LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਿਮਲਾ-ਕਾਲਕਾ ਰੇਲਵੇ ਹੈਰੀਟੇਜ ਟ੍ਰੈਕ ਨੇੜੇ ਹੋਈ ਲੈਂਡ ਸਲਾਈਡਿੰਗ, ਟਲਿਆ ਵੱਡਾ ਹਾਦਸਾ 

4 aug accident train

ਸ਼ਿਮਲਾ- ਹਿਮਾਚਲ ਪ੍ਰਦੇਸ਼ (Himachal Pradesh) ਵਿਚ ਵੀਰਵਾਰ ਨੂੰ ਲੈਂਡ ਸਲਾਈਡਿੰਗ (Land sliding) ਦੀ ਵਜ੍ਹਾ ਨਾਲ ਟ੍ਰੇਨ ਸੇਵਾ (Train service) ਪ੍ਰਭਾਵਿਤ ਹੋ ਗਈ। ਲੈਂਡ ਸਲਾਈਡਿੰਗ ਦੀ ਘਟਨਾ ਸ਼ਿਮਲਾ-ਕਾਲਕਾ ਹੈਰੀਟੇਜ ਰੇਲ ਟ੍ਰੈਕ (Shimla-Kalka Heritage Rail Track) ਨੇੜੇ ਦੀ ਹੈ। ਦੱਸ ਦਈਏ ਕਿ 50 ਤੋਂ ਜ਼ਿਆਦਾ ਯਾਤਰੀਆਂ ਨੂੰ ਲੈ ਕੇ ਇਕ ਟ੍ਰੇਨ ਜਦੋਂ ਸੋਲਨ ਜ਼ਿਲੇ ਦੇ ਪੱਟਾ ਮੋੜ ਨੇੜੇ ਪਹੁੰਚੀ ਤਾਂ ਇਕ ਪਹਾੜੀ ਤੋਂ ਵੱਡੇ-ਵੱਡੇ ਪੱਥਰ ਡਿੱਗਣ ਲੱਗੇ। ਹਾਲਾਂਕਿ ਡਰਾਈਵਰ ਦੀ ਸਾਵਧਾਨੀ ਨਾਲ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਡਰਾਈਵਰ ਨੇ ਤੁਰੰਤ ਸਮੇਂ 'ਤੇ ਬ੍ਰੇਕ ਲਗਾ ਕੇ ਟ੍ਰੇਨ ਨੂੰ ਰੋਕ ਦਿੱਤਾ।
ਦਰਅਸਲ ਮਾਨਸੂਨ ਦੇ ਆਉਂਦੇ ਹੀ ਪਹਾੜੀ ਇਲਾਕਿਆਂ ਵਿਚ ਲੈਂਡ ਸਲਾਈਡਿੰਗ ਵਰਗੀਆਂ ਘਟਨਾਵਾਂ ਦਾ ਖਤਰਾ ਮੰਡਰਾਉਣ ਲੱਗਦਾ ਹੈ। ਹਾਲ ਹੀ ਵਿਚ ਉੱਤਰਾਖੰਡ ਦੇ ਧਾਰਚੂਲਾ ਵਿਚ ਲੈਂਡ ਸਲਾਈਡਿੰਗ ਦੀ ਘਟਨਾ ਸਾਹਮਣੇ ਆਈ ਸੀ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ। ਵੈਸੇ ਇਸੇ ਮਹੀਨੇ ਕਰਨਾਟਕ ਦੇ ਉੱਤਰਾ ਕੰਨੜ ਅਤੇ ਦੱਖਣੀ ਕੰਨੜ ਜ਼ਿਲਿਆਂ ਵਿਚ ਲੈਂਡ ਸਲਾਈਡਿੰਗ ਦੀ ਲਪੇਟ ਵਿਚ ਆਉਣ ਨਾਲ ਦੋ ਭੈਣਾਂ ਸਣੇ 6 ਲੋਕਾਂ ਦੀ ਮੌਤ ਹੋ ਗਈ ਸੀ।

In The Market