LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਦੇ ਇਕ ਹੋਰ ਖਤਰਨਾਕ ਵੇਰੀਐਂਟ ਨੇ ਦਿੱਤੀ ਦਸਤਕ, ਵੈਕਸੀਨ ਨੂੰ ਵੀ ਦੇ ਸਕਦੈ ਚਕਮਾ

30 corona

ਨਵੀਂ ਦਿੱਲੀ- ਦੱਖਣੀ ਅਫਰੀਕਾ ਅਤੇ ਕਈ ਹੋਰ ਦੇਸ਼ਾਂ ਵਿਚ ਕੋਰੋਨਾ ਵਾਇਰਸ ਦਾ ਇਕ ਨਵਾਂ ਰੂਪ ਮਿਲਿਆ ਹੈ, ਜੋ ਵੱਧ ਛੂਤਕਾਰੀ ਹੋ ਸਕਦਾ ਹੈ ਅਤੇ ਕੋਵਿਡ ਰੋਕੂ ਟੀਕੇ ਤੋਂ ਮਿਲਣ ਵਾਲੀ ਸੁਰੱਖਿਆ ਨੂੰ ਮਾਤ ਦੇ ਸਕਦਾ ਹੈ। ਦੱਖਣੀ ਅਫਰੀਕਾ ਸਥਿਤ ਨੈਸ਼ਨਲ ਇੰਸਟੀਚਿਊਟ ਫਾਰ ਕਮਿਊਨਿਕੇਬਲ ਡਿਜ਼ੀਜ਼ ਅਤੇ ਕਵਾਜੁਲੂ ਨੈਟਲ ਰਿਸਰਚ ਇਨੋਵੇਸ਼ਨ ਐਂਡ ਸੀਕਵੈਂਸਿੰਗ ਪਲੇਟਫਾਰਮ ਦੇ ਵਿਗਿਆਨੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਸੀ.1.2 ਦਾ, ਸਭ ਤੋਂ ਪਹਿਲੇ ਦੇਸ਼ ਵਿਚ ਇਸ ਸਾਲ ਮਈ ’ਚ ਪਤਾ ਲੱਗਾ ਸੀ।

ਪੜੋ ਹੋਰ ਖਬਰਾਂ: ਮਨੀ ਲਾਂਡਰਿੰਗ ਮਾਮਲੇ ਨਾਲ ਜੁੜਿਆ ਅਭਿਨੇਤਰੀ ਜੈਕਲੀਨ ਫਰਨਾਂਡਿਸ ਦਾ ਨਾਂ! ED ਕਰ ਰਹੀ ਪੁੱਛਗਿੱਛ

ਵਿਗਿਆਨੀਆਂ ਮੁਤਾਬਕ ਉਦੋਂ ਤੋਂ ਲੈ ਕੇ ਬੀਤੀ 13 ਅਗਸਤ ਤੱਕ ਇਹ ਰੂਪ ਚੀਨ, ਕਾਂਗੋ, ਮੌਰੀਸ਼ਸ, ਇੰਗਲੈਂਡ, ਨਿਊਜ਼ੀਲੈਂਡ, ਪੁਰਤਗਾਲ ਅਤੇ ਸਵਿਟਜ਼ਰਲੈਂਡ ਵਿਚ ਮਿਲ ਚੁੱਕਾ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਦੱਖਣੀ ਅਫਰੀਕਾ ਵਿਚ ਕੋਵਿਡ-19 ਦੀ ਪਹਿਲੀ ਲਹਿਰ ਦੌਰਾਨ ਸਾਹਮਣੇ ਆਏ ਵਾਇਰਸ ਦੇ ਉੱਪ-ਪ੍ਰਕਾਰ ਵਿਚੋਂ ਇਕ ਸੀ.1 ਦੀ ਤੁਲਨਾ ਵਿਚ ਸੀ.1.2 ਵੱਧ ਪਰਿਵਰਤਿਤ ਹੋਇਆ ਹੈ, ਜਿਸ ਨੂੰ ‘ਰੁਚੀ ਦੇ ਰੂਪ’ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੀ.1.2 ਵਿਚ ਹੋਰ ਰੂਪਾਂ ‘ਚਿੰਤਾ ਦੇ ਰੂਪ ਜਾਂ ਰੁਚੀ ਦੇ ਰੂਪਾਂ’ ਦੀ ਤੁਲਨਾ ਵਿਚ ਵੱਧ ਪਰਿਵਰਤਿਤ ਵੇਖਣ ਨੂੰ ਮਿਲਿਆ ਹੈ। ਵਿਗਿਆਨੀਆਂ ਨੇ ਕਿਹਾ ਕਿ ਸੀ.1.2 ਵੱਧ ਛੂਤਕਾਰੀ ਹੋ ਸਕਦਾ ਹੈ ਅਤੇ ਇਹ ਕੋਵਿਡ-19 ਰੋਕੂ ਟੀਕੇ ਤੋਂ ਮਿਲਣ ਵਾਲੀ ਸੁਰੱਖਿਆ ਨੂੰ ਚਕਮਾ ਦੇ ਸਕਦਾ ਹੈ। ਇਕ ਅਧਿਐਨ ਵਿਚ ਵੇਖਿਆ ਗਿਆ ਹੈ ਕਿ ਦੱਖਣੀ ਅਫਰੀਕਾ ਵਿਚ ਸੀ.1.2 ਦੇ ਜੀਨੋਮ ਹਰ ਮਹੀਨੇ ਵੱਧ ਰਹੇ ਹਨ। ਇਹ ਮਈ ’ਚ 0.2 ਫ਼ੀਸਦੀ ਤੋਂ ਵੱਧ ਕੇ ਜੂਨ ਵਿਚ ਇਹ 1.6 ਫ਼ੀਸਦੀ ਹੋ ਗਿਆ ਅਤੇ ਜੁਲਾਈ ਵਿਚ ਇਹ 2 ਫ਼ੀਸਦੀ ਹੋ ਗਿਆ।

