LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ-ਕੈਨੇਡਾ ਬਾਰਡਰ 'ਤੇ ਜਾਨ ਗਵਾਉਣ ਵਾਲੇ ਭਾਰਤੀ ਪਰਿਵਾਰ ਦੀ ਹੋਈ ਪਛਾਣ, ਮਨੁੱਖੀ ਤਸਕਰੀ ਦਾ ਖਦਸ਼ਾ

28jan29

ਨਵੀਂ ਦਿੱਲੀ ; ਅਮਰੀਕਾ-ਕੈਨੇਡਾ ਬਾਰਡਰ (US-Canada border) 'ਤੇ ਬਰਫ ਵਿਚ ਜਮ ਕੇ ਜਾਨ ਗਵਾਉਣ ਵਾਲੇ 4 ਭਾਰਤੀ ਨਾਗਰਿਕਾਂ (4 Indian nationals) ਦੀ ਪਛਾਣ ਹੋ ਗਈ ਹੈ। ਕੈਨੇਡਾ ਬਾਰਡਰ ਪੁਲਿਸ (Canada Border Police) ਮੁਤਾਬਕ ਚਾਰੋ ਇਕ ਹੀ ਪਰਿਵਾਰ ਦੇ ਮੈਂਬਰ ਹਨ ਅਤੇ ਸਾਰਿਆਂ ਦੀ ਮੌਤ ਬਰਫ ਵਿਚ ਜੰਮਣ ਕਾਰਣ ਹੋਈ। ਪੁਲਿਸ ਇਸ ਮਾਮਲੇ ਨੂੰ ਮਨੁੱਖੀ ਤਸਕਰੀ (Human trafficking) ਦੇ ਕੇਸ ਨਾਲ ਵੀ ਜੋੜ ਕੇ ਦੇਖ ਰਹੀ ਹੈ। ਕੈਨੇਡਾ ਪੁਲਿਸ (Canada Police) ਮੁਤਾਬਕ ਮਰਨ ਵਾਲਿਆਂ ਦੇ ਨਾਂ ਜਗਦੀਸ਼ ਬਲਦੇਵ ਭਾਈ ਪਟੇਲ (39), ਵੈਸ਼ਾਲੀਬੇਨ ਜਗਦੀਸ਼ ਕੁਮਾਰ ਪਟੇਲ (37) ਵਿਹਾਂਗੀ ਜਗਦੀਸ਼ ਕੁਮਾਰ ਪਟੇਲ (11) ਅਤੇ ਧਾਰਮਿਕ ਜਗਦੀਸ਼ ਕੁਮਾਰ ਪਟੇਲ (3) ਹੈ। ਇਹ ਪਰਿਵਾਰ ਗੁਜਰਾਤ ਦੇ ਗਾਂਧੀਨਗਰ ਜ਼ਿਲੇ ਵਿਚ ਦਿੰਗੁਚਾ ਪਿੰਡ ਦਾ ਰਹਿਣ ਵਾਲਾ ਸੀ। Also Read : ਭਗਵੰਤ ਮਾਨ ਨੇ ਵਿਰੋਧੀਆਂ 'ਤੇ ਵਿੰਨ੍ਹੇ ਨਿਸ਼ਾਨੇ, ਕਿਹਾ- ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਤੱਕ ਪੁੱਜਦਾ ਕਰਾਂਗੇ 

Two children among Indian family of four found frozen to death near US-Canada  border | World News,The Indian Express
ਕੈਨੇਡਾ ਦੀ ਰਾਇਲ ਪੁਲਿਸ ਨੇ ਅਮਰੀਕਾ-ਕੈਨੇਡਾ ਬਾਰਡਰ ਤੋਂ ਗੁਜਰਾਤੀ ਪਰਿਵਾਰ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਪੁਲਿਸ ਮੁਤਾਬਕ ਪਰਿਵਾਰ ਕੁਝ ਸਮਾਂ ਪਹਿਲਾਂ ਕੈਨੇਡਾ ਆਇਆ ਸੀ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਪਰਿਵਾਰ ਅਮਰੀਕਾ-ਕੈਨੇਡਾ ਬਾਰਡਰ 'ਤੇ ਕਿਵੇਂ ਪਹੁੰਚਿਆ। ਟੋਰਾਂਟੋ ਵਿਚ ਸਥਿਤ ਭਾਰਤੀ ਸਫਾਰਤਖਾਨੇ ਦੇ ਅਧਿਕਾਰੀ ਮ੍ਰਿਤਕਾਂ ਦੇ ਪਰਿਵਾਰ ਦੇ ਸੰਪਰਕ ਵਿਚ ਹਨ। ਸਫਾਰਤਖਾਨੇ ਦੇ ਅਧਿਕਾਰੀਆਂ ਮੁਤਾਬਕ ਇਸ ਘਟਨਾ ਦੀ ਜਾਂਚ ਨਾਲ ਜੁੜੇ ਸਾਰੇ ਪਹਿਲੁਆਂ 'ਤੇ ਕੈਨੇਡਾ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। Also Read : ਮਜੀਠਾ ਸੀਟ ਤੋਂ ਨਾਮਜ਼ਦਗੀ ਭਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ

