LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

RBI ਦਾ ਝਟਕਾ, 1 ਲੱਖ ਤੋਂ ਵਧੇਰੇ ਨਹੀਂ ਕੱਢਵਾ ਸਕਣਗੇ ਇਸ ਬੈਂਕ ਦੇ ਗਾਹਕ

29j bank

ਨਵੀਂ ਦਿੱਲੀ: RBI ਨੇ ਲਖਨਊ ਦੇ ਇੰਡੀਅਨ ਮਰਕੈਂਟਾਈਲ ਕੋਆਪਰੇਟਿਵ ਬੈਂਕ ਲਿਮਟਿਡ 'ਤੇ 1 ਲੱਖ ਰੁਪਏ ਦੀ ਨਿਕਾਸੀ ਸੀਮਾ ਸਮੇਤ ਹੋਰ ਵੀ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਆਰਬੀਆਈ ਅਨੁਸਾਰ ਇਹ ਪਾਬੰਦੀਆਂ 28 ਜਨਵਰੀ, 2022 ਤੋਂ ਲਾਗੂ ਹੋ ਗਈਆਂ ਹਨ। ਆਰਬੀਆਈ ਅਨੁਸਾਰ ਲਖਨਊ ਸਥਿਤ ਸਹਿਕਾਰੀ ਬੈਂਕ ਬਿਨਾਂ ਉਸਦੀ ਮਨਜ਼ੂਰੀ ਦੇ ਕੋਈ ਲੋਨ,ਨਵੀਨੀਕਰਨ ਜਾਰੀ ਨਹੀਂ ਕਰੇਗਾ ਤੇ ਨਾ ਹੀ ਕੋਈ ਨਿਵੇਸ਼ ਕਰੇਗਾ। ਆਰਬੀਆਈ ਨੇ ਕਿਹਾ ਕਿ ਬੈਂਕ ਦੇ ਕਿਸੇ ਵੀ ਜਮਾਕਰਤਾ ਨੂੰ ਬਚਤ, ਚਾਲੂ ਜਾਂ ਹੋਰ ਖਾਤਿਆਂ 'ਚ ਕੁਲ ਰਾਸ਼ੀ 'ਚੋਂ 1 ਲੱਖ ਰੁਪਏ ਤੋਂ ਵਧ ਰਾਸ਼ੀ ਕੱਢਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਆਰਬੀਆਈ ਨੇ ਜਮਾਕਰਤਾ ਸਿਖਿਆ ਤੇ ਜਾਗਰੂਕਤਾ ਕੋਸ਼ ਯੋਜਨਾ, 2014 ਦੇ ਕੁਝ ਮਾਨਦੰਡਾਂ ਦੀ ਉਲੰਘਣਾ ਕਰਕੇ ਵਰਾਛਾ ਸਹਿਕਾਰੀ ਬੈਂਕ ਲਿਮਟਿਡ, ਸੂਰਤ 'ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਤੇ ਮੋਗਾਵੀਰਾ ਕੋਆਪਰੇਟਿਵ ਬੈਂਕ ਲਿਮਟਿਡ, ਮੁੰਬਈ 'ਤੇ ਕੇਵਾਈਸੀ ਮਾਨਦੰਡਾਂ ਨਾਲ ਸੰਬੰਧਤ ਕੁਝ ਹੁਕਮਾਂ ਦਾ ਪਾਲਣ ਨਾ ਕਰਨ ਕਰਕੇ 2 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ।

ਬਜਟ 'ਚ ਫਿਰ ਵਧੇਗਾ ਸ਼ੇਅਰ ਬਾਜ਼ਾਰ, ਇਨ੍ਹਾਂ ਸ਼ੇਅਰਾਂ 'ਚ ਨਿਵੇਸ਼ ਨਾਲ ਤੁਹਾਨੂੰ ਹੋ ਸਕਦਾ ਹੈ ਮੁਨਾਫਾ
ਹਾਲਾਂਕਿ,ਆਰਬੀਆਈ ਨੇ ਕਿਹਾ ਕਿ ਇਹ ਜ਼ੁਰਮਾਨਾ ਰੈਗੂਲੇਟਰੀ ਪਾਲਣਾ ਵਿੱਚ ਕਮੀਆਂ 'ਤੇ ਅਧਾਰਤ ਹੈ ਅਤੇ ਬੈਂਕਾਂ ਦੁਆਰਾ ਆਪਣੇ ਗਾਹਕਾਂ ਨਾਲ ਕੀਤੇ ਗਏ ਕਿਸੇ ਵੀ ਲੈਣ-ਦੇਣ ਜਾਂ ਸਮਝੌਤੇ ਦੀ ਸੀਮਾ 'ਤੇ ਸਵਾਲ ਨਹੀਂ ਉਠਾਉਂਦਾ ਹੈ।

In The Market