ਪੜੋ ਹੋਰ ਖਬਰਾਂ: ਭਾਰਤ ਨੂੰ ਝਟਕਾ, ਵਿਨੋਦ ਕੁਮਾਰ ਨੂੰ ਨਹੀਂ ਮਿਲੇਗਾ ਡਿਸਕਸ ਥ੍ਰੋਅ 'ਚ ਜਿੱਤਿਆ ਕਾਂਸੀ ਤਮਗ਼ਾ

ਵਿਸ਼ਾਣੂ ਵਿਗਿਆਨਕ ਉਪਾਸਨਾ ਰਾਏ ਨੇ ਕਿਹਾ ਕਿ ਇਹ ਰੂਪ ਸੀ.1.2 ਦੇ ਵੱਖ-ਵੱਖ ਪਰਿਵਰਤਿਤ ਦਾ ਨਤੀਜਾ ਹੈ, ਜੋ ਪ੍ਰੋਟੀਨ ’ਚ ਵਾਧੇ ਕਾਰਨ ਮੂਲ ਵਾਇਰਸ ਤੋਂ ਕਾਫੀ ਵੱਖ ਹੋ ਜਾਂਦਾ ਹੈ। ਮੂਲ ਵਾਇਰਸ ਦੀ ਪਛਾਣ 2019 ’ਚ ਚੀਨ ਦੇ ਵੁਹਾਨ ’ਚ ਹੋਈ ਸੀ। ਓਧਰ ਕੋਲਕਾਤਾ ਦੇ ਸੀ. ਐੱਸ. ਆਈ. ਆਰ.-ਭਾਰਤੀ ਰਸਾਇਣਕ ਜੈਵ ਵਿਗਿਆਨ ਸੰਸਥਾ ਦੀ ਰਾਏ ਨੇ ਕਿਹਾ ਕਿ ਪ੍ਰੋਟੀਨ ਵਿਚ ਬਹੁਤ ਜ਼ਿਆਦਾ ਉਤਪਤੀ ਹੁੰਦੀ ਹੈ, ਇਹ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਕਾਬੂ ’ਚ ਨਹੀਂ ਰੱਖਦਾ ਅਤੇ ਜੇਕਰ ਫੈਲਦਾ ਹੈ ਤਾਂ ਪੂਰੀ ਦੁਨੀਆ ’ਚ ਟੀਕਾਕਰਨ ਲਈ ਚੁਣੌਤੀ ਬਣ ਜਾਵੇਗਾ। 

ਪੜੋ ਹੋਰ ਖਬਰਾਂ: ਸੁਮੇਧ ਸੈਣੀ ਨੇ ਕੀਤਾ ਹਾਈਕੋਰਟ ਦਾ ਰੁਖ, ਜਤਾਇਆ ਕਿਸੇ ਹੋਰ ਮਾਮਲੇ 'ਚ ਗ੍ਰਿਫਤਾਰੀ ਦਾ ਖਦਸ਼ਾ

In The Market