LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖਾਣ-ਪੀਣ ਦੇ ਸਾਮਾਨ ਦੇ ਨਾਲ ਵੱਧੇਗਾ ਹਸਪਤਾਲ ਦਾ ਖਰਚਾ, ਸੋਮਵਾਰ ਤੋਂ ਰੁਲਾਏਗੀ ਮਹਿੰਗਾਈ

inflation amul

ਨਵੀਂ ਦਿੱਲੀ- ਆਮ ਆਦਮੀ 'ਤੇ ਮਹਿੰਗਾਈ ਦੀ ਮਾਰ ਹੋਰ ਪੈਣ ਵਾਲੀ ਹੈ। 18 ਜੁਲਾਈ ਤੋਂ ਜ਼ਰੂਰਤ ਦੀਆਂ ਕਈ ਚੀਜ਼ਾਂ ਮਹਿੰਗੀਆਂ ਹੋਣ ਜਾ ਰਹੀਆਂ ਹਨ, ਜਿਸ ਕਾਰਨ ਤੁਹਾਡੀ ਜੇਬ 'ਤੇ ਹੋਰ ਬੋਝ ਵਧੇਗਾ। ਦਹੀ-ਲੱਸੀ ਤੋਂ ਲੈ ਕੇ ਹਸਪਤਾਲਾਂ ਵਿਚ ਇਲਾਜ ਲਈ ਹੁਣ ਲੋਕਾਂ ਨੂੰ ਵਧੇਰੇ ਪੈਸੇ ਚੁਕਾਉਣੇ ਪੈਣਗੇ। ਜ਼ਰੂਰਤ ਦੀਆਂ ਸਾਰੀਆਂ ਵਸਤਾਂ 'ਤੇ ਸਰਕਾਰ ਨੇ ਗੁਡਸ ਐਂਡ ਸਰਵਿਸ ਟੈਕਸ ਦੀਆਂ ਦਰਾਂ ਵਧਾ ਦਿੱਤੀਆਂ ਹਨ। ਸਰਕਾਰ ਨੇ ਕਈ ਵਸਤਾਂ ਨੂੰ ਪਹਿਲੀ ਵਾਰ ਜੀ.ਐੱਸ.ਟੀ. ਦੇ ਦਾਇਰੇ ਵਿਚ ਲਿਆਂਦਾ ਹੈ। ਸੈਂਟਰਲ ਬੋਰਡ ਆਫ ਇਨਡਾਈਰੈਕਟ ਟੈਕਸੇਜ਼ ਐਂਡ ਕਸਟਮ (ਸੀ.ਬੀ.ਡੀ.ਟੀ.) ਦੇ ਨਵੇਂ ਨੋਟੀਫਿਕੇਸ਼ਨ ਮੁਤਾਬਕ ਸੋਮਵਾਰ (18 ਜੁਲਾਈ) ਤੋਂ ਇਸ ਸਿਫਾਰਿਸ਼ ਨੂੰ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦੇ ਕਾਰਣ ਦੁੱਧ ਦੇ ਪੈਕਡ ਪ੍ਰੋਡਕਟ ਮਹਿੰਗੇ ਹੋ ਜਾਣਗੇ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਿਚ ਹੋਈ ਜੀ.ਐੱਸ.ਟੀ. ਕੌਂਸਲ ਦੀ ਮੀਟਿੰਗ ਵਿਚ ਦੁੱਧ ਦੇ ਪ੍ਰੋਡਕਟ ਨੂੰ ਪਹਿਲੀ ਵਾਰ ਜੀ.ਐੱਸ.ਟੀ. ਦੇ ਦਾਇਰੇ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਸੀ। ਜੀ.ਐੱਸ.ਟੀ. ਕੌਂਸਲ ਦੀ ਮੀਟਿੰਗ ਵਿਚ ਟੈਟ੍ਰਾ ਪੈਕ ਵਾਲੇ ਦਹੀ, ਲੱਸੀ ਅਤੇ ਬਟਰ ਮਿਲਕ 'ਤੇ 5 ਫੀਸਦੀ ਜੀ.ਐੱਸ.ਟੀ. ਲਗਾਉਣ ਦਾ ਫੈਸਲਾ ਕੀਤਾ ਗਿਆ। ਬਲੇਡ, ਪੇਪਰ ਕੈਂਚੀ, ਪੈਂਸਿਲ ਸ਼ਾਰਪਨਰ, ਚਮਚ, ਕਾਂਟੇ ਵਾਲੇ ਚਮਚ, ਸਕਿਮਰਸ ਅਤੇ ਕੇਕ-ਸਰਵਰਸ ਆਦਿ 'ਤੇ ਸਰਕਾਰ ਨੇ ਜੀ.ਐੱਸ.ਟੀ. ਨੂੰ ਵਧਾ ਦਿੱਤਾ ਹੈ। ਹੁਣ ਇਸ 'ਤੇ 18 ਫੀਸਦੀ ਦੀ ਦਰ ਨਾਲ ਜੀ.ਐੱਸ.ਟੀ. ਵਸੂਲੀ ਜਾਵੇਗੀ।
