LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

iPhone 13 'ਤੇ ਮਿਲ ਰਹੀ ਹੈ ਭਾਰੀ ਛੋਟ, ਬਸ ਕਰਨਾ ਹੋਵੇਗਾ ਇਹ ਕੰਮ

discount iphone

ਨਵੀਂ ਦਿੱਲੀ- ਇਸ ਸਮੇਂ ਕਈ ਈ-ਕਾਮਰਸ ਸਾਈਟਾਂ 'ਤੇ ਸੁਤੰਤਰਤਾ ਦਿਵਸ ਦੀ ਸੇਲ ਚੱਲ ਰਹੀ ਹੈ। ਇਸ ਸੇਲ 'ਚ ਤੁਸੀਂ ਬੰਪਰ ਡਿਸਕਾਊਂਟ ਦੇ ਨਾਲ ਕਈ ਪ੍ਰੋਡਕਟਸ ਖਰੀਦ ਸਕਦੇ ਹੋ। ਇਸ ਸੇਲ 'ਚ ਤੁਸੀਂ ਆਪਣੇ ਪੁਰਾਣੇ ਐਂਡਰਾਇਡ ਫੋਨ ਤੋਂ ਵੀ ਆਜ਼ਾਦੀ ਪਾ ਸਕਦੇ ਹੋ। ਸੇਲ 'ਚ Apple iPhone 13 ਨੂੰ ਬੰਪਰ ਡਿਸਕਾਊਂਟ ਨਾਲ ਵੇਚਿਆ ਜਾ ਰਿਹਾ ਹੈ।

iPhone 14 series will be $150 costlier than iPhone 13 series; here is why |  Mobile News
Apple iPhone 13 ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਪਰ, ਇਹ ਇਸ ਸਮੇਂ ਇੱਕ ਬਹੁਤ ਹੀ ਪ੍ਰੀਮੀਅਮ ਸਮਾਰਟਫੋਨ ਹੈ। ਇਸ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਸ ਨੂੰ ਭਾਰਤ 'ਚ 79,900 ਰੁਪਏ 'ਚ ਲਾਂਚ ਕੀਤਾ ਗਿਆ ਸੀ। ਹੁਣ ਇਸ ਦੀ ਕੀਮਤ 'ਚ ਭਾਰੀ ਕਟੌਤੀ ਕੀਤੀ ਗਈ ਹੈ।

iPhone 13 and 13 Pro review: If you could have three wishes | Ars Technica
ਤੁਸੀਂ ਈ-ਕਾਮਰਸ ਸਾਈਟ ਫਲਿੱਪਕਾਰਟ ਜਾਂ ਐਮਾਜ਼ਾਨ ਤੋਂ ਇਸ ਛੋਟ ਦਾ ਫਾਇਦਾ ਚੁੱਕ ਸਕਦੇ ਹੋ। ਇਸ ਤੋਂ ਇਲਾਵਾ ਹੋਰ ਸਾਈਟਾਂ 'ਤੇ ਕੰਪਨੀ ਨੇ ਇਸ ਆਈਫੋਨ ਨੂੰ ਡਿਸਕਾਊਂਟ ਰੇਟ ਨਾਲ ਲਿਸਟ ਕੀਤਾ ਹੈ। ਇੱਥੇ ਅਸੀਂ ਤੁਹਾਨੂੰ Apple iPhone 13 'ਤੇ ਮਿਲਣ ਵਾਲੀਆਂ ਡੀਲਾਂ ਬਾਰੇ ਦੱਸ ਰਹੇ ਹਾਂ। Apple iPhone 13 ਨੂੰ Amazon 'ਤੇ 71,900 ਰੁਪਏ 'ਚ ਲਿਸਟ ਕੀਤਾ ਗਿਆ ਹੈ।

iPhone 13 review | TechRadar

ਇਹ ਕੀਮਤ ਇਸਦੇ ਬੇਸ ਵੇਰੀਐਂਟ ਲਈ ਹੈ। ਇਸ ਦੇ ਬੇਸ ਮਾਡਲ 'ਚ 128GB ਇੰਟਰਨਲ ਮੈਮੋਰੀ ਦਿੱਤੀ ਗਈ ਹੈ, ਜਦੋਂ ਕਿ ਤੁਸੀਂ ਇਸ ਸਮਾਰਟਫੋਨ ਨੂੰ ਫਲਿੱਪਕਾਰਟ ਤੋਂ 73,999 ਰੁਪਏ 'ਚ ਖਰੀਦ ਸਕਦੇ ਹੋ। ਕੰਪਨੀ ਇਸ ਫੋਨ ਦੇ ਨਾਲ ਐਕਸਚੇਂਜ ਆਫਰ ਵੀ ਦੇ ਰਹੀ ਹੈ। ਅਜਿਹੇ 'ਚ ਤੁਸੀਂ ਆਪਣੇ ਪੁਰਾਣੇ ਐਂਡਰਾਇਡ ਫੋਨ ਨੂੰ ਐਕਸਚੇਂਜ ਕਰਕੇ ਜ਼ਿਆਦਾ ਡਿਸਕਾਊਂਟ ਦਾ ਫਾਇਦਾ ਉਠਾ ਸਕਦੇ ਹੋ।

This is the most underrated iPhone 13 feature | Tom's Guide

ਫਲਿੱਪਕਾਰਟ ਤੋਂ ਇਸ ਫੋਨ ਨੂੰ ਖਰੀਦਣ 'ਤੇ 19,000 ਰੁਪਏ ਤੱਕ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ।
ਹਾਲਾਂਕਿ, ਐਕਸਚੇਂਜ ਆਫਰ ਦਾ ਮੁੱਲ ਤੁਹਾਡੇ ਫੋਨ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ। Amazon 24,500 ਰੁਪਏ ਤੱਕ ਦਾ ਐਕਸਚੇਂਜ ਆਫਰ ਦੇ ਰਿਹਾ ਹੈ। ਇਸ ਨਾਲ ਤੁਸੀਂ 50 ਹਜ਼ਾਰ ਰੁਪਏ ਤੋਂ ਵੀ ਘੱਟ 'ਚ Apple iPhone 13 ਖਰੀਦ ਸਕਦੇ ਹੋ।

In The Market