LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਲਿਸ ਨੂੰ ਵੇਖ ਹੈਲਮੇਟ ਤੇ ਸੀਟ ਬੈਲਟ ਲਗਾਉਣ ਵਾਲਿਓ, ਤੁਹਾਡਾ ਤਾਂ ਪੱਕਾ ਕੱਟੇਗਾ ਚਲਾਨ

22 aug traffic police

ਨਵੀਂ ਦਿੱਲੀ- ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਦੇ ਹੋ ਜਾਂ ਫਿਰ ਟ੍ਰੈਫਿਕ ਪੁਲਿਸ ਨੂੰ ਚਕਮਾ ਦੇ ਕੇ ਬਿਨਾਂ ਹੈਲਮੇਟ ਜਾਂ ਸੀਟ ਬੈਲਟ ਪਾਏ ਇਧਰੋਂ-ਉਧਰੋਂ ਨਿਕਲ ਜਾਂਦੇ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੀ ਹੈ। ਦਰਅਸਲ, ਰਾਜਧਾਨੀ ਦੀ ਟ੍ਰੈਫਿਕ ਪੁਲਿਸ ਹੁਣ ਹੈਲਮੇਟ ਅਤੇ ਸੀਟ ਬੈਲਟ 'ਤੇ ਨਜ਼ਰ ਰੱਖਣ ਲਈ ਆਧੁਨਿਕ ਤਕਨੀਕ ਦਾ ਸਹਾਰਾ ਲੈ ਰਹੀ ਹੈ। ਅਜਿਹੇ 'ਚ ਜੇਕਰ ਤੁਸੀਂ ਟ੍ਰੈਫਿਕ ਪੁਲਸ ਨੂੰ ਦੇਖ ਕੇ ਸੀਟ ਬੈਲਟ ਅਤੇ ਹੈਲਮੇਟ ਪਾਓਗੇ ਤਾਂ ਵੀ ਤੁਹਾਡਾ ਚਲਾਨ ਆਪਣੇ-ਆਪ ਕੱਟਿਆ ਜਾਵੇਗਾ।
ਨਿਯਮ ਤੋੜਨ ਵਾਲਿਆਂ ਦੀ ਖੈਰ ਨਹੀਂ
ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ 'ਤੇ ਟਰੈਫਿਕ ਪੁਲਸ ਵੱਲੋਂ ਲਗਾਏ ਗਏ ਕੈਮਰੇ ਨਾ ਸਿਰਫ ਓਵਰ ਸਪੀਡ 'ਤੇ ਨਜ਼ਰ ਰੱਖਣਗੇ, ਸਗੋਂ ਇਸ ਗੱਲ 'ਤੇ ਵੀ ਤਿੱਖੀ ਨਜ਼ਰ ਰੱਖਣਗੇ ਕਿ ਕੀ ਕੋਈ ਬਾਈਕ ਜਾਂ ਕਾਰ ਚਾਲਕ ਹੈਲਮੇਟ ਪਹਿਨ ਰਿਹਾ ਹੈ ਜਾਂ ਨਹੀਂ ਅਤੇ ਸੀਟ ਬੈਲਟ ਤੋਂ ਬਿਨਾਂ ਤਾਂ ਵਾਹਨ ਨਹੀਂ ਚਲਾ ਰਿਹਾ ਹੈ। ਅਜਿਹਾ ਕਰਨ ਨਾਲ ਹੁਣ ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਤੁਰੰਤ ਚਲਾਨ ਕੱਟਿਆ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਈਵਰ ਤੱਕ ਈ-ਚਲਾਨ ਪਹੁੰਚ ਜਾਵੇਗਾ।
ਟ੍ਰੈਫਿਕ ਕੈਮਰਿਆਂ ਵਿੱਚ ਨਵੀਂ ਤਕਨੀਕ
