LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਪੁਲਸ ਅਲਰਟ 'ਤੇ, ਕਿਸਾਨਾਂ ਦੇ ਰੋਸ ਨੂੰ ਭੰਗ ਕਰ ਸਕਦੀ ਹੈ ISI

isi

ਨਵੀਂ ਦਿੱਲੀ (ਇੰਟ.)-ਖ਼ੁਫ਼ੀਆ ਏਜੰਸੀਆਂ ਨੇ ਦਿੱਲੀ ਪੁਲਿਸ ਅਤੇ ਹੋਰ ਏਜੰਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਵਿਚ ਸਥਿਤ ਆਈ.ਐੱਸ.ਆਈ. ਦੇ ਨੁਮਾਇੰਦੇ ਕਿਸਾਨਾਂ ਦੇ ਰੋਸ ਨੂੰ ਭੰਗ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਆਈ.ਐੱਸ.ਆਈ. ਦੇ ਏਜੰਟ ਕਿਸਾਨ ਅੰਦੋਲਨ ਦੇ ਨਾਂ 'ਤੇ ਹਿੰਸਾ ਭੜਕਾ ਸਕਦੇ ਹਨ। ਇਸ ਸਬੰਧ ਵਿਚ ਖੁਫੀਆ ਏਜੰਸੀਆਂ ਨੇ ਦਿੱਲੀ ਪੁਲਸ ਸਮੇਤ ਹੋਰ ਸੰਸਥਾਵਾਂ ਨੂੰ ਅਲਰਟ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਖੁਫੀਆ ਏਜੰਸੀਆਂ ਨੇ ਦਿੱਲੀ ਪੁਲਿਸ ਅਤੇ ਸੀ.ਆਈ.ਐੱਸ.ਐੱਫ. ਨੂੰ ਸੁਚੇਤ ਰਹਿਣ ਲਈ ਕਿਹਾ ਹੈ।

200 Delhi police cops mass resignation what's the truth | India News –  India TV

ਖੁਫੀਆ ਏਜੰਸੀਆਂ ਨੇ ਦੱਸਿਆ ਕਿ ਅੱਜ (26 ਜੂਨ) ਕਿਸਾਨ ਪ੍ਰਦਰਸ਼ਨ ਕਰਨ ਵਾਲੇ ਹਨ, ਜਿਸ ਵਿਚ ਤਾਇਨਾਤ ਜਵਾਨਾਂ ਵਿਰੁੱਧ ਆਈ.ਐੱਸ.ਆਈ. ਦੇ ਏਜੰਟ ਹਿੰਸਾ ਭੜਕਾ ਸਕਦੇ ਹਨ। ਇਸ ਸਬੰਧ ਵਿਚ ਦਿੱਲੀ ਪੁਲਸ ਨੂੰ ਚਿੱਠੀ ਵੀ ਭੇਜੀ ਗਈ, ਜਿਸ ਪਿੱਛੋਂ ਦਿੱਲੀ ਪੁਲਸ ਨੇ ਸੁਰੱਖਿਆ ਵਿਵਸਥਾ ਚੁਸਤ ਕਰ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਦੇ ਭਰਪੂਰ ਇੰਤਜ਼ਾਮ ਕਰ ਲਏ ਗਏ ਹਨ। ਇਸ ਤੋਂ ਇਲਾਵਾ ਸ਼ਨੀਵਾਰ ਨੂੰ ਕੁਝ ਮੈਟਰੋ ਸਟੇਸ਼ਨ ਕੁਝ ਘੰਟਿਆਂ ਲਈ ਬੰਦ ਰੱਖੇ ਜਾਣਗੇ। ਨਾਲ ਹੀ ਮੈਟਰੋ ਸਟੇਸ਼ਨਾਂ ਤੋਂ ਬਾਅਦ ਵੀ ਸੁਰੱਖਿਆ ਵਿਵਸਥਾ ਵਧਾਈ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਬਚਣ ਲਈ ਦਿੱਲੀ ਮੈਟਰੋ ਕਾਰਪੋਰੇਸ਼ਨ ਨੇ ਸ਼ਨੀਵਾਰ ਸਵੇਰੇ 10 ਵਜੇ ਤੋਂ ਦੁਪਹਿਰ ਦੋ ਵਜੇ ਤੱਕ ਤਿੰਨ ਮੈਟਰੋ ਸਟੇਸ਼ਨਾਂ ਯੂਨੀਵਰਸਿਟੀਆੰ, ਸਿਵਲ ਲਾਇੰਸ ਅਤੇ ਵਿਧਾਨ ਸਭਾ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਹ ਕਦਮ ਦਿੱਲੀ ਪੁਲਿਸ ਦੀ ਸਲਾਹ ਤੋਂ ਬਾਅਦ ਚੁੱਕਿਆ ਗਿਆ।

SSC Delhi Police Constable Recruitment 2020: Application begins for 5846  vacancies, check eligibility, dates & syllabus - Hindustan Times

ਦੱਸ ਦਈਏ ਕਿ ਅੱਜ ਦਿੱਲੀ ਦੇ ਸਰਹੱਦੀ ਖੇਤਰਾਂ ਦੇ ਇਲਾਕਿਆਂ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਕਈ ਹੋਰ ਸਮੂਹ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁੱਕਰਵਾਰ (26 ਜੂਨ) ਨੂੰ ਕਿਸਾਨ ਸੰਘਾਂ ਤੋਂ ਆਪਣਾ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਭੋਪਾਲ ਵਿਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਮੈਂਸਾਰੇ ਕਿਸਾਨ ਸੰਘਾਂ ਤੋਂ ਅੰਦੋਲਨ ਖਤਮ ਕਰਨ ਦੀ ਅਪੀਲ ਕਰਦਾ ਹਾਂ। ਸਰਕਾਰ ਕਿਸਾਨਾ ਦੇ ਨਾਲ 11 ਦੌਰ ਦੀ ਗੱਲਬਾਤ ਕਰ ਚੁੱਕੀ ਹਾਂ। ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਬਿਹਤਰ ਜੀਵਨ ਲਈ ਲਿਆਂਦੇ ਗਏ ਹਨ।

In The Market