LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

New Labour Code: ਹਫ਼ਤੇ 'ਚ 48 ਘੰਟੇ ਕੰਮ, ਨੌਕਰੀ ਛੱਡਣ ਦੇ ਦੋ ਦਿਨਾਂ ਬਾਅਦ ਹੋਵੇਗਾ Full and Final Settlement

28june job

ਨਵੀਂ ਦਿੱਲੀ- ਸਰਕਾਰ 1 ਜੁਲਾਈ ਤੋਂ ਨਵਾਂ ਲੇਬਰ ਕੋਡ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਾਗੂ ਹੋਣ ਨਾਲ ਨੌਕਰੀਪੇਸ਼ਾ ਲੋਕਾਂ ਲਈ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਣਗੀਆਂ। ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਪੀਐਫ ਅਤੇ ਗ੍ਰੈਚੁਟੀ ਵਰਗੇ ਰਿਟਾਇਰਮੈਂਟ ਲਾਭ ਵਧਣਗੇ।

Also Read: ਪੰਜਾਬ ਬਜਟ ਸੈਸ਼ਨ 2022: ਵਿਧਾਨ ਸਭਾ 'ਚ 'ਆਪ' ਸਰਕਾਰ ਦੇ ਪਹਿਲੇ ਬਜਟ 'ਤੇ ਬਹਿਸ ਜਾਰੀ

ਇਸ ਤੋਂ ਇਲਾਵਾ ਹਫ਼ਤਾਵਾਰੀ ਛੁੱਟੀਆਂ ਵੀ ਦੋ ਤੋਂ ਤਿੰਨ ਤੱਕ ਵਧ ਸਕਦੀਆਂ ਹਨ। ਇਸ ਕੋਡ ਦੇ ਲਾਗੂ ਹੋਣ ਤੋਂ ਬਾਅਦ ਨੌਕਰੀ ਛੱਡਣ ਦੇ ਦੋ ਦਿਨਾਂ ਦੇ ਅੰਦਰ ਕਿਸੇ ਵੀ ਕੰਪਨੀ ਤੋਂ ਪੂਰੇ ਪੈਸੇ ਮਿਲ ਜਾਣਗੇ। ਵਰਤਮਾਨ ਵਿੱਚ ਪੂਰੇ ਹਿਸਾਬ ਲਈ 30 ਤੋਂ 60 ਦਿਨ (ਔਸਤਨ 45 ਦਿਨ) ਲੱਗਦੇ ਹਨ।

ਦੋ ਦਿਨਾਂ ਦੇ ਅੰਦਰ ਪੂਰਾ ਹਿਸਾਬ
ਖਬਰਾਂ ਅਨੁਸਾਰ ਪੂਰੇ ਹਿਸਾਬ ਬਾਰੇ ਕਿਹਾ ਗਿਆ ਹੈ ਕਿ ਕਰਮਚਾਰੀਆਂ ਦੀ ਅਦਾਇਗੀ ਨੌਕਰੀ ਛੱਡਣ, ਬਰਖਾਸਤਗੀ, ਛਾਂਟੀ ਅਤੇ ਕੰਪਨੀ ਤੋਂ ਅਸਤੀਫਾ ਦੇਣ ਦੇ ਦੋ ਦਿਨਾਂ ਦੇ ਅੰਦਰ-ਅੰਦਰ ਕੀਤੀ ਜਾਣੀ ਚਾਹੀਦੀ ਹੈ। ਵਰਤਮਾਨ ਵਿੱਚ ਜ਼ਿਆਦਾਤਰ ਨਿਯਮ ਤਨਖਾਹਾਂ ਦੇ ਭੁਗਤਾਨ ਅਤੇ ਨਿਪਟਾਰੇ 'ਤੇ ਲਾਗੂ ਹਨ। ਹਾਲਾਂਕਿ ਇਸ ਵਿਚ ਅਸਤੀਫਾ ਸ਼ਾਮਲ ਨਹੀਂ ਹੈ। ਨਵੇਂ ਲੇਬਰ ਕੋਡ ਵਿਚ ਇਨ-ਹੈਂਡ ਸੈਲਰੀ ਯਾਨੀ ਟੇਕ ਹੋਮ ਸੈਲਰੀ ਘੱਟ ਜਾਵੇਗੀ ਅਤੇ ਕੰਮ ਦੇ ਘੰਟੇ ਵਧਣਗੇ।

