ਨਵੀਂ ਦਿੱਲੀ- ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ, ਹਾਸੀਆਂ-ਖੇਡੀਆਂ ਦਾ ਮਾਹੌਲ ਸੀ। ਮਹਿਮਾਨ ਆ-ਜਾ ਰਹੇ ਸਨ ਪਰ ਉਸੇ ਵੇਲੇ ਲਾੜੇ ਨੇ ਅਜਿਹਾ ਫੈਸਲਾ ਲਿਆ ਕਿ ਲੜਕੀ ਵਾਲੇ ਹੈਰਾਨ ਰਹਿ ਗਏ। ਉਨ੍ਹਾਂ ਦੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ, ਲਾੜੇ ਨੇ ਵਿਆਹ ਵਾਲੇ ਦਿਨ ਹੀ ਰਿਸ਼ਤਾ ਤੋੜ ਦਿੱਤਾ। ਉਸ ਨੇ ਇਹ ਕਦਮ ਆਪਣੀ ਮਾਂ ਦੇ ਕਹਿਣ 'ਤੇ ਚੁੱਕਿਆ। ਇਸ ਘਟਨਾ ਤੋਂ ਬਾਅਦ ਲਾੜੇ ਨੇ ਇਕ ਇਮੋਸ਼ਨਲ ਪੋਸਟ ਲਿਖੀ।
ਲਾੜੇ ਦੇ ਫੈਸਲੇ ਨੇ ਮੈਨੂੰ ਨੂੰ ਕੀਤਾ ਹੈਰਾਨ
ਲਾੜੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਹ ਅਨਾਥ ਹੈ ਅਤੇ ਵਿਆਹ ਦੀਆਂ ਤਿਆਰੀਆਂ ਵਿਚ ਉਸ ਦੇ ਬਹੁਤ ਪੈਸੇ ਖਰਚ ਹੋਏ ਸਨ। ਉਸ ਨੇ ਕਿਹਾ ਕਿ ਲਾੜੇ ਦੇ ਫੈਸਲੇ ਨੇ ਉਸ ਨੂੰ ਹੈਰਾਨ ਕਰ ਦਿੱਤਾ ਹੈ। ਲਾੜੇ ਦੀ ਇਸ ਪੋਸਟ 'ਤੇ ਯੂਜ਼ਰਸ ਨੇ ਲਾੜੇ ਅਤੇ ਉਸ ਦੀ ਮਾਂ ਦੀ ਆਲੋਚਨਾ ਕੀਤੀ ਹੈ। ਦਰਅਸਲ ਲਾੜੇ ਦੀ ਮਾਂ ਨੇ ਆਪਣੀ ਹੋਣ ਵਾਲੀ ਨੂੰਹ ਦੀ ਸਿਰਫ ਤਸਵੀਰ ਵੇਖੀ ਸੀ। ਤਸਵੀਰ ਦੇਖਣ ਤੋਂ ਬਾਅਦ ਉਸ ਨੇ ਆਪਣੇ ਪੁੱਤਰ ਦਾ ਵਿਆਹ ਫਿਕਸ ਕਰ ਦਿੱਤਾ ਪਰ ਜਦੋਂ ਵਿਆਹ ਵਾਲੇ ਦਿਨ ਉਸ ਨੇ ਲਾੜੀ ਨੂੰ ਪਹਿਲੀ ਵਾਰ ਦੇਖਿਆ ਤਾਂ ਉਹ ਬੁਰਾ-ਭਲਾ ਕਹਿਣ ਲੱਗੀ। ਉਸ ਨੇ ਤੁਰੰਤ ਆਪਣੇ ਪੁੱਤਰ ਨੂੰ ਫਰਮਾਨ ਦਿੱਤਾ ਕਿ ਉਹ ਵਿਆਹ ਤੋੜ ਲਵੇ ਅਤੇ ਸਮਾਰੋਹ ਨੂੰ ਬੰਦ ਕਰ ਦੇਵੇ।
ਰਿਸ਼ਤਾ ਟੁੱਟਣ 'ਤੇ ਵਿਆਹ 'ਚ ਆਏ ਮਹਿਮਾਨ ਹੋਏ ਹੈਰਾਨ
