LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

1 ਜੁਲਾਈ ਤੋਂ ਆਧਾਰ-ਪੈਨ ਲਿੰਕ, ਪਲਾਸਟਿਕ ਬੈਨ, ਸਿਲੰਡਰ ਸਣੇ ਹੋਣਗੇ ਵੱਡੇ ਬਦਲਾਅ, ਪੜ੍ਹੋ ਖਬਰ

30 june july

ਨਵੀਂ ਦਿੱਲੀ- ਅੱਜ ਜੂਨ ਮਹੀਨੇ ਦਾ ਆਖਰੀ ਦਿਨ ਹੈ ਅਤੇ ਕੱਲ੍ਹ ਤੋਂ ਜੁਲਾਈ ਮਹੀਨਾ ਸ਼ੁਰੂ ਹੋ ਜਾਵੇਗਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਮਹੀਨੇ ਦੀ ਸ਼ੁਰੂਆਤ ਯਾਨੀ 1 ਜੁਲਾਈ ਤੋਂ ਕਈ ਵੱਡੇ ਬਦਲਾਅ ਹੋਣ ਵਾਲੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਇਨ੍ਹਾਂ ਬਦਲਾਵਾਂ ਤਹਿਤ ਜੇਕਰ ਸਭ ਕੁਝ ਠੀਕ ਰਿਹਾ ਤਾਂ ਦੇਸ਼ ਵਿੱਚ ਚਾਰ ਨਵੇਂ ਲੇਬਰ ਕੋਡ ਦੇ ਨਿਯਮ ਲਾਗੂ ਹੋ ਜਾਣਗੇ। ਇਸ ਤੋਂ ਇਲਾਵਾ ਟੀਡੀਐੱਸ ਦੇ ਨਿਯਮਾਂ ਵਿੱਚ ਵੀ ਬਦਲਾਅ ਦੇਖਣ ਨੂੰ ਮਿਲਣਗੇ।

Also Read: ਪੰਜਾਬ ਪੁਲਿਸ ਨੇ ਲਾਰੈਂਸ-ਰਿੰਦਾ ਗੈਂਗ 11 ਮੈਂਬਰ ਕੀਤੇ ਗ੍ਰਿਫਤਾਰ, ਹਥਿਆਰ ਵੀ ਬਰਾਮਦ

ਕ੍ਰਿਪਟੋਕਰੰਸੀ 'ਤੇ 1 ਫੀਸਦੀ TDS
ਸਰਕਾਰ ਵਲੋਂ ਕ੍ਰਿਪਟੋਕਰੰਸੀ 'ਤੇ 30 ਫੀਸਦੀ ਟੈਕਸ ਲਗਾਏ ਜਾਣ ਤੋਂ ਬਾਅਦ ਹੁਣ 1 ਜੁਲਾਈ ਤੋਂ ਕ੍ਰਿਪਟੋ ਨਿਵੇਸ਼ਕਾਂ ਨੂੰ ਇਕ ਹੋਰ ਝਟਕਾ ਲੱਗਣ ਵਾਲਾ ਹੈ। ਅਸਲ ਵਿੱਚ ਨਿਵੇਸ਼ਕਾਂ ਨੂੰ ਕ੍ਰਿਪਟੋ ਲੈਣ-ਦੇਣ ਦੀਆਂ ਸਾਰੀਆਂ ਕਿਸਮਾਂ 'ਤੇ 1 ਪ੍ਰਤੀਸ਼ਤ ਦੀ ਦਰ ਨਾਲ TDS ਦਾ ਭੁਗਤਾਨ ਕਰਨਾ ਹੋਵੇਗਾ ਭਾਵੇਂ ਕ੍ਰਿਪਟੋ ਸੰਪਤੀ ਨੂੰ ਲਾਭ ਜਾਂ ਨੁਕਸਾਨ ਲਈ ਵੇਚਿਆ ਗਿਆ ਹੋਵੇ। ਸਰਕਾਰ ਦੇ ਇਸ ਫੈਸਲੇ ਪਿੱਛੇ ਮਕਸਦ ਇਹ ਹੈ ਕਿ ਅਜਿਹਾ ਕਰਨ ਨਾਲ ਉਹ ਕ੍ਰਿਪਟੋਕਰੰਸੀ 'ਚ ਲੈਣ-ਦੇਣ ਕਰਨ ਵਾਲਿਆਂ 'ਤੇ ਨਜ਼ਰ ਰੱਖ ਸਕੇਗੀ।

