਮਿਲਣਗੀਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਡੀ ਕਾਰ ਸਭ ਤੋਂ ਤੇਜ਼ ਹੋਵੇਗੀ।

ਭਾਵੇਸ਼ ਨੇ ਕਿਹਾ ਕਿ ਇਹ ਭਾਰਤ 'ਚ ਬਣੀ ਹੁਣ ਤੱਕ ਦੀ ਸਭ ਤੋਂ ਸਪੋਰਟੀ ਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਦੋ ਵਾਹਨ ਪਲੇਟਫਾਰਮ ਅਤੇ ਛੇ ਵੱਖ-ਵੱਖ ਕਾਰਾਂ ਵਿਕਸਤ ਕਰਨ ਦੀ ਯੋਜਨਾ ਬਣਾ ਰਹੇ ਹਨ। ਇਹ ਸਭ ਤਾਮਿਲਨਾਡੂ ਸਥਿਤ ਫੈਕਟਰੀ ਵਿੱਚ ਤਿਆਰ ਕੀਤੇ ਜਾਣਗੇ।

Also Read:  ਮੁਕੇਸ਼ ਅੰਬਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਰਿਲਾਇੰਸ ਹਸਪਤਾਲ ਨੂੰ 'ਚ ਆਈਆਂ ਕਾਲਾਂ

Ola S-1 ਸਕੂਟਰ ਲਈ ਬੁਕਿੰਗ
ਇਸ ਤੋਂ ਇਲਾਵਾ ਕੰਪਨੀ ਨੇ ਓਲਾ ਐੱਸ-1 ਨੂੰ ਬਾਜ਼ਾਰ 'ਚ ਉਤਾਰਿਆ ਹੈ। ਭਾਵੇਸ਼ ਨੇ ਦੱਸਿਆ ਕਿ ਨਵੇਂ ਓਲਾ ਐੱਸ-1 ਸਕੂਟਰ ਦੀ ਬੁਕਿੰਗ ਅੱਜ ਤੋਂ ਹੀ ਸ਼ੁਰੂ ਹੋ ਰਹੀ ਹੈ। ਇਸ ਨੂੰ ਸਿਰਫ਼ 499 ਰੁਪਏ ਦਾ ਭੁਗਤਾਨ ਕਰਕੇ ਵਿਸ਼ੇਸ਼ ਸ਼ੁਰੂਆਤੀ ਕੀਮਤ 'ਤੇ ਬੁੱਕ ਕੀਤਾ ਜਾ ਸਕਦਾ ਹੈ। ਨਵੇਂ ਈ-ਸਕੂਟਰ ਦੀ ਡਿਲੀਵਰੀ 7 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਇਹ ਚਾਰ ਰੰਗਾਂ ਦੇ ਵਿਕਲਪਾਂ ਵਿੱਚ ਉਪਲਬਧ ਹੋਵੇਗੀ। ਡਿਜ਼ਾਈਨ ਦੀ ਗੱਲ ਕਰੀਏ ਤਾਂ Ola S-1 S-1 Pro ਨਾਲ ਬਹੁਤ ਮਿਲਦਾ ਜੁਲਦਾ ਹੈ ਅਤੇ ਇਸੇ ਪਲੇਟਫਾਰਮ 'ਤੇ ਆਧਾਰਿਤ ਹੈ।

Ola S1 Pro ਨੂੰ ਕੰਪਨੀ ਨੇ ਪਿਛਲੇ ਸਾਲ ਲਾਂਚ ਕੀਤਾ ਸੀ। Ola S1 ਵਿੱਚ 3 kWh ਦੀ ਬੈਟਰੀ ਹੈ। ਕੰਪਨੀ ਦਾ ਦਾਅਵਾ ਹੈ ਕਿ ਨਵੇਂ ਸਕੂਟਰ ਦੀ ਰੇਂਜ 131 ਕਿਲੋਮੀਟਰ ਅਤੇ ਟਾਪ ਸਪੀਡ 95 ਕਿਲੋਮੀਟਰ ਪ੍ਰਤੀ ਘੰਟਾ ਹੈ। ਨਵਾਂ Ola S1 ਇਲੈਕਟ੍ਰਿਕ ਸਕੂਟਰ ਪੰਜ ਰੰਗਾਂ ਦੇ ਵਿਕਲਪਾਂ - ਰੈੱਡ, ਜੈਟ ਬਲੈਕ, ਪੋਰਸਿਲੇਨ ਵ੍ਹਾਈਟ, ਨਿਓ ਮਿੰਟ ਅਤੇ ਲਿਕਵਿਡ ਸਿਲਵਰ ਵਿੱਚ ਪੇਸ਼ ਕੀਤਾ ਜਾਵੇਗਾ।

In The Market