LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡਾਕਟਰੀ ਦੀ ਪੜ੍ਹਾਈ ਕਰਨ ਇਸ ਲਈ ਯੁਕਰੇਨ ਜਾਂਦੇ ਹਨ ਭਾਰਤੀ 

25feb doctor

ਕੀਵ : ਰੂਸ-ਯੁਕਰੇਨ ਜੰਗ (Russia-Ukraine war) ਵਿਚਾਲੇ ਭਾਰਤ ਨੇ ਉਥੇ ਫਸੇ ਆਪਣੇ ਤਕਰੀਬਨ 16,000 ਨਾਗਰਿਕਾਂ ਨੂੰ ਸੁਰੱਖਿਅਤ ਵਤਨ ਵਾਪਸ (Back home) ਲਿਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਤਕਰੀਬਨ 14,000 ਭਾਰਤੀ ਵਿਦਿਆਰਥੀ (Indian students) ਹਨ, ਜਿਸ ਵਿਚ ਵੱਡੀ ਗਿਣਤੀ ਭਾਰਤ ਤੋਂ ਯੁਕਰੇਨ ਡਾਕਟਰੀ (Ukraine Medical) ਦੀ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਦੀ ਹੈ। ਆਖਿਰ ਇੰਨੇ ਸਾਰੇ ਲੋਕ ਇੰਡੀਆ ਤੋਂ ਯੁਕਰੇਨ (Flights from India to Ukraine) ਕਿਉਂ ਜਾਂਦੇ ਹਨ ਡਾਕਟਰ ਬਣਨ। Also Read : ਬੀਬੀ ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰੀ ਨੂੰ ਕੀਤੀ ਅਪੀਲ, ਪੰਜਾਬ ਦੇ ਵਿਦਿਆਰਥੀਆਂ ਦੀ ਸੂਚੀ ਕੀਤੀ ਸਾਂਝੀ 