ਤੋਹਫ਼ੇ 'ਤੇ 10 ਫੀਸਦੀ TDS
ਦੂਜੇ ਵੱਡੇ ਬਦਲਾਅ ਦੀ ਗੱਲ ਕਰੀਏ ਤਾਂ 1 ਜੁਲਾਈ 2022 ਤੋਂ ਕਾਰੋਬਾਰਾਂ ਤੋਂ ਪ੍ਰਾਪਤ ਤੋਹਫ਼ਿਆਂ 'ਤੇ ਸਰੋਤ ਟੈਕਸ ਡਿਡਕਟ ਐਟ ਸੋਰਸ 6 (ਟੀਡੀਐੱਸ) 'ਤੇ 10 ਪ੍ਰਤੀਸ਼ਤ ਦੀ ਦਰ ਨਾਲ ਟੈਕਸ ਦੇਣਾ ਪਵੇਗਾ। ਇਹ ਟੈਕਸ ਸੋਸ਼ਲ ਮੀਡੀਆ ਇੰਫਲੂਏਂਸਰ ਅਤੇ ਡਾਕਟਰਾਂ 'ਤੇ ਲਾਗੂ ਹੋਵੇਗਾ। ਸੋਸ਼ਲ ਮੀਡੀਆ ਇੰਫਲੂਏਂਸਰਾਂ ਨੂੰ ਜਦੋਂ ਕਿਸੇ ਕੰਪਨੀ ਦੁਆਰਾ ਮਾਰਕੀਟਿੰਗ ਉਦੇਸ਼ਾਂ ਲਈ ਤੋਹਫ਼ਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਟੀਡੀਐੱਸ ਅਦਾ ਕਰਨਾ ਹੋਵੇਗਾ ਜਦੋਂ ਕਿ ਇਹ ਨਿਯਮ ਮੁਫਤ ਦਵਾਈਆਂ ਦੇ ਨਮੂਨੇ, ਵਿਦੇਸ਼ੀ ਉਡਾਣ ਦੀਆਂ ਟਿਕਟਾਂ ਜਾਂ ਡਾਕਟਰਾਂ ਦੁਆਰਾ ਪ੍ਰਾਪਤ ਕੀਤੇ ਹੋਰ ਮਹਿੰਗੇ ਤੋਹਫ਼ਿਆਂ 'ਤੇ ਲਾਗੂ ਹੋਵੇਗਾ।

Also Read: ਸਿੱਧੂ ਕਤਲਕਾਂਡ ਮਾਮਲਾ: ਪੁਲਿਸ ਨੂੰ ਮਿਲਿਆ ਜੱਗੂ ਭਗਵਾਨਪੁਰੀਆ ਦਾ 7 ਦਿਨ ਲਈ ਰਿਮਾਂਡ

