LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੀਂਹ ਨਾਲ ਬੇਹਾਲ ਦਿੱਲੀ, ਟੁੱਟਿਆ 19 ਸਾਲ ਦਾ ਰਿਕਾਰਡ, ਅਲਰਟ ਜਾਰੀ

1 sep rain

ਨਵੀਂ ਦਿੱਲੀ- ਦਿੱਲੀ ਐੱਨਸੀਆਰ ਵਿਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਨੇ ਹਾਲਾਤ ਖਰਾਬ ਕਰ ਦਿੱਤੇ ਹਨ। ਉਥੇ ਹੀ ਹੁਣ ਵਿਗੜਦੇ ਹਾਲਾਤ ਤੇ ਮੌਸਮ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਦਿੱਲੀ ਐੱਨਸੀਆਰ ਵਿਚ ਆਉਣ ਵਾਲੇ 24 ਘੰਟੇ ਮੀਂਹ ਦੇ ਲਿਹਾਜ਼ ਨਾਲ ਭਾਰੂ ਹੋ ਸਕਦੇ ਹਨ। ਵਿਭਾਗ ਮੁਤਾਬਕ ਇਸ ਦੌਰਾਨ ਤੇਜ਼ ਮੀਂਹ ਤੇ ਕਈ ਇਲਾਕਿਆਂ ਵਿਚ ਪਾਣੀ ਭਰ ਸਕਦਾ ਹੈ।

ਪੜੋ ਹੋਰ ਖਬਰਾਂ: ਸਤੰਬਰ ਮਹੀਨੇ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਸੂਚੀ

 

ਆਈਐੱਮਡੀ ਦੇ ਸੀਨੀਅਰ ਵਿਗਿਆਨੀ ਆਰਕੇ ਜੇਨਾਮਾਨੀ ਮੁਤਾਬਕ ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ 20 ਤੋਂ 29 ਸੈ.ਮੀ. ਮੀਂਹ ਪਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿਚ ਪਿਆ ਮੀਂਹ ਸਭ ਤੋਂ ਵਧੇਰੇ ਬਾਰਿਸ਼ਾਂ ਵਿਚੋਂ ਇਕ ਹੈ।

ਪੜੋ ਹੋਰ ਖਬਰਾਂ: ਪਾਇਲ ਰੋਹਤਗੀ ਖਿਲਾਫ FIR ਦਰਜ, ਜਾਣੋ ਪੂਰਾ ਮਾਮਲਾ

 

19 ਸਾਲ ਵਿਚ ਸਭ ਤੋਂ ਵਧੇਰੇ ਮੀਂਹ
ਉਥੇ ਹੀ ਜੇਨਾਮਾਨੀ ਨੇ ਦੱਸਿਆ ਕਿ ਸਤੰਬਰ ਮਹੀਨੇ ਵਿਚ ਇਸ ਸਾਲ ਪਏ ਮੀਂਹ ਨੇ 19 ਸਾਲ ਦਾ ਰਿਕਾਰਡ ਤੋੜਿਆ ਹੈ। ਉਨ੍ਹਾਂ ਮੁਤਾਬਕ ਅਜੇ ਮੀਂਹ ਦੇ ਦੋ ਤੋਂ ਤਿੰਨ ਦੌਰ ਹੋਰ ਆ ਸਕਦੇ ਹਨ, ਜੋ ਮੱਧਮ ਤੋਂ ਤੇਜ਼ ਹੋਣਗੇ। ਉਥੇ ਹੀ ਸਫਦਰਜੰਗ ਤੇ ਲੋਧੀ ਰੋਡ ਇਲਾਕੇ ਵਿਚ 11.2 ਸੈਮੀ ਮੀਂਹ ਪਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਸਵੇਰੇ 6 ਵਜੇ ਦਿੱਲੀ-ਐੱਨਸੀਆਰ ਵਿਚ ਮੱਧਮ ਤੋਂ ਜ਼ਿਆਦਾ ਮੀਂਹ ਦਾ ਅਲਰਟ ਜਾਰੀ ਕੀਤਾ ਸੀ। ਵਿਭਾਗ ਨੇ ਮੀਂਹ ਕਾਰਨ ਹੇਠਲੇ ਇਲਾਕਿਆਂ ਤੇ ਸੜਕਾਂ ਵਿਚ ਪਾਣੀ ਭਰਨ ਦੇ ਆਸਾਰ ਜਤਾਏ ਸਨ। ਨਾਲ ਹੀ ਇਹ ਵੀ ਕਿਹਾ ਸੀ ਕਿ ਇਸ ਨਾਲ ਪ੍ਰਮੁੱਖ ਸੜਕਾਂ ਉਤੇ ਆਵਾਜਾਈ ਵਿਚ ਰੁਕਾਵਟ ਆ ਸਕਦੀ ਹੈ।

ਪੜੋ ਹੋਰ ਖਬਰਾਂ: ਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਮੁਹੰਮਦ ਮੁਸਤਫਾ, 'ਜਲਦ ਹੱਲ ਹੋ ਜਾਣਗੇ ਮਸਲੇ'

In The Market