ਆਈ.ਸੀ.ਯੂ. ਦੇ ਬਾਹਰ ਹਸਪਤਾਲਾਂ ਦੇ ਅਜਿਹੇ ਕਮਰੇ, ਜਿਸ ਦਾ ਕਿਰਾਇਆ ਇਕ ਮਰੀਜ਼ ਲਈ 5000 ਰੁਪਏ ਰੋਜ਼ਾਨਾ ਤੋਂ ਜ਼ਿਆਦਾ ਹੈ, ਹੁਣ ਸਰਕਾਰ ਇਥੇ ਵੀ 5 ਫੀਸਦੀ ਦੀ ਦਰ ਨਾਲ ਜੀ.ਐੱਸ.ਟੀ. ਵਸੂਲੇਗੀ। ਪਹਿਲਾਂ ਇਹ ਜੀ.ਐੱਸ.ਟੀ. ਦੇ ਦਾਇਰੇ ਤੋਂ ਬਾਹਰ ਸੀ। ਐੱਲ.ਈ.ਡੀ. ਲਾਈਟਸ ਅਤੇ ਲੈਂਪ ਦੀ ਕੀਮਤ ਵੀ ਵੱਧ ਸਕਦੀ ਹੈ, ਕਿਉਂਕਿ ਸਰਕਾਰ ਨੇ ਇਸ 'ਤੇ ਜੀ.ਐੱਸ.ਟੀ ਨੂੰ 12 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਬੈਂਕਾਂ ਵਿਚ ਵੀ ਤੁਹਾਡੀ ਜੇਬ ਦਾ ਬੋਝ ਵੱਧ ਜਾਵੇਗਾ, ਕਿਉਂਕਿ ਚੈੱਕ ਬੁੱਕ ਜਾਰੀ ਕੀਤੇ ਜਾਣ 'ਤੇ ਬੈਂਕਾਂ ਵਲੋਂ ਲਈ ਜਾਣ ਵਾੀਲ ਫੀਸ 'ਤੇ ਹੁਣ 18 ਫੀਸਦੀ ਜੀ.ਐੱਸ.ਟੀ. ਵਸੂਲੀ ਜਾਵੇਗੀ। ਐਟਲਸ ਸਣੇ ਮੈਪ ਅਤੇ ਚਾਰਜ 'ਤੇ 12 ਫੀਸਦੀ ਦੀ ਦਰ ਨਾਲ ਜੀ.ਐੱਸ.ਟੀ. ਲੱਗੇਗਾ। 
1000 ਰੁਪਏ ਕਿਰਾਏ ਵਾਲੇ ਹੋਟਲ ਦੇ ਕਮਰੇ 'ਤੇ ਵੀ ਤੁਹਾਨੂੰ ਜੀ.ਐੱਸ.ਟੀ. ਚੁਕਾਉਣਾ ਪਵੇਗਾ। ਅਜੇ ਤੱਕ 1000 ਰੁਪਏ ਤੱਕ ਦੇ ਕਮਰੇ ਜੀ.ਐੱਸ.ਟੀ. ਦੇ ਦਾਇਰੇ ਤੋਂ ਬਾਹਰ ਸੀ। ਇਨ੍ਹਾਂ 'ਤੇ ਹੁਣ 12 ਫੀਸਦੀ ਦੀ ਦਰ ਨਾਲ ਜੀ.ਐੱਸ.ਟੀ. ਲੱਗੇਗਾ। 
ਪ੍ਰੀ-ਪੈਕੇਜਡ ਅਤੇ ਪ੍ਰੀ ਲੇਬਲਡ ਦਹੀ, ਲੱਸੀ 'ਤੇ ਲੱਗਣ ਵਾਲੀ ਜੀ.ਐੱਸ.ਟੀ. ਦਾ ਅਸਰ ਡੇਅਰੀ ਕੰਪਨੀਆਂ 'ਤੇ ਵਾਧੂ ਲਾਗਤ ਦੇ ਰੂਪ ਵਿਚ ਪਵੇਗਾ ਅਤੇ ਡੇਅਰੀ ਕੰਪਨੀਆਂ ਇਸ ਦੀ ਵਸੂਲੀ ਗਾਹਕਾਂ ਤੋਂ ਕਰ ਸਕਦੀ ਹੈ। ਜੀ.ਐੱਸ.ਟੀ. ਕੌਂਸਲ ਨੇ ਅਜਿਹੇ ਸਮਏਂ ਵਿਚ ਡੇਅਰੀ ਪ੍ਰੋਡਕਟਸ ਨੂੰ ਜੀ.ਐੱਸ.ਟੀ. ਦੇ ਦਾਇਰੇ ਵਿਚ ਸ਼ਾਮਲ ਕੀਤਾ ਹੈ, ਜਦੋਂ ਦੇਸ਼ ਵਿਚ ਮਹਿੰਗਾਈ ਆਪਣੇ ਸਿਖਰ 'ਤੇ ਹੈ। ਹਾਲ ਹੀ ਵਿਚ ਆਏ ਖੁਦਰਾ ਮਹਿੰਗਾਈ ਦੇ ਅੰਕੜੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਮਿੱਥੇ ਟੀਚੇ ਤੋਂ ਜ਼ਿਆਦਾ ਹੈ। ਜੂਨ ਦੇ ਮਹੀਨੇ ਵਿਚ ਮੁਦਰਾਸਫੀਤੀ 7.01 ਫੀਸਦੀ ਰਹੀ ਹੈ।

In The Market