ਏਅਰ ਕੰਡੀਸ਼ਨਰ (AC) ਖਰੀਦਣਾ ਮਹਿੰਗਾ ਹੋਵੇਗਾ
1 ਜੁਲਾਈ ਤੋਂ ਏਅਰ ਕੰਡੀਸ਼ਨਰ ਖਰੀਦਣਾ ਮਹਿੰਗਾ ਹੋ ਜਾਵੇਗਾ। ਬਿਊਰੋ ਆਫ ਐਨਰਜੀ ਐਫੀਸ਼ੈਂਸੀ (BEE) ਨੇ ਏਅਰ ਕੰਡੀਸ਼ਨਰਾਂ ਲਈ ਊਰਜਾ ਰੇਟਿੰਗ ਨਿਯਮਾਂ ਵਿੱਚ ਬਦਲਾਅ ਕੀਤਾ ਹੈ, ਜੋ ਕਿ 1 ਜੁਲਾਈ 2022 ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਮੁਤਾਬਕ ਪਹਿਲੀ ਜੁਲਾਈ ਤੋਂ 5-ਸਟਾਰ ਏਸੀ ਦੀ ਰੇਟਿੰਗ ਸਿੱਧੀ 4-ਸਟਾਰ ਹੋ ਜਾਵੇਗੀ। ਨਵੀਂ ਊਰਜਾ ਕੁਸ਼ਲਤਾ ਦਿਸ਼ਾ-ਨਿਰਦੇਸ਼ਾਂ ਦੇ ਨਾਲ, ਭਾਰਤ ਵਿਚ AC ਦੀਆਂ ਕੀਮਤਾਂ ਵਿਚ ਆਉਣ ਵਾਲੇ ਸਮੇਂ ਵਿਚ 10 ਪ੍ਰਤੀਸ਼ਤ ਤੱਕ ਦਾ ਵਾਧਾ ਦੇਖਿਆ ਜਾ ਸਕਦਾ ਹੈ।

ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ
ਭਾਰਤ 'ਚ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਜਾਵੇਗੀ। ਸਰਕਾਰ ਹੁਣ ਇਸ ਵਿਚ ਕੋਈ ਛੋਟ ਨਹੀਂ ਦੇਣ ਜਾ ਰਹੀ ਹੈ। ਸਰਕਾਰ ਦੇ ਇਸ ਫੈਸਲੇ ਕਾਰਨ ਪੈਕਡ ਜੂਸ, ਸਾਫਟ ਡਰਿੰਕਸ ਅਤੇ ਡੇਅਰੀ ਉਤਪਾਦ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਨੂੰ ਵੱਡਾ ਝਟਕਾ ਲੱਗਾ ਹੈ। 1 ਜੁਲਾਈ ਤੋਂ ਇਸ ਪਾਬੰਦੀ ਦੇ ਲਾਗੂ ਹੋਣ ਤੋਂ ਬਾਅਦ ਪੀਣ ਵਾਲੀਆਂ ਕੰਪਨੀਆਂ ਪਲਾਸਟਿਕ ਦੇ ਸਟ੍ਰਾਅ ਵਾਲੇ ਆਪਣੇ ਉਤਪਾਦ ਨਹੀਂ ਵੇਚ ਸਕਣਗੀਆਂ।

 Also Read: PM ਮੋਦੀ ਤੇ ਅਮਿਤ ਸ਼ਾਹ ਨੂੰ ਸਿਰ ਕਲਮ ਕਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

ਨਵੇਂ ਲੇਬਰ ਕਾਨੂੰਨ ਲਾਗੂ ਹੋ ਸਕਦੇ ਹਨ
ਲੇਬਰ ਕੋਡ ਦੇ ਨਵੇਂ ਨਿਯਮ 1 ਜੁਲਾਈ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਇਸ ਦੇ ਲਾਗੂ ਹੋਣ ਨਾਲ, ਇਨ ਬੈਂਡ ਸੈਲਰੀ, ਕਰਮਚਾਰੀਆਂ ਦੇ ਦਫਤਰੀ ਸਮੇਂ, ਪੀਐਫ ਯੋਗਦਾਨ ਅਤੇ ਗ੍ਰੈਚੁਟੀ 'ਤੇ ਪ੍ਰਭਾਵ ਪਏਗਾ। ਰਿਪੋਰਟ ਮੁਤਾਬਕ ਇਸ ਤਹਿਤ ਵੱਧ ਤੋਂ ਵੱਧ ਕੰਮਕਾਜੀ ਘੰਟੇ ਵਧਾ ਕੇ 12 ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਯਾਨੀ ਕਰਮਚਾਰੀਆਂ ਨੂੰ 4 ਦਿਨਾਂ 'ਚ 48 ਘੰਟੇ ਯਾਨੀ ਹਰ ਰੋਜ਼ 12 ਘੰਟੇ ਕੰਮ ਕਰਨਾ ਹੋਵੇਗਾ। ਹਾਲਾਂਕਿ, ਇਹ ਨਿਯਮ ਕਿਸੇ ਵਿਸ਼ੇਸ਼ ਰਾਜ ਦੁਆਰਾ ਨਿਰਧਾਰਤ ਨਿਯਮਾਂ ਦੇ ਅਧਾਰ ਤੇ ਇੱਕ ਰਾਜ ਤੋਂ ਦੂਜੇ ਰਾਜ ਵਿਚ ਬਦਲ ਸਕਦਾ ਹੈ।

