LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੂੜੇ ਵਾਲਾ ਝੋਲਾ, ਕੀਮਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪੈ ਗਿਆ ਰੌਲਾ, ਕੰਪਨੀ ਹੋ ਗਈ ਟ੍ਰੋਲ

garbage bag

ਨਵੀਂ ਦਿੱਲੀ- ਫੇਮਸ ਬ੍ਰਾਂਡ ਦੁਨੀਆ ਦੀ ਸੋਚ ਤੋਂ ਹਟ ਕੇ ਆਪਣੇ ਪ੍ਰੋਡਕਟ ਲਾਂਚ ਕਰਦੇ ਹਨ। ਇਥੇ ਹੀ ਇਨ੍ਹਾਂ ਬ੍ਰਾਂਡ ਦੀ ਯੂ.ਐੱਸ.ਪੀ. (ਯੂਨੀਕ ਸੈਲਿੰਗ ਪ੍ਰੋਪੋਜ਼ਿਸ਼ਨ) ਹੁੰਦੀ ਹੈ। ਫੇਮਸ ਲਗਜ਼ਰੀ ਬ੍ਰਾਂਡ ਬਲੈਂਸੀਏਜ਼ ਨੇ ਵੀ ਸ਼ਾਇਦ ਇਹੀ ਸੋਚ ਕੇ ਹੁਣ ਕੂੜਾ ਸੁੱਟਣ ਲਈ ਖਾਸ ਬੈਗ ਲਾਂਚ ਕੀਤੇ ਹਨ। ਜੀ ਹਾਂ ਸਹੀ ਸੁਣਿਆ ਤੁਸੀਂ ਕੂੜਾ ਸੁੱਟਣ ਵਾਲੇ ਬੈਗ ਇਨ੍ਹਾਂ ਬੈਗ ਨੂੰ ਮਾਡਲ ਆਪਣੇ ਹੱਥਾਂ ਵਿਚ ਲੈ ਕੇ ਫੈਸ਼ਨ ਸ਼ੋਅ ਵਿਚ ਜਾ ਚੁੱਕੇ ਹਨ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੁਨੀਆ ਦੇ ਸਭ ਤੋਂ ਮਹਿੰਗੇ ਕੂੜੇ ਵਾਲੇ ਬੈਗ ਹਨ। ਇਕ ਬੈਗ ਦੀ ਕੀਮਤ 1 ਲੱਖ 42 ਹਜ਼ਾਰ ਰੁਪਏ ਤੋਂ ਜ਼ਿਆਦਾ ਹੈ। ਕੰਪਨੀ ਨੇ ਕੂੜਾ ਸੁੱਟਣ ਵਾਲੇ ਬੈਗ ਨੂੰ ਟ੍ਰੈਸ਼ ਪਾਊਚ ਨਾਂ ਦਿੱਤਾ ਹੈ। ਬਲੈਨਸਿਏਜ਼ ਨੇ ਆਪਣਾ ਅਨੋਖਾ ਪ੍ਰੋਡਕਟ ਲਾਂਚ ਤਾਂ ਕਰ ਦਿੱਤਾ ਹੈ। ਪਰ ਸੋਸ਼ਲ ਮੀਡੀਆ ਟ੍ਰੋਲ ਹੋ ਗਈ ਹੈ।
ਬੈਗ ਦੀ ਫੋਟੋ ਆਨਲਾਈਨ ਜਿੱਥੇ ਛਾਈ ਹੋਈ ਹੈ। ਬਲੈਨਸਿਏਜ ਫਾਲ 2022 ਰਡੀ ਟੂ ਵੀਅਰ ਕੁਲੈਕਸ਼ਨ ਵਿਚ ਵੀ ਦਿਖਾਈ ਦਿੱਤੇ ਸਨ। ਜਿੱਥੇ ਮਾਡਲ ਇਨ੍ਹਾਂ ਨੂੰ ਆਪਣਏ ਹੱਥ ਵਿਚ ਲੈ ਕੇ ਚੱਲ ਰਹੇ ਸਨ। ਹੁਣ ਕੂੜਾ ਸੁੱਟਣ ਵਾਲੇ ਬੈਗ ਲੋਕ ਸਟੋਰ ਵਿਚ ਜਾ ਕੇ ਖਰੀਦ ਸਕਦੇ ਹਨ। ਇਨ੍ਹਾਂ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਪਹਿਲੀ ਨਜ਼ਰ ਵਿਚ ਬਹੁਤ ਸਪੈਸ਼ਲ ਨਹੀਂ ਲੱਗ ਰਹੇ । ਬੈਗ ਨੀਲਾ, ਪੀਲਾ, ਕਾਲਾ ਅਤੇ ਸਫੈਦ ਰੰਗ ਵਿਚ ਮੌਜੂਦ ਹੈ। ਇਸ ਬੈਗ ਦੇ ਫਰੰਟ ਵਿਚ ਬਲੈਂਸਿਏਜ ਦਾ ਲੋਗੋ ਲੱਗਾ ਹੈ।
ਉਥੇ ਹੀ ਇਸ ਬੈਗ ਦੀ ਫੋਟੋ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਯੂਜ਼ਰਸ ਨੇ ਸਵਾਲ ਵੀ ਚੁੱਕੇ। ਇਕ ਯੂਜ਼ਰ ਨੇ ਤਾਂ ਸਿਰ ਪਿੱਟਦੇ ਹੋਏ ਇਮੋਜੀ ਆਪਣੇ ਕੁਮੈਂਟ ਦੇ ਨਾਲ ਸ਼ੇਅਰ ਕੀਤੇ। ਇਕ ਯੂਜ਼ਰ ਨੇ ਲਿਖਿਆ ਕਿ ਹਾਈ ਫੈਸ਼ਨ ਤਾਂ ਮਜ਼ਾਕ ਬਣ ਗਿਆ ਹੈ। ਬਲੈਂਸੀਏਜ ਨੇ 1 ਲੱਖ 40 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਕੀਮਤ ਦਾ ਕੂੜਾ ਸੁੱਟਣ ਦਾ ਬੈਗ ਬਣਾਇਆ ਹੈ। ਕੀ ਇਹ ਦੁਨੀਆ ਸੱਚ ਵਿਚ ਅਸਲੀ ਹੈ? 

 

 

In The Market