LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Independence Day :ਲਾਲ ਕਿਲਾ ਵਿਖੇ PM ਮੋਦੀ ਨੇ ਲਹਿਰਾਇਆ ਤਿਰੰਗਾ ਝੰਡਾ, ਸੁਤੰਤਰਤਾ ਦਿਵਸ ਦੀ ਦਿੱਤੀ ਵਧਾਈ

modi

ਨਵੀਂ ਦਿੱਲੀ: ਦੇਸ਼ ਵਿਚ ਅੱਜ 75ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਸੁਤੰਤਰਤਾ ਦਿਵਸ ਦੀ ਸਵੇਰੇ ਲਾਲ ਕਿਲੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧ ਰਾਜਘਾਟ ਉੱਤੇ ਫੁੱਲ ਵੀ ਚੜਾਏ।

ਪੜੋ ਹੋਰ ਖਬਰਾਂ: ਸੁਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਨੇ ਕੀਤਾ ਟਵੀਟ, ਦਿੱਤਾ ਇਹ ਸੁਨੇਹਾ

ਆਜ਼ਾਦੀ ਹੀਰੋ ਨੂੰ ਕੀਤੇ ਯਾਦ
ਲਾਲ ਕਿਲੇ ਤੋਂ ਦੇਸ਼ ਵਾਸੀਆਂ ਦੇ ਨਾਂ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ 75 ਵੇਂ ਆਜ਼ਾਦੀ ਦਿਵਸ 'ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਅੱਜ ਆਜ਼ਾਦੀ ਦਿਵਸ ਮੌਕੇ ਦੇਸ਼ ਆਪਣੇ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰ ਰਿਹਾ ਹੈ। ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਅੱਜ ਮਹਾਤਮਾ ਗਾਂਧੀ, ਨੇਤਾ ਜੀ ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਰਾਮਪ੍ਰਸਾਦ ਬਿਸਮਿਲ, ਅਸ਼ਫਾਕਉੱਲਾ ਖਾਨ, ਰਾਣੀ ਲਕਸ਼ਮੀਬਾਈ, ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਬਾਬਾ ਸਾਹਿਬ ਅੰਬੇਡਕਰ ਅਤੇ ਹੋਰ ਸਾਰਿਆਂ ਨੂੰ ਯਾਦ ਕਰ ਰਿਹਾ ਹੈ। ਜਿੱਤ ਅਤੇ ਹਾਰ ਆਉਂਦੀ ਰਹੀ, ਪਰ ਉਨ੍ਹਾਂ ਦੇ ਮਨ ਵਿਚ ਆਜ਼ਾਦੀ ਦੀ ਇੱਛਾ ਕਦੇ ਖਤਮ ਨਹੀਂ ਹੋਈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਦੌਰਾਨ ਦੇਸ਼ ਦੇ ਡਾਕਟਰਾਂ, ਵਿਗਿਆਨੀਆਂ ਨੇ ਟੀਕੇ ਬਣਾਉਣ ਲਈ ਕੰਮ ਕੀਤਾ, ਕਰੋੜਾਂ ਲੋਕਾਂ ਨੇ ਪਲ-ਪਲ ਜਨਤਾ ਦੀ ਸੇਵਾ ਕੀਤੀ ਹੈ। ਅੱਜ ਦੇਸ਼ ਦੇ ਕਈ ਇਲਾਕਿਆਂ ਵਿਚ ਹੜ੍ਹ, ਲੈਂਡਸਲਾਈਡ ਵਿਚ ਕਈ ਲੋਕਾਂ ਦੀ ਜਾਨ ਗਈ ਹੈ, ਉਨ੍ਹਾਂ ਨੂੰ ਦੇਸ਼ ਯਾਦ ਕਰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਓਲੰਪਿਕ ਵਿਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਉੱਤੇ ਖਿਡਾਰੀਆਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਇਥੇ ਸਾਰੇ ਖਿਡਾਰੀਆਂ ਲਈ ਤਾੜੀਆਂ ਵੀ ਮਾਰੀਆਂ।

