LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਵਿਚ ਤੇਜ਼ ਰਫਤਾਰ ਬੀ.ਐੱਮ.ਡਬਲਿਊ ਹੋਈ ਬੇਕਾਬੂ, 2 ਵਾਹਨਾਂ ਨੂੰ ਮਾਰੀ ਟੱਕਰ

tur6tyut

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸ਼ਨੀਵਾਰ ਦੀ ਦੇਰ ਰਾਤ ਇਕ ਭਿਆਨਕ ਹਾਦਸਾ ਹੋ ਗਿਆ। ਗੀਤਾ ਕਾਲੋਨੀ ਫਲਾਈਓਵਰ 'ਤੇ ਬੇਕਾਬੂ ਬੀ.ਐੱਮ.ਡਬਲਿਊ. ਕਾਰ ਨੇ ਦੋ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵੇਲੇ ਬੀ.ਐੱਮ.ਡਬਲਿਊ. ਕਾਰ ਮੱਧ ਪ੍ਰਦੇਸ਼ ਦੇ ਸਾਗਰ ਤੋਂ ਵਿਧਾਇਕ ਸੁਨੀਲ ਜੈਨ ਡਰਾਈਵ ਕਰ ਰਹੇ ਸਨ। ਇਸ ਹਾਦਸੇ ਵਿਚ ਕੁਝ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਇਸ ਹਾਦਸੇ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਗੀਤਾ ਕਾਲੋਨੀ ਫਲਾਈਓਵਰ 'ਤੇ ਰਾਤ ਸਮਏਂ ਟ੍ਰੈਫਿਕ ਆਮ ਸੀ। ਵਾਹਨਾਂ ਦੀ ਆਵਾਜਾਈ ਦਾ ਕ੍ਰਮ ਆਮ ਚੱਲ ਰਿਹਾ ਸੀ। ਇਸ ਵਿਚਾਲੇ ਅਚਾਨਕ ਇਕ ਬੀ.ਐੱਮ.ਡਬਲਿਊ. ਕਾਰ ਨੇ ਸਾਹਮਣੇ ਜਾ ਰਹੀ ਵੈਗਨਆਰ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਬੀ.ਐੱਮ. ਡਬਲਿਊ. ਦੀ ਟੱਕਰ ਤੋਂ ਬਾਅਦ ਵੈਗਨ ਆਰ ਚਾਲਕ ਕਾਰ ਬੇਕਾਬੂ ਹੋ ਗਿਆ। ਬੇਕਾਬੂ ਹੋਈ ਵੈਗਨ ਆਰ ਨੇ ਇਕ ਸਟੂਕੀ ਨੂੰ ਟੱਕਰ ਮਾਰ ਦਿੱਤੀ।
ਬੀ.ਐੱਮ.ਡਬਲਿਊ. ਕਾਰ ਨੇ ਵੈਗਨ ਆਰ ਕਾਰ ਤੋਂ ਬਾਅਦ ਕੀਆ ਸੈਲਟੋਸ ਨੂੰ ਟੱਕਰ ਮਾਰ ਦਿੱਤੀ। ਬੀ.ਐੱਮ.ਡਬਲਿਊ. ਦੀ ਟੱਕਰ ਲੱਗਣ ਤੋਂ ਬਾਅਦ ਕੀਆ ਸੈਲਟਾਸ ਵੀ ਦੂਜੀ ਕਾਰ ਨਾਲ ਜਾ ਭਿੜੀ। ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ ਦਾ ਸ਼ਿਕਾਰ ਹੋਈਆਂ ਸਾਰੀਆਂ ਗੱਡੀਆਂ ਦੇ ਪਰਖੱਚੇ ਉੱਡ ਗਏ। ਇਸ ਘਟਨਾ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਦਸੇ ਵੇਲੇ ਬੀ.ਐੱਮ.ਡਬਲਿਊ. ਕਾਰ ਮੱਧ ਪ੍ਰਦੇਸ਼ ਦੇ ਸਾਬਕਾ ਵਿਧਾਇਕ ਸੁਨੀਲ ਜੈਨ ਡਰਾਈਵ ਕਰ ਰਹੇ ਸਨ। ਸੁਨੀਲ ਜੈਨ ਮੱਧ ਪ੍ਰਦੇਸ਼ ਦੇ ਸਾਗਰ ਤੋਂ ਵਿਧਾਇਕ ਰਹੇ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਹਾਦਸੇ ਦੇ ਸਬੰਧ ਵਿਚ ਜਾਣਕਾਰੀ ਲਈ। ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਆਈ.ਪੀ.ਸੀ. ਦੀ ਧਾਰਾ 279 ਅਤੇ 337 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

In The Market