LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੁੜੀ ਦੀ ਭਾਲ 'ਚ ਨੇਵੀ ਨੇ ਖਰਚ ਕੀਤੇ 1 ਕਰੋੜ ਰੁਪਏ, ਬਾਅਦ 'ਚ ਮਿਲੀ ਪ੍ਰੇਮੀ ਨਾਲ 

29 priya

ਵਿਸ਼ਾਖਾਪਟਨਮ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਦੋ ਦਿਨ ਪਹਿਲਾਂ ਲਾਪਤਾ ਵਿਆਹੁਤਾ ਲੜਕੀ ਆਪਣੇ ਪ੍ਰੇਮੀ ਨਾਲ ਨੇਲੂਰ ਵਿਚ ਘੁੰਮਦੀ ਮਿਲੀ। ਇਧਰ ਭਾਰਤੀ ਨੇਵੀ ਅਤੇ ਕੋਸਟ ਗਾਰਡ ਦਸਤੇ ਨੇ ਗੁੰਮਸ਼ੁਦਾ ਦੀ ਭਾਲ ਵਿਚ ਸਮੁੰਦਰ ਵਿਚ ਡੁੱਬਣ ਦੇ ਖਦਸ਼ੇ ਦੇ ਚੱਲਦੇ 36 ਘੰਟੇ ਤੱਕ ਸਰਚ ਆਪ੍ਰੇਸ਼ਨ ਚਲਾਇਆ ਅਤੇ ਖੋਜਬੀਨ ਵਿਚ 1 ਕਰੋੜ ਰੁਪਏ ਖਰਚ ਕਰ ਦਿੱਤੇ। ਲਾਪਤਾ ਲੜਕੀ ਦੀ ਭਾਲ ਵਿਚ ਇਕ ਹੈਲੀਕਾਪਟਰ ਅਤੇ 3 ਜਹਾਜ਼ ਲਗਾ ਦਿੱਤੇ ਗਏ ਸਨ।
ਦਰਅਸਲ 23 ਸਾਲ ਦੀ ਵਿਆਹੁਤਾ ਸਾਈ ਪ੍ਰਿਆ ਸੋਮਵਾਰ ਨੂੰ ਵਿਸ਼ਾਖਾਪਟਨਮ ਦੇ ਆਰ ਕੇ ਬੀਚ 'ਤੇ ਪਤੀ ਸ਼੍ਰੀਨਿਵਾਸ ਨਾਲ ਆਪਣੀ ਵਿਆਹ ਦੀ ਵਰ੍ਹੇਗੰਢ ਮਨਾਉਣ ਗਈ ਸੀ। ਇਸ ਦੌਰਾਨ ਜੋੜੇ ਨੇ ਪਹਿਲਾਂ ਸਿੰਹਾਚਲਮ ਮੰਦਰ ਵਿਚ ਦਰਸ਼ਨ ਕੀਤੇ ਅਤੇ ਉਥੋਂ ਸਮੁੰਦਰੀ ਤਟ 'ਤੇ ਆ ਗਏ। ਫਿਰ ਦੋਵੇਂ ਸਮੁੰਦਰ ਕੰਢੇ ਆਪਣੇ ਮੋਬਾਇਲ ਨਾਲ ਫੋਟੋ ਕਲਿੱਕ ਕਰਵਾਉਣ ਅਤੇ ਕੁਝ ਵੀਡੀਓ ਰਿਕਾਰਡ ਕਰਵਾਉਣ ਲੱਗੇ।
ਇਸ ਵਿਚਾਲੇ ਪਤੀ ਦੇ ਮੋਬਾਇਲ 'ਤੇ ਕਿਸੇ ਦੀ ਕਾਲ ਆ ਗਈ ਅਤੇ ਉਹ ਗੱਲਾਂ ਵਿਚ ਮਸ਼ਰੂਫ ਹੋ ਗਿਆ। ਉਥੇ ਹੀ ਉਸ ਦੀ ਪਤਨੀ ਆਪਣੇ ਮੋਬਾਇਲ ਨਾਲ ਸੈਲਫੀ ਲੈਣ ਲੱਗੀ। ਇਸ ਪਿੱਛੋਂ ਜਦੋਂ ਪਤੀ ਦੀ ਕਾਲ 'ਤੇ ਗੱਲਬਾਤ ਖਤਮ ਹੋਈ ਤਾਂ ਉਸ ਨੇ ਇਧਰ-ਓਧਰ ਪਤਨੀ ਨੂੰ ਦੇਖਿਆ।ਨਹੀਂ ਦਿਖੀ ਤਾਂ ਉਸ ਨੂੰ ਕਾਲ ਵੀ ਕੀਤੀ ਪਰ ਫਿਰ ਕੋਈ ਸਫਲਤਾ ਨਹੀਂ ਮਿਲੀ। ਇਸ ਪਿੱਛੋਂ ਪ੍ਰੇਸ਼ਾਨ ਪਤੀ ਨੇ ਪਤਨੀ ਦੀ ਭਾਲ ਲਈ ਸਥਾਨਕ ਥ੍ਰੀ ਟਾਊਨ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਅਤੇ ਆਪਣੇ ਘਰਵਾਲਿਆਂ ਸਣੇ ਸਹੁਰਾ ਪਰਿਵਾਰ ਨੂੰ ਵੀ ਸੂਚਨਾ ਦਿੱਤੀ।