ਇਕੱਠਿਆਂ ਚਾਰ ਬਦਲਾਅ
ਨਵੇਂ ਲੇਬਰ ਕੋਡ ਮਜ਼ਦੂਰੀ, ਸਮਾਜਿਕ ਸੁਰੱਖਿਆ, ਉਦਯੋਗਿਕ ਸਬੰਧ ਅਤੇ ਕਿੱਤਾਮੁਖੀ ਸੁਰੱਖਿਆ ਨਾਲ ਸਬੰਧਤ ਹਨ। ਕੇਂਦਰ ਸਰਕਾਰ ਨੇ ਫਰਵਰੀ 2021 ਵਿੱਚ ਹੀ ਇਨ੍ਹਾਂ ਚਾਰ ਕੋਡਾਂ ਦਾ ਅੰਤਿਮ ਖਰੜਾ ਤਿਆਰ ਕੀਤਾ ਸੀ। ਹੁਣ ਤੱਕ 23 ਰਾਜਾਂ ਨੇ ਇਨ੍ਹਾਂ ਕਾਨੂੰਨਾਂ ਦੇ ਪੂਰਵ-ਪ੍ਰਕਾਸ਼ਿਤ ਡਰਾਫਟ ਨੂੰ ਅਪਣਾ ਲਿਆ ਹੈ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਸਾਰੇ ਰਾਜ ਇੱਕੋ ਸਮੇਂ ਇਹ ਚਾਰ ਬਦਲਾਅ ਲਾਗੂ ਕਰਨ।

Also Read: ਵੱਡੀ ਖਬਰ: ਅੰਮ੍ਰਿਤਸਰ ਪੁਲਿਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ

ਕੰਮ ਦੇ ਘੰਟੇ ਵਧਣਗੇ
ਨਵੇਂ ਲੇਬਰ ਕੋਡ ਵਿੱਚ ਇੱਕ ਹੋਰ ਮਹੱਤਵਪੂਰਨ ਬਦਲਾਅ ਕੰਮ ਦੇ ਘੰਟਿਆਂ ਬਾਰੇ ਹੈ। ਇਸ ਮੁਤਾਬਕ ਸਰਕਾਰ ਨੇ ਹਫ਼ਤੇ ਵਿੱਚ ਚਾਰ ਦਿਨ ਕੰਮ ਅਤੇ ਤਿੰਨ ਛੁੱਟੀਆਂ ਦਾ ਪ੍ਰਸਤਾਵ ਰੱਖਿਆ ਹੈ। ਇਸ ਦੇ ਨਾਲ ਹੀ ਕੰਮ ਦੇ ਘੰਟੇ ਹਰ ਰੋਜ਼ ਵਧਾਉਣ ਦੀ ਗੱਲ ਕਹੀ ਗਈ ਹੈ। ਜੇਕਰ ਨਵਾਂ ਲੇਬਰ ਕੋਡ ਲਾਗੂ ਹੁੰਦਾ ਹੈ ਤਾਂ ਹਰ ਰੋਜ਼ 12 ਘੰਟੇ ਕੰਮ ਕਰਨਾ ਪਵੇਗਾ। ਸਰਕਾਰ ਦਾ ਪ੍ਰਸਤਾਵ ਹੈ ਕਿ ਇੱਕ ਕਰਮਚਾਰੀ ਨੂੰ ਹਫ਼ਤੇ ਵਿੱਚ ਘੱਟੋ-ਘੱਟ 48 ਘੰਟੇ ਕੰਮ ਕਰਨਾ ਹੋਵੇਗਾ।

ਇਸ ਤੋਂ ਇਲਾਵਾ ਪੀਐੱਫ ਵਿੱਚ ਕਰਮਚਾਰੀ ਦਾ ਯੋਗਦਾਨ ਵਧੇਗਾ। ਕਿਉਂਕਿ ਨਵੀਂ ਤਜਵੀਜ਼ ਮੁਤਾਬਕ ਮੁੱਢਲੀ ਤਨਖ਼ਾਹ ਦਾ ਅੱਧਾ ਹਿੱਸਾ ਪੀਐੱਫ ਵਜੋਂ ਕੱਟਿਆ ਜਾਵੇਗਾ। ਜਿਸ ਕਾਰਨ ਘਰ ਲੈ ਜਾਣ ਵਾਲੀ ਤਨਖਾਹ ਘੱਟ ਜਾਵੇਗੀ। ਪਰ ਸੇਵਾਮੁਕਤੀ ਦੇ ਸਮੇਂ ਕਰਮਚਾਰੀ ਨੂੰ ਇੱਕ ਵੱਡੀ ਰਕਮ ਮਿਲੇਗੀ, ਜੋ ਕਿ ਬੁਢਾਪੇ ਵਿੱਚ ਇੱਕ ਵੱਡਾ ਸਹਾਰਾ ਹੋਵੇਗੀ। ਇਹ ਵਿਸ਼ੇਸ਼ ਤੌਰ 'ਤੇ ਪ੍ਰਾਈਵੇਟ ਸੈਕਟਰ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਲਾਭਦਾਇਕ ਹੋਣ ਵਾਲਾ ਹੈ।

In The Market