The Students Are Back From Ukraine! - Rediff.com Get Ahead
1 ਯੁਕਰੇਨ ਵਿਚ ਡਾਕਟਰੀ ਦੀ ਪੜਾਈ ਭਾਰਤ ਤੋਂ ਕਈ ਗੁਣਾ ਸਸਤੀ ਹੈ। ਇੰਡੀਆ ਵਿਚ ਜੇਕਰ ਸਰਕਾਰੀ ਕਾਲਜਾਂ ਨੂੰ ਛੱਡ ਦਿੱਤਾ ਜਾਵੇ ਤਾਂ ਇਕ ਪ੍ਰਾਈਵੇਟ ਕਾਲਜ ਤੋਂ ਐੱਮ.ਬੀ.ਬੀ.ਐੱਸ. ਦੀ ਡਿਗਰੀ ਲੈਣ ਵਿਚ ਇਕ ਸਟੂਡੈਂਟ ਦਾ ਖਰਚ ਲਗਭਗ 1 ਕਰੋੜ ਰੁਪਏ ਤੱਕ ਬੈਠਦਾ ਹੈ। ਜਦੋਂ ਕਿ ਯੁਕਰੇਨ ਵਿਚ 6 ਸਾਲ ਦੀ ਡਾਕਟਰੀ ਦੀ ਪੜ੍ਹਾਈ ਲਈ ਇਹ ਖਰਚ ਤਕਰੀਬਨ 22 ਤੋਂ 25 ਲੱਖ ਰੁਪਏ ਹੀ ਪੈਂਦਾ ਹੈ।
2 ਯੁਕਰੇਨ ਤੋਂ ਮਿਲੀ ਡਾਕਟਰੀ ਦੀ ਡਿਗਰੀ ਦੀ ਵੈਲਿਊ ਪੂਰੀ ਦੁਨੀਆ ਵਿਚ ਹੁੰਦੀ ਹੈ। ਉਥੇ ਹੀ ਇਥੇ ਸਟੂਡੈਂਟਸ ਨੂੰ ਗਲੋਬਲ ਐਕਸਪੋਜ਼ਰ ਵੀ ਮਿਲਦਾ ਹੈ। ਸਟੱਡੀ ਇਨ ਯੁਕਰੇਨ ਵੈੱਬਸਾਈਟ ਮੁਤਾਬਕ ਯੁਕਰੇਨ ਦੀ ਮੈਡੀਕਲ ਡਿਗਰੀ ਨੂੰ ਵਿਸ਼ਵ ਸਿਹਤ ਸੰਗਠਨ ਯੂਰਪੀ ਕੌਂਸਲ ਅਤੇ ਹੋਰ ਸੰਸਾਰਕ ਸੰਸਥਾਵਾਂ ਵਿਚ ਮਾਨਤਾ ਮਿਲਦੀ ਹੈ।
3 ਯੁਕਰੇਨ ਵਿਚ ਮੈਡੀਕਲ ਦੀ ਪੜ੍ਹਾਈ ਪ੍ਰਸਿੱਧ ਹੋਣ ਦੀ ਇਕ ਹੋਰ ਵੱਡੀ ਵਜ੍ਹਾ ਭਾਰਤ ਵਿਚ ਐੱਮ.ਬੀ.ਬੀ.ਐੱਸ. ਦੀਆਂ ਸੀਟਾਂ ਲਈ ਹੋਣ ਵਾਲੀ ਸਖ਼ਤ ਮੁਕਾਬਲੇਬਾਜ਼ੀ ਹੈ। ਦੇਸ਼ ਵਿਚ ਐੱਮ.ਬੀ.ਬੀ.ਐੱਸ. ਦੀ ਤਕਰੀਬਨ 88,000 ਸੀਟਾਂ ਹਨ ਅਤੇ ਇਸ ਵਿਚ ਵੀ ਸਰਕਾਰੀ ਸੀਟਾਂ ਦੀ ਲਗਭਗ ਅੱਧੀ ਹੈ। ਜਦੋਂ ਕਿ ਇਨ੍ਹਾਂ ਸੀਟਾਂ 'ਤੇ ਐਡਮਿਸ਼ਨ ਲਈ 2021 ਵਿਚ ਲਗਭਗ 16 ਲੱਖ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਦਿੱਤੀ। ਉਥੇ ਹੀ ਹਰ ਸਾਲ ਯੁਕਰੇਨ ਵਿਚ ਭਾਰਤ ਤੋਂ ਲੱਗਭਗ 18,000 ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰਨ ਜਾਂਦੇ ਹਨ ਅਤੇ ਉਥੋਂ ਦਾ ਐਡਮਿਸ਼ਨ ਪ੍ਰੋਸੈਸ ਵੀ ਕਾਫੀ ਸੌਖਾ ਹੈ।
4 ਯੁਕਰੇਨ ਤੋਂ ਕੀਤੀ ਗਈ ਮੈਡੀਕਲ ਡਿਗਰੀ ਨੂੰ ਨੈਸ਼ਨਲ ਮੈਡੀਕਲ ਕਮਿਸ਼ਨ ਮਾਨਤਾ ਦਿੰਦਾ ਹੈ। ਅਜਿਹੇ ਵਿਚ ਮਿਡਲ ਕਲਾਸ ਨਾਲ ਸਬੰਧ ਰੱਖਣ ਵਾਲੇ ਵਿਦਿਆਰਥੀ ਯੁਕਰੇਨ ਤੋਂ ਸਸਤੇ ਵਿਚ ਮੈਡੀਕਲ ਦੀ ਡਿਗਰੀ ਕਰਕੇ ਭਾਰਤ ਪਰਤ ਆਉਂਦੇ ਹਨ। ਇਥੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਪੇਪਰ ਦੇ ਕੇ ਡਾਕਟਰੀ ਦੀ ਇੰਟਰਨਸ਼ਿਪ ਅਤੇ ਪ੍ਰੈਕਟਿਸ ਦਾ ਲਾਇਸੈਂਸ ਮਿਲ ਜਾਂਦਾ ਹੈ। ਨਾਲ ਹੀ ਵਿਦੇਸ਼ੀ ਡਿਗਰੀ ਹੋਣ ਕਾਰਣ ਨੌਕਰੀ ਵਿਚ ਵੀ ਬਿਹਤਰ ਮੌਕੇ ਮਿਲਦੇ ਹਨ।
5 ਯੁਕਰੇਨ ਤੋਂ ਮੈਡੀਕਲ ਦੀ ਪੜ੍ਹਾਈ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਯੂਰਪ ਵਿਚ ਹੀ ਨੌਕਰੀ ਕਰਨ ਦਾ ਮੌਕਾ ਮਿਲਦਾ ਹੈ। ਇੰਨਾ ਹੀ ਨਹੀਂ ਨੌਕਰੀ ਦੇ ਨਾਲ-ਨਾਲ ਉਨ੍ਹਾਂ ਕੋਲ ਯੂਰਪ ਦਾ ਸਥਾਈ ਵਸਨੀਕ ਬਣਨ ਦਾ ਵੀ ਮੌਕਾ ਹੁੰਦਾ ਹੈ।

In The Market