LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਾਣੋਂ ਕਦੋਂ ਹੋਈ ਸੀ 'ਫਾਦਰਸ ਡੇਅ' ਮਨਾਉਣ ਦੀ ਸ਼ੁਰੂਆਤ 

f day

ਨਵੀਂ ਦਿੱਲੀ (ਇੰਟ.)- ਸਾਡੇ ਜੀਵਨ (many relationships) ਵਿਚ ਕਈ ਰਿਸ਼ਤੇ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਭਰ ਨਿਭਾਉਂਦੇ ਹਾਂ। ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਹੈ। ਜਿਵੇਂ ਭਰਾ-ਭੈਣ ਦਾ ਰਿਸ਼ਤਾ, ਚਾਚਾ-ਤਾਊ (Uncle Tao) ਦਾ ਰਿਸ਼ਤਾ, ਮਾਮਾ-ਮਾਮੀ (Uncles and aunts) ਦਾ ਰਿਸ਼ਤਾ ਆਦਿ। ਪਰ ਜਦੋਂ ਗੱਲ ਪਿਤਾ ਦੇ ਨਾਲ ਰਿਸ਼ਤੇ ਦੀ ਆਉਂਦੀ ਹੈ, ਤਾਂ ਇਸ ਦਾ ਮਹੱਤਵ ਬਾਕੀ ਸਭ ਤੋਂ ਵੱਖ ਹੋ ਜਾਂਦਾ ਹੈ। ਸਾਡੇ ਜੀਵਨ ਵਿਚ ਪਿਤਾ ਦਾ ਰੋਲ ਬੇਹੱਦ ਅਹਿਮ ਹੁੰਦਾ ਹੈ, ਉਨ੍ਹਾਂ ਦਾ ਹੋਣਾ ਹੀ ਸਾਡੀ ਜ਼ਿੰਦਗੀ (Life) ਨੂੰ ਬਿਹਤਰ ਦਿਸ਼ਾ ਦਿਖਾਉਣ ਲਈ ਕਾਫੀ ਮੰਨਿਆ ਜਾਂਦਾ ਹੈ। ਇਕ ਮਾਂ ਦੇ ਨਾਲ-ਨਾਲ ਪਿਤਾ ਵੀ ਆਪਣੇ ਬੱਚੇ ਦੇ ਪਾਲਨ-ਪੋਸ਼ਨ, ਉਸ ਦੀ ਬਿਹਤਰ ਸਿੱਖਿਆ, ਉਸ ਦੀ ਚੰਗੀ ਪਰਵਰਿਸ਼ ਆਦਿ ਲਈ ਉਹ ਸਭ ਕੁਝ ਕਰਦੇ ਹਨ, ਜੋ ਜ਼ਰੂਰੀ ਹੈ। ਅਜਿਹੇ ਵਿਚ ਹਰ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਪਿਤਾ ਦੇ ਸਾਮਾਨ ਵਿਚ ਫਾਦਰਸ ਡੇ ਮਨਾਇਆ ਜਾਂਦਾ ਹੈ। ਇਸ ਦਿਨ ਬੱਚੇ ਆਪਣੇ ਪਿਤਾ ਪ੍ਰਤੀ ਆਪਣਾ ਪ੍ਰੇਮ ਪ੍ਰਗਟ ਕਰਦੇ ਹਨ, ਉਨ੍ਹਾਂ ਦੇ ਲਈ ਕੀਤੇ ਗਏ ਕੰਮਾਂ ਲਈ ਪਿਤਾ ਨੂੰ ਧੰਨਵਾਦ ਆਦਿ ਕਰਦੇ ਹਨ।

Father's Day 2021: 5 unique ideas to celebrate Father's Day with your  loving dad - Information News

Read this- ਪੰਜਾਬ 'ਚ ਲੰਘੇ 24 ਘੰਟਿਆਂ 'ਚ ਕੋਰੋਨਾ ਦੇ 626 ਮਾਮਲੇ ਆਏ ਸਾਹਮਣੇ, 35 ਦੀ ਹੋਈ ਮੌਤ