Indian Family Of 4 Freeze To Death Near US-Canada Border
ਕੈਨੇਡਾ ਪੁਲਿਸ ਮੁਤਾਬਕ ਮੈਡੀਕਲ ਰਿਪੋਰਟ ਤੋਂ ਸਾਫ ਹੋਇਆ ਹੈ ਕਿ ਬਰਫ ਵਿਚ ਜਮ ਜਾਣ ਕਾਰਣ ਸਾਰਿਆਂ ਦੀ ਮੌਤ ਹੋਈ ਹੈ। ਪੁਲਿਸ ਨੇ ਦੱਸਿਆ ਕਿ ਪਟੇਲ ਪਰਿਵਾਰ 12 ਜਨਵਰੀ ਨੂੰ ਟੋਰਾਂਟੋ ਪਹੁੰਚਿਆ ਸੀ। ਇਸ ਤੋਂ ਬਾਅਦ ਸਾਰੇ ਮੈਂਬਰ 18 ਜਨਵਰੀ ਦੇ ਆਸ-ਪਾਸ ਕੈਨੇਡਾ ਦੇ ਇਮਸਰਨ ਸ਼ਹਿਰ ਪਹੁੰਚੇ ਸਨ। ਪੁਲਿਸ ਨੂੰ ਘਟਨਾ ਵਾਲੀ ਥਾਂ 'ਤੇ ਕੋਈ ਗੱਡੀ ਨਹੀਂ ਮਿਲੀ। ਇਸ ਲਈ ਪੁਲਿਸ ਅੰਦਾਜ਼ਾ ਲਗਾ ਰਹੀ ਹੈ ਕਿ ਪਰਿਵਾਰ ਨੂੰ ਈਮਸਰਨ ਵਿਚ ਛੱਡਣ ਤੋਂ ਬਾਅਦ ਡਰਾਈਵਰ ਗੱਡੀ ਲੈ ਕੇ ਉਥੋਂ ਚਲਾ ਗਿਆ ਹੋਵੇਗਾ। ਪੁਲਿਸ ਉਸ ਡਰਾਈਵਰ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰ ਰੀਹ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਕੈਨੇਡਾ ਆਉਣ ਤੋਂ ਬਾਅਦ ਪਟੇਲ ਪਰਿਵਾਰ ਨੇ ਕਿਸੇ ਨਾਲ ਮੁਲਾਕਾਤ ਕੀਤੀ ਸੀ।  Also Read : 'ਪੈਸਿਆਂ ਖਾਤਰ ਨਵਜੋਤ ਸਿੱਧੂ ਨੇ ਪੂਰਾ ਪਰਿਵਾਰ ਕੀਤਾ ਬਰਬਾਦ'

Indian family of four freeze to death near US-Canada border - WORLD -  AMERICA | Kerala Kaumudi Online
ਕੈਨੇਡਾ ਪੁਲਿਸ ਦੇ ਘਟਨਾ ਨੂੰ ਮਨੁੱਖੀ ਤਸਕਰੀ ਦੇ ਐਂਗਲ ਨਾਲ ਜੋੜ ਕੇ ਦੇਖਣ ਪਿੱਛੇ ਵੀ ਕਈ ਕਾਰਣ ਹਨ। ਪੁਲਿਸ ਨੂੰ ਇਸ ਗੱਲ ਦਾ ਖਦਸ਼ਾ ਇਸ ਲਈ ਵੀ ਹੈ ਕਿਉਂਕਿ ਪਿਛਲੇ ਹਫਤੇ ਹੀ ਅਮਰੀਕਾ ਦੇ ਮਿਨੇਸੋਟਾ ਜ਼ਿਲੇ ਵਿਚ 47 ਸਾਲਾ ਅਮਰੀਕੀ ਨਾਗਰਿਕ ਸਟੀਵ ਸ਼ੈਂਡ ਵਿਰੁੱਧ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਮਰੀਕੀ ਪੁਲੁਸ ਨੇ ਸ਼ੈਂਡ ਨੂੰ 2 ਭਾਰਤੀ ਨਾਗਰਿਕਾਂ ਦੇ ਫੜੇ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਦੋਵੇਂ ਨਾਗਰਿਕ ਅਮਰੀਕਾ ਵਿਚ ਨਾਜਾਇਜ਼ ਤੌਰ 'ਤੇ ਰਹਿ ਰਹੇ ਸਨ।

In The Market