LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿਰਫ਼ 5 ਮਿੰਟ ਤੱਕ ਦੇਖੀ ਅਜਿਹੀ ਫ਼ਿਲਮ ਕਿ ਵਿਦਿਆਰਥੀ ਨੂੰ ਹੋ ਗਈ 14 ਸਾਲ ਦੀ ਜੇਲ

1d10

ਨਵੀਂ ਦਿੱਲੀ : ਬੱਚੇ ਹੋਣ ਜਾਂ ਬੁੱਢੇ ਫ਼ਿਲਮਾਂ (Movies) ਹਰ ਕੋਈ ਦੇਖਣਾ ਪਸੰਦ ਕਰਦਾ ਹੈ। ਫ਼ਿਲਮਾਂ ਮਨੋਰੰਜਨ (Entertainment) ਲਈ ਇੱਕ ਵਧੀਆ ਸਾਧਨ ਹਨ। ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਨੂੰ ਫ਼ਿਲਮ ਦੇਖਣ ਲਈ ਜੇਲ੍ਹ (Jail) ਦੀ ਸਜ਼ਾ ਮਿਲ ਸਕਦੀ ਹੈ। ਹਾਲ ਹੀ 'ਚ ਉੱਤਰੀ ਕੋਰੀਆ (North Korea) 'ਚ ਕੁਝ ਅਜਿਹਾ ਹੀ ਹੋਇਆ ਹੈ। ਜਿੱਥੇ ਇੱਕ 14 ਸਾਲ ਦੇ ਸਕੂਲੀ ਵਿਦਿਆਰਥੀ (School students) ਨੇ ਸਿਰਫ਼ 5 ਮਿੰਟ ਲਈ ਇੱਕ ਫ਼ਿਲਮ ਦੇਖੀ, ਜਿਸ ਤੋਂ ਬਾਅਦ ਉਸ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਹੈ।

Also Read:  ਵਿਆਹ ਵਾਲੇ ਦਿਨ ਲਾੜੀ ਨੂੰ ਦੇਖ ਕੇ ਰੋਣ ਲੱਗਾ ਲਾੜਾ, VIDEO ਹੋਇਆ ਵਾਇਰਲ

ਇੱਕ 14 ਸਾਲ ਦੇ ਸਕੂਲੀ ਵਿਦਿਆਰਥੀ ਨੇ ਦੱਖਣੀ ਕੋਰੀਆ ਦੀ ਫ਼ਿਲਮ ਦਾ ਸਿਰਫ 5 ਮਿੰਟ ਦਾ ਛੋਟਾ ਜਿਹਾ ਦ੍ਰਿਸ਼ ਦੇਖਿਆ, ਜਿਸ ਤੋਂ ਬਾਅਦ 7 ਨਵੰਬਰ ਨੂੰ ਉੱਤਰੀ ਕੋਰੀਆ ਵਿੱਚ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸ ਦੇਈਏ ਕਿ ਇਹ ਕਿਮ ਹਯੋਂਗ-ਜਿਨ ਦੁਆਰਾ ਨਿਰਦੇਸ਼ਿਤ 'ਮਿਸਟਰੀ ਡਰਾਮਾ' ਫਿਲਮ ਹੈ। ਰਿਪੋਰਟ ਮੁਤਾਬਕ ਬੱਚਾ ਹਾਈਸਨ ਸ਼ਹਿਰ ਦੇ ਐਲੀਮੈਂਟਰੀ ਅਤੇ ਮਿਡਲ ਸਕੂਲ ਦਾ ਵਿਦਿਆਰਥੀ ਸੀ। ਬੱਚੇ ਨੇ ਸਿਰਫ 5 ਮਿੰਟ ਹੀ ਫ਼ਿਲਮ ਦੇਖੀ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਅਤੇ 14 ਸਾਲ ਦੀ ਸਖ਼ਤ ਮਿਹਨਤ ਦੀ ਸਜ਼ਾ ਸੁਣਾਈ ਗਈ।

Also Read: 14 ਸਾਲ ਬਾਅਦ ਵਧੀ ਮਾਚਿਸ ਦੀ ਕੀਮਤ, ਇੰਨਾ ਹੋਇਆ ਰੇਟ

ਮਾਤਾ -ਪਿਤਾ ਨੂੰ ਵੀ ਮਿਲ ਸਕਦੀ ਹੈ ਸਜ਼ਾ
ਮੰਨਿਆ ਜਾ ਰਿਹਾ ਹੈ ਕਿ ਦੇਸ਼ ਦੀ ਸੰਘ ਪ੍ਰਣਾਲੀ ਦੇ ਤਹਿਤ ਬੱਚੇ ਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਪ੍ਰਣਾਲੀ ਦੇ ਤਹਿਤ ਜੇਕਰ ਦੇਸ਼ ਵਿੱਚ ਗੈਰ-ਜ਼ਿੰਮੇਵਾਰ ਸਿੱਖਿਆ ਦੇ ਕਾਰਨ ਸੱਭਿਆਚਾਰ ਨਾਲ ਸਬੰਧਤ ਕੋਈ ਅਪਰਾਧ ਵਾਪਰਦਾ ਹੈ ਤਾਂ ਅਜਿਹੀ ਸਿੱਖਿਆ ਲਈ ਜ਼ਿੰਮੇਵਾਰ ਲੋਕਾਂ ਨੂੰ 16,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ, ਜੋ ਕਿ ਉੱਥੋਂ ਦੇ ਲੋਕਾਂ ਮੁਤਾਬਕ ਬਹੁਤ ਵੱਡੀ ਰਕਮ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜਨਤਾ ਦੀ ਆਮਦਨ ਅਤੇ ਤਨਖਾਹ ਬਹੁਤ ਘੱਟ ਹੈ।

Also Read: ਸਿੱਧੂ ਮੂਸੇ ਵਾਲਾ ਦੇ ਘਰ ਪਹੁੰਚੇ ਗਿੱਪੀ ਗਰੇਵਾਲ, ਤਸਵੀਰਾਂ ਹੋ ਰਹੀਆਂ ਵਾਇਰਲ

In The Market