LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ ਰੇਲਵੇ : ਜਾਣੋਂ ਕਿਵੇਂ ਟਿਕਟ ਬੁੱਕ ਕਰਦੇ ਹੋਏ ਸਿਰਫ 35 ਪੈਸੇ 'ਚ ਹੁੰਦੈ 10 ਲੱਖ ਦਾ ਬੀਮਾ

251

ਨਵੀਂ ਦਿੱਲੀ : ਇਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਲਈ ਅਸੀਂ ਕਈ ਤਰ੍ਹਾਂ ਦੇ ਵਾਹਨਾਂ ਦੀ ਵਰਤੋਂ ਕਰਦੇ ਹਾਂ ਪਰ ਜਦੋਂ ਅਸੀਂ ਜ਼ਿਆਦਾ ਦੂਰੀ ਦਾ ਸਫਰ ਤੈਅ ਕਰਨਾ ਹੁੰਦਾ ਹੈ ਤਾਂ ਫਿਰ ਲੋਕ ਭਾਰਤੀ ਰੇਲ ਵਿਚ ਸਫਰ ਕਰਨਾ ਜ਼ਿਆਦਾ ਬਿਹਤਰ ਸਮਝਦੇ ਹਨ। ਰੇਲ ਵਿਚ ਸਫਰ ਕਰਨ ਦੇ ਆਪਣੇ ਕਈ ਫਾਇਦੇ ਹਨ। ਘਰ ਬੈਠੇ ਆਨਲਾਈਨ ਟਿਕਟ ਬੁੱਕ (Book tickets online) ਕਰਵਾਇਆ ਜਾ ਸਕਦਾ ਹੈ। ਆਪਣੀ ਪਸੰਦ ਦੀ ਸੀਟ ਚੁਣ ਸਕਦੇ ਹੋ। ਸਫਰ ਦੌਰਾਨ ਸਵਾਦਿਸ਼ਟ ਖਾਣਪੀਣ ਦਾ ਸਵਾਦ ਲੈ ਸਕਦੇ ਹੋ। ਪਖਾਨੇ ਦੀ ਸਹੂਲਤ ਹੁੰਦੀ ਹੈ ਅਤੇ ਸਭ ਤੋਂ ਖਾਸ ਗੱਲ ਕੀ ਸਮੇਂ 'ਤੇ ਸਫਰ ਤੈਅ ਹੋ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਫਰ ਲਈ ਭਾਰਤੀ ਰੇਲਵੇ (Indian Railways) ਤੁਹਾਨੂੰ 10 ਲੱਖ ਰੁਪਏ ਤੱਕ ਦਾ ਬੀਮਾ ਕਵਰ (Insurance cover) ਵੀ ਦਿੰਦਾ ਹੈ? ਸ਼ਾਇਦ ਨਹੀਂ, ਪਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ। 


ਕੀ ਹੈ ਬੀਮਾ ਕਵਰ ? 
ਦਰਅਸਲ ਭਾਰਤੀ ਰੇਲਵੇ ਕੈਟਰਿੰਡ ਐਂਡ ਟੂਰਿਜ਼ਮ ਕਾਰਪੋਰੇਸ਼ਨ (Indian Railways Catering and Tourism Corporation) ਯਾਨੀ ਆਈ.ਆਰ.ਸੀ.ਟੀ.ਸੀ. ਰੇਲ ਤੋਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਸਿਰਫ 35 ਪੈਸੇ ਦੇ ਲਗਭਗ ਸਿਫਰ ਪ੍ਰੀਮੀਅਮ 'ਤੇ 10 ਲੱਖ ਰੁਪਏ ਤੱਕ ਦੀ ਬੀਮਾ ਕਵਰ ਪ੍ਰਦਾਨ ਕਰ ਰਿਹਾ ਹੈ। ਅਜਿਹੇ ਵਿਚ ਇਹ ਯਾਤਰੀਆਂ ਲਈ ਸਭ ਤੋਂ ਸਸਤਾ ਅਤੇ ਸਭ ਤੋਂ ਚੰਗਾ ਬੀਮਾ ਕਵਰ ਹੋ ਸਕਦਾ ਹੈ।
ਜਦੋਂ ਤੁਸੀਂ ਆਈ.ਆਰ.ਸੀ.ਟੀ.ਸੀ. ਰਾਹੀਂ ਆਪਣੀ ਟ੍ਰੇਨ ਬੁੱਕ ਕਰਦੇ ਹੋ ਤਾਂ ਉਥੇ ਤੁਹਾਨੂੰ ਯਾਤਰਾ ਬੀਮਾ ਦਾ ਬਦਲ ਮਿਲੇਗਾ। ਤੁਸੀਂ ਜੇਕਰ ਇਸ ਬਦਲ ਨੂੰ ਚੁਣਦੇ ਹੋ ਤਾਂ ਤੁਹਾਨੂੰ ਇਹ ਬੀਮਾ ਕਵਰ ਦਿੱਤਾ ਜਾਵੇਗਾ। ਉਥੇ ਇਕ ਪੀ.ਐੱਨ.ਆਰ. ਰਾਹੀਂ ਜਿੰਨੇ ਵੀ ਯਾਤਰੀਆਂ ਦੇ ਟਿਕਟ ਬੁੱਕ ਕੀਤੇ ਜਾਣਗੇ, ਇਹ ਉਨ੍ਹਾਂ ਸਾਰੇ ਯਾਤਰੀਆਂ 'ਤੇ ਲਾਗੂ ਹੋਵੇਗਾ।
ਸਥਾਈ ਅੰਸ਼ਕ ਅਪਾਹਜਤਾ
ਸਥਾਈ ਪੂਰਣ ਅਪੰਗਤਾ
ਸੱਟ ਅਤੇ ਇਲਾਜ ਲਈ ਹਸਪਤਾਲ ਵਿਚ ਹੋਏ ਖਰਚ
ਯਾਤਰਾ ਦੌਰਾਨ ਮੌਤ 
ਸੱਟ ਲੱਗਣ ਕਾਰਣ ਹਸਪਤਾਲ ਵਿਚ ਦਾਖਲ ਹੋਣ 'ਤੇ 2 ਲੱਖ ਰੁਪਏ ਦਾ ਕਵਰ
ਸਥਾਈ ਅੰਸ਼ਕ ਅਪਾਹਜਤਾ ਲਈ 7.5 ਲੱਖ ਰੁਪਏ ਦਾ ਕਵਰ
ਪਾਰਥਿਵ ਸਰੀਰ ਨੂੰ ਲਿਜਾਉਣ ਲਈ 10 ਹਜ਼ਾਰ ਰੁਪਏ ਤੱਕ ਦਾ ਕਵਰ
ਰੇਲ ਦੁਰਘਟਨਾ ਜਾਂ ਕਿਸੇ ਅਣਸੁਖਾਵੀਂ ਘਟਨਾ ਕਾਰਣ ਮੌਤ ਜਾਂ ਪੂਰੀ ਤਰ੍ਹਾਂ ਅਪਾਹਜ ਹੋਣ 'ਤੇ 10 ਲੱਖ ਰੁਪਏ ਦਾ ਕਵਰ।

Also Read: ਮੈਕਸੀਕੋ ਵਿਚ ਭਿਆਨਕ ਬੱਸ ਹਾਦਸਾ, 19 ਲੋਕਾਂ ਦੀ ਮੌਤ ਤੇ 32 ਫੱਟੜ

In The Market