ਦਿ ਮਿਰਰ ਦੀ ਰਿਪੋਰਟ ਮੁਤਾਬਕ ਇਹ ਘਟਨਾ ਟਿਊਨੀਸ਼ੀਆ ਦੀ ਹੈ। ਲਾੜੇ ਦੀ ਮਾਂ ਨੂੰ ਲਾੜੀ ਛੋਟੇ ਕੱਦ ਅਤੇ ਬਦਸੂਰਤ ਲੱਗੀ। ਇਸ ਗੱਲ ਤੋਂ ਉਹ ਭੜਕ ਗਈ ਅਤੇ ਵਿਆਹ ਕੈਂਸਲ ਕਰਨ ਦਾ ਫੈਸਲਾ ਕਰ ਲਿਆ। ਪੁੱਤਰ ਨੇ ਵੀ ਮਾਂ ਦੀ ਗੱਲ ਮੰਨਦੇ ਹੋਏ ਵਿਚਾਲੇ ਰਿਸ਼ਤਾ ਤੋੜ ਦਿੱਤਾ। ਇਹ ਦੇਖ ਕੇ ਉਥੇ ਮੌਜੂਦ ਮਹਿਮਾਨ ਹੈਰਾਨ ਰਹਿ ਗਏ। ਹਾਲਾਂਕਿ ਸਥਾਨਕ ਮੀਡੀਆ ਵਿਚ ਲਾੜੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਵਿਆਹ ਵਾਲੇ ਦਿਨ ਦੀਆਂ ਤਸਵੀਰਾਂ ਵਿਚ ਲਾੜੀ ਲਾਮੀ ਅਲ-ਲਬਾਵੀ ਨੂੰ ਹੱਸਦੇ-ਮੁਸਕਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਲਾਮੀਆ ਲਾੜੀ ਦੇ ਪਹਿਰਾਵੇ ਵਿਚ ਸਜੀ-ਧਜੀ ਨਜ਼ਰ ਆ ਰਹੀ ਹੈ। ਉਥੇ ਹੀ ਉਸ ਦਾ ਮੰਗੇਤਰ ਸੂਟ-ਬੂਟ ਵਿਚ ਨਜ਼ਰੀ ਆ ਰਿਹਾ ਹੈ।
ਲਾਮੀਆ ਦੀ ਪੋਸਟ 'ਤੇ ਯੂਜ਼ਰਾਂ ਨੇ ਉਸ ਨੂੰ ਦਿੱਤਾ ਧਰਵਾਸ
ਵਿਆਹ ਟੁੱਟਣ ਤੋਂ ਬਾਅਦ ਲਾਮੀਆ ਅਲ-ਲਬਾਵੀ ਨੇ ਇਕ ਬਲਾਗ ਲਿਖਿਆ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਅਨਾਥ ਹੈ, ਵਿਆਹ ਵਿਚ ਮੋਟੀ ਰਕਮ ਖਰਚ ਹੋਈ ਸੀ। ਪਰ ਵਿਆਹ ਟੁੱਟਣ ਨਾਲ ਉਹ ਸ਼ੌਕਡ ਰਹਿ ਗਈ। ਲਾਮੀਆ ਦੀ ਇਸ ਪੋਸਟ 'ਤੇ ਯੂਜ਼ਰਸ ਨੇ ਉਨ੍ਹਾਂ ਦਾ ਪੱਖ ਲਿਆ ਅਤੇ ਲਾੜੇ ਦੀ ਤਿੱਖੀ ਆਲੋਚਨਾ ਕੀਤੀ।
ਇਕ ਯੂਜ਼ਰ ਨੇ ਲਿਖਿਆ ਤੁਸੀਂ ਆਪਣਾ ਸਿਰ ਚੁੱਕੋ ਅਤੇ ਪੂਰੀ ਤਾਕਤ ਨਾਲ ਦੁਨੀਆ ਦਾ ਸਾਹਮਣਾ ਕਰੋ। ਉਥੇ ਹੀ ਇਕ ਹੋਰ ਯੂਜ਼ਰ ਨੇ ਕਿਹਾ ਕਿ ਇਕ ਦਿਨ ਤੁਹਾਨੂੰ ਉਸ ਤੋਂ ਵੀ ਚੰਗਾ ਲਾੜਾ ਮਿਲੇਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Raisins benefits : सर्दियों में मुनक्का खाने से होते है गजब के फायदे, कई बीमारियों से मिलता है छुटकारा!
Beetroot benefits for skin : चुकंदर का जूस पीने से गालो पर आती है लाली? जानें सच्च
School bus accident news: कोहरे के कारण बड़ा सड़क हादसा, बच्चों से भरी स्कूल बस पलटी