LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੀ ਤੁਹਾਨੂੰ ਪਤਾ? 4 ਸਾਲ ਤੋਂ ਉੱਪਰ ਦੇ ਬੱਚਿਆਂ ਲਈ ਲਾਜ਼ਮੀ ਹੈ ਹੈਲਮੇਟ, ਕੱਟਿਆ ਜਾਵੇਗਾ ਮੋਟਾ ਚਾਲਾਨ

24 aug licence

ਨਵੀਂ ਦਿੱਲੀ- ਕੁਝ ਮਹੀਨੇ ਪਹਿਲਾਂ ਭਾਰਤ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਨੌਂ ਮਹੀਨੇ ਤੋਂ ਚਾਰ ਸਾਲ ਤਕ ਦੇ ਬੱਚਿਆਂ ਨੂੰ ਦੋ ਪਹੀਆ ਵਾਹਨਾਂ 'ਤੇ ਬੈਠਣ ਸਮੇਂ ਹੈਲਮੇਟ ਪਾਉਣਾ ਪਵੇਗਾ। ਹਾਲਾਂਕਿ ਇਸ ਨਿਯਮ ਨੂੰ ਅਜੇ ਤਕ ਲਾਗੂ ਨਹੀਂ ਕੀਤਾ ਗਿਆ ਹੈ। ਮੋਟਰ ਵਹੀਕਲ ਐਕਟ ਦੇ ਮੁਤਾਬਕ ਚਾਰ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਬਾਈਕ 'ਤੇ ਸਫਰ ਕਰਦੇ ਸਮੇਂ ਹੈਲਮੇਟ ਪਾਉਣਾ ਲਾਜ਼ਮੀ ਹੈ। ਕਾਨੂੰਨ ਦੀ ਉਲੰਘਣਾ ਕਰਨ 'ਤੇ ਬੱਚੇ ਦੇ ਮਾਪਿਆਂ ਨੂੰ ਭਾਰੀ ਚਾਲਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Also Read: ਕਾਂਗਰਸ ਦਾ ਯੂ-ਟਿਊਬ ਚੈਨਲ ਡਿਲੀਟ, ਪਾਰਟੀ ਨੇ ਕਿਹਾ- ਕੀਤੀ ਜਾਵੇਗੀ ਜਾਂਚ

ਆਓ ਜਾਣਦੇ ਹਾਂ ਇਸ ਸਬੰਧੀ ਟ੍ਰੈਫਿਕ ਨਿਯਮ ਕੀ ਹਨ
ਸਰਕਾਰ ਨੇ ਹੁਣ 4 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਦੋ ਦੋਪਹੀਆ ਵਾਹਨ ਉੱਤੇ ਬੈਠਣ ਸਮੇਂ ਹੈਲਮੇਟ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਕੇਂਦਰੀ ਮੋਟਰ ਵਹੀਕਲ ਸੋਧ ਬਿੱਲ 2019 ਦੀ ਧਾਰਾ 129 ਵਿੱਚ ਇਸ ਦੀ ਵਿਵਸਥਾ ਕੀਤੀ ਗਈ ਹੈ। ਜੇਕਰ ਕੋਈ ਵਿਅਕਤੀ ਇਸ ਨਿਯਮ ਨੂੰ ਤੋੜਦਾ ਹੈ ਤਾਂ ਉਸ ਨੂੰ ਘੱਟੋ-ਘੱਟ 1000 ਰੁਪਏ ਦਾ ਚਾਲਾਨ ਕੱਟਣਾ ਪੈ ਸਕਦਾ ਹੈ ਜਾਂ ਤਿੰਨ ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਵੀ ਜ਼ਬਤ ਕੀਤਾ ਜਾ ਸਕਦਾ ਹੈ।

ਹੈਲਮੇਟ ਪਾਉਣਾ ਲਾਜ਼ਮੀ
ਤੁਹਾਨੂੰ ਦੱਸ ਦੇਈਏ ਕਿ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ CMVR 1989 ਦੇ ਨਿਯਮ 138 ਵਿੱਚ ਸੋਧ ਕਰਕੇ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੋਟਰ ਸਾਈਕਲ ਜਾਂ ਸਕੂਟਰ 'ਤੇ ਲਿਜਾਏ ਜਾਣ 'ਤੇ ਇਨ੍ਹਾਂ ਸੁਰੱਖਿਆ ਪ੍ਰਬੰਧਾਂ ਨੂੰ ਸ਼ਾਮਲ ਕੀਤਾ ਹੈ। ਇਸ ਵਿਵਸਥਾ ਦੇ ਤਹਿਤ ਚਾਰ ਸਾਲ ਤਕ ਦੇ ਅਜਿਹੇ ਬੱਚਿਆਂ ਲਈ ਸਰਕਾਰ ਦੁਆਰਾ ਨਿਰਧਾਰਤ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਵਿੱਚ ਹੈਲਮੇਟ ਪਾਉਣਾ ਲਾਜ਼ਮੀ ਹੋਵੇਗਾ।

Also Read: ਕਰਤਾਰਪੁਰ ਸਾਹਿਬ ਦੇ ਦਰਸ਼ਨ ਅਭਿਲਾਸ਼ੀਆਂ ਲਈ ਵੱਡੀ ਖਬਰ, ਭਾਰਤੀ ਸਰਹੱਦ ਤੋਂ ਹੀ ਕਰ ਸਕਣਗੇ ਖੁੱਲੇ ਦਰਸ਼ਨ ਦੀਦਾਰੇ

ਬੱਚਿਆਂ ਨੂੰ ਸੁਰੱਖਿਆ ਕਪੜੇ ਪਾਉਣੇ ਚਾਹੀਦੇ ਹਨ
ਭਾਰਤ ਸਰਕਾਰ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਇਸੇ ਸਿਲਸਿਲੇ 'ਚ ਸਰਕਾਰ ਇਕ ਨਵਾਂ ਨਿਯਮ ਲਿਆਉਣ ਜਾ ਰਹੀ ਹੈ, ਜਿਸ 'ਚ ਬੱਚਿਆਂ ਦੀ ਸੁਰੱਖਿਆ ਲਈ ਸੇਫਟੀ ਹਾਰਨਸ ਪਾਉਣਾ ਲਾਜ਼ਮੀ ਹੋਵੇਗਾ।

In The Market