LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੱਜ ਕਈ ਵਿਧਾਇਕ, ਕਈ ਵਕੀਲਾਂ ਦੇ ਬੱਚੇ ਸਰਕਾਰੀ ਸਕੂਲ 'ਚ ਪੜ੍ਹ ਰਹੇ ਹਨ: ਕੇਜਰੀਵਾਲ

14 ap kejriwal

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਬਾਬਾ ਸਾਹਿਬ ਡਾ. ਭੀਮਰਾਵ ਅੰਬੇਡਕਰ (Dr. Baba Sahib Bhimrao Ambedkar) ਦੀ ਜਯੰਤੀ ਮੌਕੇ ਅੱਜ ਯਾਨੀ ਕਿ ਵੀਰਵਾਰ ਨੂੰ ‘‘ਅੰਬੇਡਕਰ ਸਕੂਲ ਆਫ਼ ਸਪੈੱਸ਼ਲਾਈਜ਼ ਐਕਸੀਲੈਂਸ’ (Ambedkar School of Specialized Excellence) ਦੀ ਸ਼ੁਰੂਆਤ ਕੀਤੀ ਹੈ।

ਇਸ ਦੌਰਾਨ CM ਕੇਜਰੀਵਾਲ (CM Kejriwal) ਨੇ ਕਿਹਾ ਕਿ ਡਾ. ਭੀਮਰਾਵ ਅੰਬੇਡਕਰ (Dr. Bhimrao Ambedkar) ਜੀ ਦਾ ਸੁਪਨਾ ਸੀ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਹਰ ਬੱਚੇ ਨੂੰ ਵਧੀਆ ਸਿੱਖਿਆ ਮਿਲਣੀ ਚਾਹੀਦੀ ਹੈ ਪਰ ਆਜ਼ਾਦੀ ਤੋਂ 75 ਸਾਲਾਂ ਬਾਅਦ ਵੀ ਦੇਸ਼ 'ਚ 2 ਸਿੱਖਿਆ ਪ੍ਰਣਾਲੀ (2 education system) ਸ਼ੁਰੂ ਹੋਈਆਂ। ਇਕ ਸਿੱਖਿਆ ਪ੍ਰਣਾਲੀ ਪੈਸਿਆਂ ਵਾਲਿਆਂ ਦੇ ਲਈ ਅਤੇ ਦੂਜੀ ਸਿੱਖਿਆ ਪ੍ਰਣਾਲੀ ਗਰੀਬਾਂ ਦੇ ਲਈ।

ਅੱਜ ਕਈ ਵਿਧਾਇਕ, ਕਈ ਵਕੀਲਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਹਨ। ਇਸ ਸਾਲ 3,75,000 ਬੱਚਿਆਂ ਦਾ ਨਾਂ ਨਿੱਜੀ ਸਕੂਲ ਤੋਂ ਕੱਟ ਕੇ ਸਰਕਾਰੀ ਸਕੂਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮੈਨੂੰ ਖ਼ੁਸ਼ੀ ਹੈ ਕਿ ਬਾਬਾ ਸਾਹਿਬ ਅੰਬੇਡਕਰ ਦਾ ਸੁਪਨਾ ਪੂਰਾ ਹੋ ਰਿਹਾ ਹੈ।

Also Read : ਤਲਵੰਡੀ ਸਾਬੋ ਪਹੁੰਚੇ ਸੁਖਬੀਰ ਬਾਦਲ, ਕਿਹਾ- ਅਕਾਲੀ ਦਲ ਨੂੰ ਪਹਿਲਾਂ ਵਾਂਗ ਹੀ ਮਜ਼ਬੂਤ

ਇਸ ਮੌਕੇ ਉੱਪ ਮੁੱਖ ਮੰਤਰੀ ਮਨੀਸ਼ ਵੀ ਮੌਜੂਦ ਰਹੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਸਭ ਤੋਂ ਸ਼ਾਨਦਾਰ ਸਰਕਾਰੀ ਸਕੂਲ ਹਨ, ਉਨ੍ਹਾਂ ਸਾਰੇ 30 ਸਕੂਲਾਂ ਦਾ ਨਾਂ ਬਦਲ ਕੇ ਅਸੀਂ ਡਾ. ਅੰਬੇਡਕਰ ਸਕੂਲ ਆਫ਼ ਸਪੈੱਸ਼ਲਾਈਜ਼ ਐਕਸੀਲੈਂਸ’ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਸਾਡੇ ਇਸ ਕਦਮ ਨਾਲ ਬਾਬਾ ਸਾਹਿਬ ਸਾਨੂੰ ਖੂਬ ਆਸ਼ੀਰਵਾਦ ਦੇਣਗੇ। ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਸਿੱਖਿਆ ਰਹੀ। ਉਹ ਜਿਸ ਜਾਤ ਨਾਲ ਸਬੰਧਤ ਸਨ, ਉਸ ਜਾਤ ਦੇ ਲੋਕਾਂ ਨਾਲ ਉਸ ਸਮੇਂ ਕਾਫੀ ਭੇਦਭਾਵ ਹੁੰਦਾ ਸੀ ਪਰ ਇਨ੍ਹਾਂ ਸਭ ਦੇ ਬਾਵਜੂਦ ਉਹ ਵਿਦੇਸ਼ ਜਾ ਕੇ ਪੜ੍ਹੇ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਮੈਂ ਕਈ ਵਾਰ ਸੋਚ ਕੇ ਹੈਰਾਨ ਰਹਿ ਜਾਂਦਾ ਹਾਂ ਕਿ ਉਸ ਸਮੇਂ ਉਹ ਕਿਵੇਂ ਵਿਦੇਸ਼ ਜਾ ਕੇ ਵੱਖ-ਵੱਖ ਸੰਸਥਾਵਾਂ ’ਚ ਪੜ੍ਹੇ, ਕਿਉਂਕਿ ਉਸ ਸਮੇਂ ਇੰਟਰਨੈੱਟ ਦੀ ਸਹੂਲਤ ਵੀ ਨਹੀਂ ਸੀ। ਕਿਵੇਂ ਉਨ੍ਹਾਂ ਨੂੰ ਪਤਾ ਲੱਗਾ ਹੋਵੇਗਾ ਉਨ੍ਹਾਂ ਸੰਸਥਾਵਾਂ ਬਾਰੇ। ਮੇਰੇ ਖਿਆਲ ’ਚ ਉਹ ਪੂਰੀ ਸਦੀ ’ਚ ਸਭ ਤੋਂ ਮਹਾਨ ਨੇਤਾ ਰਹੇ ਹਨ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਅਸੀਂ ਬਾਬਾ ਸਾਹਿਬ ਦਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹਾਂ। ਅੱਜ ਸਕੂਲਾਂ ’ਚ ਬਹੁਤ ਸਕਾਰਾਤਮਕ ਬਦਲਾਅ ਆਇਆ ਹੈ। ਨੇਤਾਵਾਂ ਅਤੇ ਸਰਕਾਰੀ ਬਾਬੂਆਂ ਦੇ ਬੱਚੇ ਸਰਕਾਰੀ ਸਕੂਲਾਂ ’ਚ ਪੜ੍ਹਾਂ ਰਹੇ ਹਨ।

True Blue Guide

In The Market