LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟ੍ਰੇਨ ਦੇ ਮੁਸਾਫਰਾਂ ਲਈ ਚੰਗੀ ਖਬਰ, 18 ਮਹੀਨੇ ਬਾਅਦ ਮੁੜ ਸ਼ੁਰੂ ਹੋਣ ਜਾ ਰਹੀ ਹੈ ਇਹ ਸਰਵਿਸ

23o1

ਨਵੀਂ ਦਿੱਲੀ: ਦੇਸ਼ ਵਿਚ ਜਿਉਂ-ਜਿਉਂ ਕੋਰੋਨਾ ਦੇ ਕੇਸ ਘੱਟ ਹੋ ਰਹੇ ਹਨ, ਤਿਉਂ-ਤਿਉਂ ਆਮ ਜਨਤਾ ਨਾਲ ਜੁੜੀਆਂ ਸਹੂਲਤਾਂ ਵੀ ਵਧ ਰਹੀਆਂ ਹਨ। ਭਾਰਤੀ ਰੇਲਵੇ ਵੀ ਇਹੀ ਕਰ ਰਿਹਾ ਹੈ। ਤਾਜ਼ਾ ਖ਼ਬਰ ਇਹ ਹੈ ਕਿ ਭਾਰਤੀ ਰੇਲਵੇ ਨੇ 18 ਮਹੀਨੇ ਬਾਅਦ ਕੇਟਰਿੰਗ ਨਾਲ ਜੁੜੀਆਂ ਸੇਵਾਵਾਂ ਬਹਾਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਯਾਨੀ ਜਲਦ ਹੀ ਯਾਤਰੀਆਂ ਨੂੰ ਟ੍ਰੇਨ 'ਚ ਖਾਣਾ ਉਪਲਬਧ ਹੋ ਸਕੇਗਾ। ਲੰਬੀ ਦੂਰੀ ਦੀ ਰੇਲ ਯਾਤਰਾ ਕਰਨ ਵਾਲਿਆਂ ਲਈ ਇਕ ਚੰਗੀ ਖ਼ਬਰ ਹੈ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਪਿਛਲੇ ਸਾਲ Indian Railways ਨੇ ਕੇਟਰਿੰਗ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਸੀ। IRCTC ਸੂਤਰਾਂ ਅਨੁਸਾਰ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਗਲੇ ਹਫ਼ਤੇ ਇਕ ਬੈਠਕ ਕਰ ਸਕਦੇ ਹਨ ਜਿਸ ਵਿਚ ਟ੍ਰੇਨਾਂ 'ਚ ਪਰੋਸੇ ਜਾਣ ਵਾਲੇ ਭੋਜਨ ਤੇ ਹੋਰ ਸੰਬੰਧਤ ਮੁੱਦਿਆਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ।

ਬੈਠਕ 'ਚ ਰੇਲ ਮੰਤਰੀ ਬੇਸ ਕਿਚਨ, ਆਨ-ਬੋਰਡ ਕਿਚਨ, ਬੈੱਡਰੋਲ ਤੇ ਕੰਬਲ ਮੁਹੱਈਆ ਕਵਰਾਉਣ ਵਰਗੀਆਂ ਸਹੂਲਤਾਂ ਮੁੜ ਸ਼ੁਰੂ ਕਰਨ ਦੀ ਸੰਭਾਵਨਾ 'ਤੇ ਵੀ ਚਰਚਾ ਕਰਨਗੇ। ਟ੍ਰੇਨਾਂ 'ਚ ਈ-ਖਾਣਪਾਣ ਸੇਵਾਵਾਂ ਨੂੰ ਮਾਰਚ 2020 ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਯਾਤਰੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਕਮੇਟੀਆਂ ਨੇ ਭਾਰਤੀ ਰੇਲਵੇ ਨੂੰ ਆਪਣੇ ਇਨਪੁੱਟ ਭੇਜੇ ਹਨ।

ਕੋਰੋਨਾ ਕਾਲ 'ਚ ਆ-ਟ੍ਰੇਨ ਪੈਂਟਰੀ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਯਾਤਰੀਆਂ ਨੂੰ ਸਿੱਧੇ ਰੇਲਰੈਸਟ੍ਰੋ ਵੈੱਬਸਾਈਟ ਜਾਂ ਐਪ ਰਾਹੀਂ ਟ੍ਰੇਨਾਂ 'ਚ ਖਾਣਾ ਆਰਡਰ ਕਰਨ ਦੀ ਇਜਾਜ਼ਤ ਦਿੱਤੀ ਗੀ ਸੀ। ਰੇਲਰੈਸਟ੍ਰੋ ਆਈਆਰਸੀਟੀਸੀ ਦੀ ਅਧਿਕਾਰਤ ਈ-ਕੇਟਰਿੰਗ ਵਿੰਗ ਹੈ। ਇਸ ਨੂੰ ਰੇਲ ਮੰਤਰਾਲੇ ਤੋਂ ਇਸ ਜਨਵਰੀ 'ਚ ਟ੍ਰੇਨਾਂ ਅੰਦਰ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਮਿਲੀ ਹੈ। ਇਸ ਤੋਂ ਬਾਅਦ ਕੰਪਨੀ ਨੇ ਰੈਸਟੋਰੈਂਟ ਦੇ ਮੁਲਾਜ਼ਮਾਂ ਤੇ ਡਲਿਵਰੀ ਮੁਲਾਜ਼ਮਾਂ ਦੀ ਥਰਮਲ ਸਕੈਨਿੰਗ, ਨਿਯਮਤ ਟਾਈਮਿੰਗ 'ਚ ਰਸੋਈ ਦੀ ਸਫ਼ਾਈ, ਰੈਸਟੋਰੈਂਟ ਦੇ ਮੁਲਾਜ਼ਮਾਂ ਲਈ ਫੇਸ ਮਾਸਕ ਜਾਂ ਫੇਸ ਸ਼ੀਲਡ ਦੀ ਵਰਤੋਂ ਆਦਿ ਸਮੇਤ ਸਖ਼ਤ ਦਿਸ਼ਾ-ਨਿਰਦੇਸ਼ ਤੇ ਨਿਯਮ ਜਾਰੀ ਕੀਤੇ ਹਨ।

IRCTC ਵੱਲੋਂ ਅਧਿਕਾਰਤ ਈ-ਕੇਟਰਿੰਗ ਵਿੰਗ ਨੇ ਗਾਹਕਾਂ ਲਈ ਕੁਝ ਨਿਯਮ ਬਣਾਏ ਹਨ ਜਿਵੇਂ 'ਆਰੋਗਯ ਸੇਤੂ' ਐਪ ਦੀ ਲਾਜ਼ਮੀ ਵਰਤੋਂ, ਹੱਥ ਧੋਣ ਤੋਂ ਬਾਅਦ ਹੀ ਆਰਡਰ ਇਕੱਤਰ ਕਰਨਾ, ਸਰੀਰਕ ਦੂਰੀ ਦੀ ਪਾਲਣਾ ਕਰਨਾ, ਮਾਸਕ ਲਾਉਣਾ, ਡਲਿਵਰੀ ਤੋਂ ਬਾਅਦ ਡਲਿਵਰੀ ਬੈਗ ਦਾ ਕਵਰ ਤੇ ਸੈਨੀਟਾਈਜ਼ੇਸ਼ਨ ਕਰਨਾ ਆਦਿ।

In The Market