ਪੁਲਿਸ ਨੇ ਖਦਸ਼ਾ ਜਤਾਇਆ ਕਿ ਲੜਕੀ ਸਮੰਦਰ ਦੀਆਂ ਲਹਿਰਾਂ ਦੀ ਲਪੇਟ ਵਿਚ ਆ ਗਈ ਹੋਵੇਗੀ। ਇਸ ਨੂੰ ਦੇਖਦੇ ਹੋਏ ਪੁਲਿਸ ਨੇ ਭਾਰਤੀ ਨੇਵੀ ਅਤੇ ਕੋਸਟ ਗਾਰਡ ਦਸਤੇ ਦੀ ਮਦਦ ਲਈ। ਇਸ ਦੇ ਨਾਲ ਹੀ ਸਮੁੰਦਰ ਦੇ ਅੰਦਰ ਤਲਾਸ਼ੀ ਲੈਣ ਲਈ ਮਛੇਰਿਆਂ ਅਤੇ ਗੋਤਾਖੋਰਾਂ ਨੂੰ ਉਤਾਰਿਆ ਗਿਆ। ਸਮੰਦਰੀ ਕੰਢੇ ਤੋਂ ਲਾਪਤਾ ਲੜਕੀ ਨੂੰ ਲੱਭਣ ਨੇਵੀ ਨੇ 3 ਜਹਾਜ਼ ਅਤੇ ਇਕ ਹੈਲੀਕਾਪਟਰ ਲਗਾ ਦਿੱਤੇ। ਪਰ ਫਿਰ ਵੀ ਗੁੰਮਸ਼ੁਦਾ ਦਾ ਕੁਝ ਵੀ ਥਹੁੰ-ਪਤਾ ਨਹੀਂ ਲੱਗਿਆ।ਪੁਲਿਸ ਅਤੇ ਨੇਵੀ ਵਲੋਂ ਲਗਾਤਾਰ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ ਵਿਚਾਲੇ ਇਸ ਕਹਾਣੀ ਵਿਚ ਅਚਾਨਕ ਨਵਾਂ ਮੋੜ ਆ ਗਿਆ। ਦਰਅਸਲ ਵਿਆਹੁਤਾ ਲੜਕੀ ਨੇ ਆਪਣੀ ਮਾਂ ਨੂੰ ਟੈਕਸਟ ਮੈਸੇਜ ਰਾਹੀਂ ਆਪਣੇ ਟਿਕਾਣੇ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਕਵੀ ਨਾਲ ਨੇਲੂਰ ਭੱਜ ਆਈ ਹੈ। ਨਾਲ ਹੀ ਉਸ ਨੇ ਪਰਿਵਾਰ ਨੂੰ ਆਪਣੇ ਪ੍ਰੇਮੀ ਖਿਲਾਫ ਕੋਈ ਕਾਰਵਾਈ ਨਾ ਕਰਨ ਦੀ ਵੀ ਅਪੀਲ ਕੀਤੀ।
ਇੰਸਪੈਕਟਰ ਕੇ. ਰਾਮਾ ਰਾਓ ਮੁਤਾਬਕ ਸਾਈ ਪ੍ਰਿਆ ਨੇ ਖੁਦ ਆਪਣੀ ਲੋਕੇਸ਼ਨ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਸੁਰੱਖਿਅਤ ਹੈ ਅਤੇ ਇਸ ਵੇਲੇ ਨੇਲੂਰ ਵਿਚ ਹੈ। ਇਸ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਅਧਿਕਾਰੀਆਂ ਮੁਤਾਬਕ ਲਾਪਤਾ ਲੜਕੀ ਸਾਈ ਪ੍ਰਿਯਾ ਦੀ ਤਲਾਸ਼ੀ ਮੁਹਿੰਮ ਲਈ ਨੇਵੀ ਦੇ 3 ਜਹਾਜ਼ਾਂ ਅਤੇ ਇਕ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਸੀ। ਤਲਾਸ਼ੀ ਮੁਹਿੰਮ ਦੀ ਅਨੁਮਾਨਤ ਲਾਗਤ ਲਗਭਗ 1 ਕਰੋੜ ਰੁਪਏ ਹੈ ਕਿਉਂਕਿ ਆਪ੍ਰੇਸ਼ਨ ਦੋ ਦਿਨਾਂ ਤੋਂ ਜ਼ਿਆਦਾ ਸਮੇਂ ਤੋਂ ਚੱਲਿਆ ਸੀ।
ਵਿਸ਼ਾਖਾਪਟਨਮ ਦੀ ਰਹਿਣ ਵਾਲੀ ਸਾਈ ਪ੍ਰਿਯਾ ਦਾ ਵਿਆਹ 2020 ਵਿਚ ਸ਼੍ਰੀਕਾਕੁਲਮ ਦੇ ਸ਼੍ਰੀਨਿਵਾਸ ਨਾਲ ਹੋਇਆ ਸੀ। ਉਹ ਅਜੇ ਪੜ੍ਹਾਈ ਕਰ ਰਹੀ ਹੈ ਅਤੇ ਉਸ ਦਾ ਪਤੀ ਹੈਦਰਾਬਾਦ ਦੀ ਇਕ ਫਾਰਮੇਸੀ ਕੰਪਨੀ ਵਿਚ ਮੁਲਾਜ਼ਮ ਹੈ। ਸੋਮਵਾਰ ਨੂੰ ਦੂਜੇ ਵਿਆਹ ਦੀ ਵਰ੍ਹੇਗੰਢ ਮਨਾਉਣ ਇਹ ਜੋੜਾ ਸਿੰਹਾਚਲਮ ਮੰਦਰ ਅਤੇ ਉਥੋਂ ਸਮੁੰਦਰੀ ਕੰਢੇ ਗਿਆ ਸੀ।

In The Market