ਦਿੱਲੀ ਟ੍ਰੈਫਿਕ ਪੁਲਸ ਇਸ ਦੇ ਲਈ ਨਵੀਂ ਤਕਨੀਕ ਦਾ ਸਹਾਰਾ ਲੈ ਰਹੀ ਹੈ ਅਤੇ ਆਪਣੇ ਕੈਮਰਿਆਂ ਨੂੰ ਅਪਗ੍ਰੇਡ ਕਰਨ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ ਟਰੈਫਿਕ ਪੁਲਸ ਜਲਦ ਹੀ ਆਪਣੀ ਤਕਨੀਕ ਲਈ ਇੰਗਲੈਂਡ ਅਤੇ ਪੁਣੇ ਦੇ ਸੈਂਟਰ ਫਾਰ ਡਿਵੈਲਪਮੈਂਟ ਐਡਵਾਂਸਡ ਕੰਪਿਊਟਿੰਗ (ਸੀ-ਡੈਕ) ਨਾਲ ਸਮਝੌਤਾ ਕਰਨ ਜਾ ਰਹੀ ਹੈ।
ਕੈਮਰਿਆਂ ਦੇ ਅਪਗ੍ਰੇਡ ਹੋਣ ਤੋਂ ਬਾਅਦ ਈ-ਚਲਾਨ ਅਜਿਹੇ ਲੋਕਾਂ ਤੱਕ ਵੀ ਪਹੁੰਚ ਜਾਵੇਗਾ, ਜੋ ਸਫਰ ਦੌਰਾਨ ਹੈਲਮੇਟ ਜਾਂ ਸੀਟ ਬੈਲਟ ਪਾਉਣ ਤੋਂ ਬਚਦੇ ਹਨ ਅਤੇ ਟ੍ਰੈਫਿਕ ਪੁਲਸ ਨੂੰ ਸਾਹਮਣੇ ਦੇਖ ਕੇ ਤੁਰੰਤ ਉਨ੍ਹਾਂ ਨੂੰ ਪਹਿਨ ਲੈਂਦੇ ਹਨ।
ਨਿਗਰਾਨੀ ਦਾ ਵਿਸਥਾਰ ਕੀਤਾ ਜਾਵੇਗਾ
ਰਿਪੋਰਟ ਮੁਤਾਬਕ ਦਿੱਲੀ 'ਚ ਟਰੈਫਿਕ 'ਤੇ ਨਜ਼ਰ ਰੱਖਣ ਲਈ ਫਿਲਹਾਲ ਜੋ ਕੈਮਰੇ ਲਗਾਏ ਜਾ ਰਹੇ ਹਨ। ਇਹ ਤਿੰਨ ਤਰ੍ਹਾਂ ਦੇ ਚਲਾਨ ਬਣਾਉਣ ਵਿੱਚ ਮਦਦਗਾਰ ਹੁੰਦੇ ਹਨ। ਉਦਾਹਰਣ ਵਜੋਂ, ਉਨ੍ਹਾਂ ਦੀ ਮਦਦ ਨਾਲ ਓਵਰ ਸਪੀਡ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਲਾਲ ਬੱਤੀ ਨਾ ਮੰਨਣ ਵਾਲੇ ਅਤੇ ਸਟਾਪ ਲਾਈਨ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਜਾਂਦੇ ਹਨ।
ਟ੍ਰੈਫਿਕ ਇੰਟੈਲੀਜੈਂਸ ਮੈਨੇਜਮੈਂਟ ਸਿਸਟਮ ਤਹਿਤ ਜੋ ਨਵੀਂ ਤਕਨੀਕ ਵਰਤੀ ਜਾ ਰਹੀ ਹੈ, ਉਸ ਤਹਿਤ ਤਿਆਰ ਕੀਤੇ ਗਏ ਅਡਵਾਂਸ ਕੈਮਰੇ ਚਲਾਨ ਅਤੇ ਨਿਗਰਾਨੀ ਦੇ ਦਾਇਰੇ ਵਿਚ ਵਾਧਾ ਕਰਨ ਵਾਲੇ ਸਾਬਤ ਹੋਣਗੇ।
ਦਿੱਲੀ ਟ੍ਰੈਫਿਕ ਪੁਲਿਸ ਹਾਲ ਹੀ ਵਿੱਚ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ। ਹੁਣ ਚਲਾਨ ਕਰਨ ਵਾਲੀਆਂ ਟੀਮਾਂ ਵੱਖਰੀਆਂ ਹਨ ਅਤੇ ਟ੍ਰੈਫਿਕ ਚਲਾਉਣ ਵਾਲੀਆਂ ਟੀਮਾਂ ਵੱਖਰੀਆਂ ਹਨ। ਚਲਾਨ ਕਰਨ ਵਾਲੀਆਂ ਟੀਮਾਂ ਨੂੰ ਮੋਟਰਸਾਈਕਲ ਦਿੱਤੇ ਗਏ ਹਨ। ਇਹ ਟੀਮਾਂ ਮੋਟਰਸਾਈਕਲਾਂ 'ਤੇ ਸੜਕਾਂ 'ਤੇ ਘੁੰਮਦੀਆਂ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਦੀਆਂ ਹਨ।

In The Market