ਗੱਲ ਜਦੋਂ ਵੀ ਫਾਦਰਸ ਡੇਅ ਦੇ ਇਤਿਹਾਸ ਨੂੰ ਲੈ ਕੇ ਆਉਂਦੀ ਹੈ ਤਾਂ ਇਤਿਹਾਸਕਾਰਾਂ ਦਾ ਇਸ ਨੂੰ ਲੈ ਕੇ ਇਕ ਸਹਿਮਤੀ ਨਹੀਂ ਹੈ। ਸਾਰੇ ਲੋਕ ਫਾਦਰਸ ਡੇਅ ਨੂੰ ਮਨਾਉਣ ਵਾਲੇ ਦਿਨ ਨੂੰ ਲੈ ਕੇ ਵੱਖ-ਵੱਖ ਦਿਨਾਂ ਦਾ ਜ਼ਿਕਰ ਕਰਦੇ ਹਨ। ਜਿੱਥੇ ਇਕ ਪਾਸੇ ਕੁਝ ਮੰਨਦੇ ਹਨ ਕਿ ਸਾਲ 1907 ਵਿਚ ਪਹਿਲੀ ਵਾਰ ਵਰਜੀਨੀਆ ਵਿਚ ਫਾਦਰਸ ਡੇਅ ਮਨਾਇਆ ਜਾਂਦਾ ਸੀ, ਤਾਂ ਉਧਰ ਦੂਜੇ ਪਾਸੇ ਦਾ ਮੰਨਣਾ ਹੈ ਕਿ 19 ਜੂਨ 1910 ਵਿਚ ਵਾਸ਼ਿੰਗਟਨ ਵਿਚ ਸਭ ਤੋਂ ਪਹਿਲਾਂ ਫਾਦਰਸ ਡੇਅ ਮਨਾਇਆ ਗਿਆ।
ਕਿਹਾ ਜਾਂਦਾ ਹੈ ਕਿ ਸਾਲ 1924 ਵਿਚ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਕੈਲਵਿਨ ਕੋਲੀ ਨੇ ਫਾਦਰਸ ਡੇਅ 'ਤੇ ਆਪਣੀ ਸਹਿਮਤੀ ਦਿੱਤੀ ਸੀ, ਜਿਸ ਪਿੱਛੋਂ 1966 ਵਿਚ ਰਾਸ਼ਟਰਪਤੀ ਲਿੰਡਨ ਜਾਨਸਨ ਨੇ ਜੂਨ ਦੇ ਤੀਜੇ ਐਤਵਾਰ ਨੂੰ ਫਾਦਰਸ ਡੇਅ ਮਨਾਉਣ ਦੀ ਅਧਿਕਾਰਤ ਐਲਾਨ ਕੀਤਾ ਸੀ। ਉਦੋਂ ਤੋਂ ਹਰ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਹਰ ਕੋਈ ਆਪਣੇ ਪਿਤਾ ਲਈ ਇਸ ਦਿਨ ਨੂੰ ਸੈਲੀਬ੍ਰੇਟ ਕਰਦਾ ਹੈ।

ਬੱਚਿਆਂ ਦੇ ਜੀਵਨ ਵਿਚ ਮਾਂ ਦੇ ਨਾਲ-ਨਾਲ ਪਿਾਤ ਦਾ ਵੀ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਲਈ ਇਕ ਬੱਚੇ ਲਈ ਉਸ ਦੇ ਪਿਤਾ ਵੀ ਉਸ ਦੇ ਜੀਵਨ ਵਿਚ ਖਾਸ ਥਾਂ ਰੱਖਦੇ ਹਨ। ਬੱਚਿਆਂ ਦੇ ਉਜਵਲ ਭਵਿੱਖ ਲਈ ਪਿਤਾ ਦਿਨ-ਰਾਤ ਮਿਹਨਤ ਕਰਦੇ ਹਨ, ਕੰਮ ਕਰਦੇ ਹਨ ਅਤੇ ਉਦੋਂ ਜਾ ਕੇ ਕਿਤੇ ਉਹ ਆਪਣੇ ਬੱਚਿਆਂ ਦੇ ਸਪਨਿਆਂ ਨੂੰ ਪੂਰਾ ਕਰ ਪਾਉਂਦੇ ਹਨ। ਇਸ ਲਈ ਬੱਚੇ ਆਪਣੇ ਪਿਤਾ ਨੂੰ ਸਨਮਾਨ ਦੇਣ ਲਈ, ਉਨ੍ਹਾਂ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰਨ ਲਈ ਫਾਦਰਸ ਡੇਅ ਮਨਾਉਂਦੇ ਹਨ।
ਫਾਦਰਸ ਡੇ ਹਰ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਅਜਿਹੇ ਵਿਚ ਇਸ ਵਾਰ ਇਹ ਦਿਨ 20 ਜੂਨ ਨੂੰ ਮਨਾਇਆ ਜਾਵੇਗਾ।ਇਕ ਬੱਚੇ ਲਈ ਉਸ ਦੇ ਪਿਾਤ ਕਿਸੇ ਹੀਰੋ ਜਾਂ ਸੁਪਰ ਹੀਰੋ ਤੋਂ ਘੱਟ ਨਹੀਂ ਹੁੰਦੇ ਹਨ, ਜੋ ਉਨ੍ਹਾਂ ਦੀਆਂ ਹਰ ਇੱਛਾਵਾਂ ਨੂੰ ਬਿਨਾਂ ਕਿਸੇ ਸਵਾਰਥ ਦੇ ਪੂਰਾ ਕਰਦੇ ਹਨ। ਇਸ ਦਿਨ ਬੱਚੇ ਆਪਣੇ ਪਿਤਾ ਤੋਂ ਕੇਕ ਕਟਵਾਉਂਦੇ ਹਨ ਅਤੇ ਉਨ੍ਹਾਂ ਨੂੰ ਤੋਹਫੇ ਦੇ ਕੇ ਉਨ੍ਹਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਹਨ।

In The Market