ਪੈਨ-ਆਧਾਰ ਨੂੰ ਲਿੰਕ ਨਾ ਕਰਨ 'ਤੇ ਦੋਹਰਾ ਜ਼ੁਰਮਾਨਾ
ਅੱਜ 500 ਰੁਪਏ ਦੇ ਜੁਰਮਾਨੇ ਦੇ ਨਾਲ ਆਪਣੇ ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਦਾ ਆਖਰੀ ਮੌਕਾ ਹੈ। ਇਸ ਮਹੱਤਵਪੂਰਨ ਕੰਮ ਨੂੰ ਕਰਨ ਦੀ ਆਖਰੀ ਮਿਤੀ 30 ਜੂਨ ਰੱਖੀ ਗਈ ਹੈ। ਜੇਕਰ ਤੁਸੀਂ ਇਹ ਕੰਮ 1 ਜੁਲਾਈ ਨੂੰ ਜਾਂ ਉਸ ਤੋਂ ਬਾਅਦ ਕਰਦੇ ਹੋ ਤਾਂ ਤੁਹਾਨੂੰ ਦੁੱਗਣਾ ਜੁਰਮਾਨਾ ਭਰਨਾ ਪਵੇਗਾ। ਯਾਨੀ ਮੌਜੂਦਾ ਸਮੇਂ 'ਚ ਪੈਨ ਅਤੇ ਆਧਾਰ ਨੂੰ ਲਿੰਕ ਕਰਨ 'ਤੇ 500 ਰੁਪਏ ਦੇ ਜ਼ੁਰਮਾਨੇ ਦੀ ਵਿਵਸਥਾ ਹੈ, 1 ਜੁਲਾਈ ਤੋਂ ਇਨ੍ਹਾਂ ਦਸਤਾਵੇਜ਼ਾਂ ਨੂੰ ਲਿੰਕ ਕਰਨ 'ਤੇ 1,000 ਰੁਪਏ ਦਾ ਜ਼ੁਰਮਾਨਾ ਭਰਨਾ ਹੋਵੇਗਾ।

ਐਲਪੀਜੀ ਸਿਲੰਡਰ ਦੀ ਕੀਮਤ ਵਿਚ ਬਦਲਾਅ ਸੰਭਾਵਿਤ 
ਗੈਸ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸੋਧੀਆਂ ਜਾਂਦੀਆਂ ਹਨ। ਅਜਿਹੇ 'ਚ ਜੁਲਾਈ ਦੇ ਪਹਿਲੇ ਦਿਨ ਵੀ ਇਸ 'ਚ ਬਦਲਾਅ ਦੀ ਸੰਭਾਵਨਾ ਹੈ। ਪਿਛਲੇ ਕੁਝ ਸਮੇਂ ਤੋਂ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਦੇਸ਼ ਦੀ ਆਮ ਜਨਤਾ ਨੂੰ ਝਟਕਾ ਲੱਗਾ ਹੈ ਅਤੇ ਇਸ ਵਾਰ ਵੀ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ।

In The Market