LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤਾਲਿਬਾਨ ਦੇ ਸ਼ਬਦਾਂ ਦੀ ਬਜਾਏ ਉਸ ਦੇ ਕੰਮਾਂ ਤੋਂ ਪਤਾ ਲੱਗੇਗਾ : ਬੋਰਿਸ ਜਾਨਸਨ 

boris

ਲੰਡਨ (ਇੰਟ.)- ਜੀ-7 ਦੀ ਵਰਚੂਅਲ ਮੀਟਿੰਗ (G-7 virtual meeting) ਹੋਣ ਵਾਲੀ ਹੈ। ਇਸ ਮੀਟਿੰਗ (Meeting) ਦੇ ਹੋਸਟ ਜੋ ਬਾਈਡੇਨ (Joe Biden) ਹਨ। ਇਸ ਦੌਰਾਨ ਅਫਗਾਨਿਸਤਾਨ (Afghanistan) ਦੇ ਹਾਲਾਤ 'ਤੇ ਵੀ ਚਰਚਾ ਹੋਣੀ ਹੈ। ਉਥੇ ਹੀ ਇਸ ਗੱਲ ਦੀ ਚਰਚਾ ਜ਼ੋਰਾਂ 'ਤੇ ਹੈ ਕਿ ਇਸ ਦੌਰਾਨ ਬ੍ਰਿਟਿਸ਼ ਪੀ.ਐੱਮ. ਬਾਈਡੇਨ (British PM Biden) ਤੋਂ 31 ਅਗਸਤ ਤੱਕ ਹੋਣ ਵਾਲੀ ਅਮਰੀਕੀ ਫੌਜੀਆਂ (US troops) ਦੀ ਵਾਪਸੀ ਦੀ ਤਰੀਕ ਨੂੰ ਅੱਗੇ ਵਧਾਉਣ ਦੀ ਅਪੀਲ ਕਰ ਸਕਦੇ ਹਨ। ਮੰਗਲਵਾਰ ਨੂੰ ਬੋਰਿਸ ਜਾਨਸਨ ਜੀ7 (Boris Johnson G7) ਦੇਸ਼ਾਂ ਦੇ ਨੇਤਾਵਾਂ ਦੇ ਨਾਲ ਐਮਰਜੈਂਸੀ ਮੀਟਿੰਗ (Emergency meeting) ਵਿਚ ਇਹ ਗੁਜ਼ਾਰਿਸ਼ ਕਰਨਗੇ। ਇਸ ਦੀ ਪ੍ਰਧਾਨਗੀ ਕਰਨ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ (Prime Minister Boris Johnson) ਨੇ ਸੋਮਵਾਰ ਨੂੰ ਕਿਹਾ ਕਿ ਤਾਲਿਬਾਨ (Taliban) ਨੂੰ ਸ਼ਬਦਾਂ ਦੀ ਬਜਾਏ ਉਸ ਦੇ ਕੰਮਾਂ ਦੁਆਰਾ ਦੇਖ ਕੇ ਫ਼ੈਸਲਾ ਕੀਤਾ ਜਾਵੇਗਾ। ਬੋਰਿਸ ਜਾਨਸਨ (Boris Johnson) ਦਾ ਕਹਿਣਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਖੇਤਰ ਦੀ ਸਥਿਰਤਾ ਵਿਚ ਯੋਗਦਾਨ ਪਾਉਣ ਲਈ ਸਹਾਇਤਾ ਬਾਰੇ ਯੂ.ਕੇ. ਦੀਆਂ ਵਚਨਬੱਧਤਾਵਾਂ ਅਤੇ ਉਨ੍ਹਾਂ ਦੀ ਮੁੜ ਵਸੇਬੇ ਨਾਲ ਮੇਲ ਕਰਨ ਲਈ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਬੇਨਤੀ ਕੀਤੀ ਜਾਵੇਗੀ।

Boris Johnson: Top Stories, videos and latest news updates on UK Prime  Minister Boris Johnson

Read more- 'ਗੱਲ ਪੰਜਾਬ ਦੀ' ਮੁਹਿੰਮ ਤਹਿਤ ਅੱਜ ਗਿੱਦੜਬਾਹਾ ਪਹੁੰਚੇ ਸੁਖਬੀਰ ਸਿੰਘ ਬਾਦਲ, ਹੋਇਆ ਭਰਵਾਂ ਸਵਾਗਤ

ਯੂ.ਕੇ. ਦੇ ਪ੍ਰਧਾਨ ਮੰਤਰੀ ਵਲੋਂ ਬੁਲਾਈ ਗਈ ਇਸ ਬੈਠਕ ਵਿਚ ਉਹ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਸੰਯੁਕਤ ਰਾਜ ਦੇ ਸੱਤ ਨੇਤਾਵਾਂ ਦੇ ਸਮੂਹ ਨੂੰ ਅਫ਼ਗਾਨ ਲੋਕਾਂ ਦੇ ਨਾਲ ਖੜ੍ਹੇ ਰਹਿਣ ਅਤੇ ਸ਼ਰਨਾਰਥੀਆਂ ਅਤੇ ਮਨੁੱਖਤਾਵਾਦੀ ਸਹਾਇਤਾ ਵਧਾਉਣ ਦੀ ਅਪੀਲ ਕਰਨਗੇ। ਸ਼ਿਖਰ ਸੰਮੇਲਨ ਅਮਰੀਕੀ ਰਾਸ਼ਟਰਪਤੀ ਬਿਡੇਨ ਦੀ 31 ਅਗਸਤ ਦੀ ਵਿਵਾਦਪੂਰਨ ਸਮਾਂ ਸੀਮਾ ਤੋਂ ਠੀਕ ਇਕ ਹਫਤੇ ਪਹਿਲੇ ਆਉਂਦਾ ਹੈ। ਇਸ ਨੂੰ ਸ਼੍ਰੀ ਬਾਈਡੇਨ ਨੂੰ ਹੋਰ ਜ਼ਿਆਦਾ ਨਿਕਾਸੀ ਦੀ ਇਜਾਜ਼ਤ ਦੇਣ ਲਈ ਰਾਜ਼ੀ ਕਰਨ ਦੀ ਆਖਰੀ ਉਮੀਦ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਸ਼੍ਰੀ ਬਾਈਡੇਨ ਤੋਂ 24 ਘੰਟੇ ਅੰਦਰ ਤੈਅ ਕਰਨ ਦੀ ਉਮੀਦ ਹੈ ਕਿ ਕੀ ਵ੍ਹਾਈਟ ਹਾਊਸ ਦੇ ਕੁਝ ਸਲਾਹਕਾਰ ਇਕ ਵਿਸਥਾਰ ਦੇ ਖਿਲਾਫ ਬਹਿਸ ਕਰ ਸਕਦੇ ਹਨ।

In The Market