LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਨੀਸ਼ ਸਿਸੋਦੀਆ ਦੇ ਲਾਕਰ ਦੀ ਕੀਤੀ ਜਾ ਰਹੀ ਜਾਂਚ, ਉਪ ਮੁੱਖ ਮੰਤਰੀ ਨੇ CBI ਦਾ ਕੀਤਾ ਸਵਾਗਤ

3008 manish sisodia

ਨਵੀਂ ਦਿੱਲੀ- ਦਿੱਲੀ ਦੀ ਨਵੀਂ ਆਬਕਾਰੀ ਨੀਤੀ ’ਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਬੈਂਕ ਲਾਕਰ ਦੀ ਜਾਂਚ ਲਈ ਸੀਬੀਆਈ ਗਾਜ਼ੀਆਬਾਦ ਪਹੁੰਚ ਗਈ ਹੈ। ਉੱਥੇ ਹੀ ਸੀਬੀਆਈ ਦੇ ਆਉਣ ਤੋਂ ਪਹਿਲਾਂ ਮਨੀਸ਼ ਸਿਸੋਦੀਆ ਆਪਣੀ ਪਤਨੀ ਨਾਲ ਬੈਂਕ ਪਹੁੰਚ ਗਏ ਸਨ। ਬੈਂਕ ਦੇ ਬਾਹਰ ਮੀਡੀਆ ਇਕੱਠਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਮਨੀਸ਼ ਸਿਸੋਦੀਆ ਤੇ ਉਨ੍ਹਾਂ ਦੀ ਪਤਨੀ ਦਾ ਵਸੁੰਧਰਾ ਸੈਕਟਰ-4 ਸਥਿਤ ਪੰਜਾਬ ਨੈਸ਼ਨਲ ਬੈਂਕ ’ਚ ਲਾਕਰ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਸੀਬੀਆਈ ਬੈਂਕ ਲਾਕਰ ਦੀ ਜਾਣਕਾਰੀ ਖੰਘਾਲੇਗੀ। ਸੀਬੀਆਈ ਦੇ ਪਹੁੰਚਣ ਤੋਂ ਪਹਿਲਾਂ ਹੀ ਬੈਂਕ ਦੇ ਬਾਹਰ ਮੀਡੀਆ ਦਾ ਜਮਾਵੜਾ ਲੱਗ ਗਿਆ ਸੀ।
ਵਸੁੰਧਰਾ ਸਥਿਤ ਇਸੇ ਬੈਂਕ ’ਚ ਹੈ ਮਨੀਸ਼ ਸਿਸੋਦੀਆ ਦਾ ਲਾਕਰ
ਜ਼ਿਕਰਯੋਗ ਹੈ ਕਿ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਹੈ ਕਿ ‘ਸੀਬੀਆਈ ਸਾਡਾ ਬੈਂਕ ਲਾਕਰ ਦੇਖਣ ਆ ਰਹੀ ਹੈ। 19 ਅਗਸਤ ਨੂੰ ਮੇਰੇ ਘਰ ’ਤੇ 14 ਘੰਟੇ ਦੀ ਛਾਪੇਮਾਰੀ ’ਚ ਕੁਝ ਨਹੀਂ ਮਿਲਿਆ। ਲਾਕਰ ’ਚੋਂ ਵੀ ਕੁਝ ਨਹੀਂ ਮਿਲੇਗਾ। ਸੀਬੀਆਈ ਦਾ ਸੁਆਗਤ ਹੈ। ਮੇਰੇ ਵਲੋਂ ਤੇ ਪਰਿਵਾਰ ਵੱਲੋਂ ਜਾਂਚ ’ਚ ਪੂਰਾ ਸਹਿਯੋਗ ਮਿਲੇਗਾ।
ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੂੰ ਝੂਠੇ ਕੇਸ ’ਚ ਦੋਸ਼ੀ ਬਣਾਇਆ ਗਿਆ ਹੈ, ਤਾਂ ਜੋ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਦਲ ਵਜੋਂ ਦੇਖ ਰਹੇ ਹਨ।
31 ਥਾਵਾਂ ’ਤੇ ਕੀਤੀ ਗਈ ਛਾਪੇਮਾਰੀ
ਉਨ੍ਹਾਂ ’ਤੇ ਦਿੱਲੀ ਦੀ ਨਵੀਂ ਆਬਕਾਰੀ ਨੀਤੀ ’ਚ ਭ੍ਰਿਸ਼ਟਾਚਾਰ ਤਹਿਤ ਦੋਸ਼ ਲੱਗੇ ਸਨ। ਸੀਬੀਆਈ ਨੇ ਕੇਸ ਦਰਜ ਕਰਦਿਆਂ 19 ਅਗਸਤ ਨੂੰ ਮਨੀਸ਼ ਸਿਸੋਦੀਆ ਦੇ ਘਰ ਸਮੇਤ 31 ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਹਾਲਾਂਕਿ ਇਸ ਛਾਪੇਮਾਰੀ ’ਚ ਸੀਬੀਆਈ ਦੇ ਹੱਥ ਕੁਝ ਨਹੀਂ ਲੱਗਿਆ।

In The Market