'ਹਿੰਦੁਸਤਾਨ ਵੰਡ ਦੇ ਦਰਦ ਦਾ ਸਾਹਮਣਾ ਕਰ ਰਿਹਾ ਹੈ'
ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਡ ਦਾ ਦਰਦ ਅੱਜ ਵੀ ਹਿੰਦੁਸਤਾਨ ਲਈ ਇਕ ਵੱਡਾ ਜ਼ਖਮ ਹੈ, ਇਹ ਪਿਛਲੀ ਸਦੀ ਦੀ ਸਭ ਤੋਂ ਵੱਡੀਆਂ ਸਤਾਬਦੀਆਂ ਵਿਚੋਂ ਇਕ ਹੈ। ਭਾਰਤ ਨੇ ਫੈਸਲਾ ਕੀਤਾ ਹੈ ਕਿ 14 ਅਗਸਤ ਨੂੰ ਹਰ ਸਾਲ ਹੁਣ ਵੰਡ ਤਬਾਹੀ ਯਾਦਗਾਰੀ ਦਿਵਸ ਦੇ ਰੂਪ ਵਿਚ ਮਨਾਇਆ ਜਾਵੇਗਾ। ਜਿਨ੍ਹਾਂ ਲੋਕਾਂ ਨੇ ਵੰਡ ਦੇ ਸਮੇਂ ਅੱਤਿਆਚਾਰ ਸਹਿਆ, ਹੁਣ ਉਨ੍ਹਾਂ ਲੋਕਾਂ ਦਾ ਸਨਮਾਨ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਲ ਬਹੁਤ ਚੁਣੌਤੀਆਂ ਦੇ ਨਾਲ ਆਇਆ, ਦੇਸ਼ ਨੇ ਇਨ੍ਹਾਂ ਮੁਸ਼ਕਿਲਾਂ ਦਾ ਮਿਲ ਕੇ ਸਾਹਮਣਾ ਕੀਤਾ। ਇਹ ਸਾਡੀ ਤਾਕਤ ਹੈ ਕਿ ਅੱਜ ਵੈਕਸੀਨ ਦੇ ਲਈ ਸਾਨੂੰ ਕਿਸੇ ਬਾਹਰੀ ਦੇਸ਼ ਉੱਤੇ ਨਿਰਭਰ ਨਹੀਂ ਹੋਣਾ ਪਿਆ। ਜੇਕਰ ਭਾਰਤ ਦੇ ਕੋਲ ਆਪਣੀ ਵੈਕਸੀਨ ਨਹੀਂ ਹੁੰਦੀ ਤਾਂ ਕੀ ਹੁੰਦਾ। ਪੋਲੀਓ ਦੀ ਵੈਕਸੀਨ ਪਾਉਣ ਵਿਚ ਭਾਰਤ ਨੂੰ ਕਈ ਸਾਲ ਗੁਆਉਣੇ ਪਏ ਪਰ ਇੰਨੇ ਵੱਡੇ ਸੰਕਟ ਦੇ ਦੌਰਾਨ ਸਾਡੇ ਵਿਗਿਆਨੀਆਂ ਨੇ ਇਤਿਹਾਸ ਰਚ ਦਿੱਤਾ।

ਆਉਣ ਵਾਲੇ 25 ਸਾਲ ਦੇਸ਼ ਦੇ ਲਈ ਅਹਿਮ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਹੋਰ ਦੇਸ਼ਾਂ ਦੀ ਤੁਲਨਾ ਵਿਚ ਬਾਰਤ ਵਿਚ ਘੱਟ ਗਿਣਤੀ ਵਿਚ ਲੋਕ ਕੋਰੋਨਾ ਨਾਲ ਪੀੜਤ ਹੋਏ ਹਨ। ਪਰ ਇਹ ਕਹਿਣਾ ਕਿ ਸਾਡੇ ਸਾਹਮਣੇ ਕੋਈ ਚੁਣੌਤੀ ਨਹੀਂ ਸੀ, ਇਹ ਕਹਿਣਾ ਗਲਤ ਹੋਵੇਗਾ।  ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਅਸੀਂ ਕਈ ਲੋਕਾਂ ਨੂੰ ਬਚਾ ਨਹੀਂ ਸਕੇ, ਕਿੰਨੇ ਹੀ ਬੱਚਿਆਂ ਦੇ ਸਿਰ ਤੋਂ ਉਨ੍ਹਾਂ ਦੇ ਮਾਤਾ-ਪਿਤਾ ਦਾ ਸਾਇਆ ਉੱਠ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਉਣ ਵਾਲੇ 25 ਸਾਲ ਸਾਡੇ ਦੇਸ਼ ਦਾ ਭਵਿੱਖ ਤੈਅ ਕਰਨਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ ਦਾ ਟੀਚਾ ਹੈ ਕਿ ਦੇਸ਼ ਵਿਚ ਸਭ ਤੋਂ ਆਧੁਨਿਕ ਸੁਵਿਧਾਵਾਂ ਹੋਣ, ਅਸੀਂ ਕਿਸੇ ਤੋਂ ਘੱਟ ਨਾ ਹੋਈਏ। ਸਰਕਾਰ ਬਿਨਾ ਕਾਰਨ ਲੋਕਾਂ ਦੀ ਜ਼ਿੰਦਗੀ ਵਿਚ ਦਖਲ ਨਾ ਦੇਵੇ। ਪਰ ਇਹ ਸੰਕਲਪ ਉਦੋਂ ਤੱਕ ਪੂਰਾ ਨਹੀਂ ਹੋਵੇਗਾ ਜਦੋਂ ਤੱਕ ਮਿਹਨਤ ਨਾ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਸਾਡੇ ਕੋਲ ਹੁਣ ਗੁਆਉਣ ਲਈ ਇਕ ਵੀ ਪਲ ਨਹੀਂ ਹੈ। ਸਾਡੇ ਦੇਸ਼ ਤੇ ਸਾਨੂੰ ਖੁਦ ਨੂੰ ਬਦਲਣਾ ਹੋਵੇਗਾ।

ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ ਤੇ ਸਭ ਦੀ ਕੋਸ਼ਿਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਭ ਦਾ ਸਾਥ, ਸਭ ਦਾ ਵਿਕਾਸ ਤੇ ਸਭ ਦਾ ਵਿਸ਼ਵਾਸ ਦੇ ਮਿਸ਼ਨ ਨਾਲ ਅਸੀਂ ਅੱਗੇ ਵਧੀਏ। ਪ੍ਰਧਾਨ ਮੰਤਰੀ ਨੇ ਆਪਣੇ ਇਸ ਸੰਬੋਧਨ ਵਿਚ ਇਕ ਹੋਰ ਨਵੀਂ ਨਾਅਰਾ ਜੋੜਿਆ ਤੇ 'ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ ਤੇ ਸਭ ਦੀ ਕੋਸ਼ਿਸ਼' ਦੀ ਗੱਲ ਕਹੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਸੱਤ ਸਾਲ ਵਿਚ ਸਰਕਾਰ ਦੀਆਂ ਕਈ ਯੋਜਨਾਵਾਂ ਰਾਹੀਂ ਆਮ ਲੋਕਾਂ ਤੱਕ ਮਦਦ ਪਹੁੰਚੀ ਹੈ।

ਪੜੋ ਹੋਰ ਖਬਰਾਂ: ਜਲੰਧਰ 'ਚ ਵੱਡੀ ਵਾਰਦਾਤ: ਦੇਰ ਰਾਤ ਕੈਂਟ ਰੇਲਵੇ ਸਟੇਸ਼ਨ ਨੇੜੇ ASI ਦੇ ਬੇਟੇ ਦਾ ਕਤਲ

ਪ੍ਰਧਾਨ ਮਤੰਰੀ ਮੋਦੀ ਨੇ ਕਿਹਾ ਕਿ ਹੁਣ ਸਾਨੂੰ ਸੌ ਫੀਸਦੀ ਦਾ ਟੀਚਾ ਰੱਖਣਾ ਹੈ, ਹਰ ਪਿੰਡ ਤੱਕ ਸੜਕਾਂ, ਹਰ ਕਿਸੇ ਦਾ ਬੈਂਕ ਖਾਤਾ ਹੋਵੇ, ਇਸ ਟੀਚੇ ਨੂੰ ਪੂਰਾ ਕਰਨਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਗਰੀਬਾਂ ਨੂੰ ਪੋਸ਼ਣ ਯੁਕਤ ਚਾਵਲ ਦਿੱਤੇ ਜਾਣਗੇ, ਮਿੱਡ-ਡੇਅ ਮੀਲ ਦੇ ਚੌਲਾਂ ਨੂੰ ਵੀ ਇਸ ਮਿਸ਼ਨ ਵਿਚ ਸ਼ਾਮਲ ਕੀਤਾ ਜਾਵੇਗਾ, ਸਾਲ 2024 ਤੱਕ ਹਰ ਰੋਜ਼ ਮਿਲਣ ਵਾਲੇ ਚਾਵਲ ਨੂੰ ਪੋਸ਼ਣ ਯੁਕਤ ਕੀਤਾ ਜਾਵੇਗਾ।

In The Market